ਮੁੰਬਈ- ਸਾਲ ਦੀ ਸ਼ੁਰੂਆਤ 'ਚ ਵਪਾਰੀ ਅਕਸ਼ੇ ਵਰਦੇ ਨਾਲ ਵਿਆਹ ਬੰਧਨ 'ਚ ਬੱਝਣ ਵਾਲੀ ਬਾਲੀਵੁੱਡ ਅਭਿਨੇਤਰੀ ਸਮੀਰਾ ਰੈੱਡੀ ਜਲਦ ਹੀ ਮਾਂ ਬਣਨ ਵਾਲੀ ਹੈ। ਸਮੀਰਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾ, ਉਹ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹੈ ਤੇ ਉਹ ਬਹੁਤ ਖੁਸ਼ ਹੈ।
ਉਸ ਨੇ ਇਹ ਵੀ ਦੱਸਿਆ ਕਿ ਬੱਚੇ ਦਾ ਜਨਮ ਮਈ ਦੀ ਸ਼ੁਰੂਆਤ ਵਿਚ ਹੋ ਸਕਦਾ ਹੈ। ਪਹਿਲੀ ਵਾਰ ਮਾਂ ਬਣਨ ਨੂੰ ਲੈ ਕੇ ਉਹ ਕਾਫੀ ਸਾਵਧਾਨੀ ਵਰਤ ਰਹੀ ਹੈ। ਸਮੀਰਾ ਨੂੰ ਆਪਣੀ ਭੈਣ ਮੇਘਨਾ ਦੇ ਬੱਚੇ ਨਾਲ ਕਾਫੀ ਲਗਾਅ ਹੈ। ਉਸ ਨੇ ਦੱਸਿਆ ਕਿ ਉਹ ਬਹੁਤ ਹੀ ਸਾਵਧਾਨੀ ਵਰਤਦੀ ਹੈ ਤੇ ਬਾਹਰ ਵੀ ਘੱਟ ਹੀ ਘੁੰਮ ਰਹੀ ਹੈ। ਸਮੀਰਾ ਤੇ ਉਸ ਦੇ ਪਤੀ ਦੋਵਾਂ ਨੂੰ ਮੋਟਰਸਾਈਕਲ ਚਲਾਉਣ ਕਾਫੀ ਪਸੰਦ ਹੈ। ਉਸ ਨੇ ਇਹ ਵੀ ਦੱਸਿਆ ਕਿ ਪਹਿਲੀ ਵਾਰ ਅਕਸ਼ੇ ਨੇ ਉਸ ਨੂੰ ਮੋਟਰਸਾਈਕਲ 'ਤੇ ਹੀ ਦੇਖਿਆ ਸੀ।
ਫਿਲਮੀ ਸਿਤਾਰਿਆਂ ਨੂੰ ਵੀ ਨਿੱਜੀ ਜੀਵਨ ਜਿਊਣ ਦਾ ਹੱਕ ਹੈ : ਨਰਗਿਸ ਫਾਖਰੀ
NEXT STORY