ਇਸਲਾਮਾਬਾਦ - ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੂੰ 2007 ਵਿਚ ਐਮਰਜੈਂਸੀ ਲਗਾਉਣ ਦੀ ਸਲਾਹ ਦੇਣ ਵਾਲਿਆਂ ਵਿਰੁੱਧ ਮੁਕੱਦਮਾ ਚਲਾਉਣ ਦੇ ਹੁਕਮ ਦਿੱਤੇ। 'ਜਿਓ ਟੀ. ਵੀ.' ਦੇ ਅਨੁਸਾਰ ਇਹ ਹੁਕਮ ਜਸਟਿਸ ਫੈਜ਼ਲ ਅਰਬ ਦੀ ਪ੍ਰਧਾਨਗੀ ਵਾਲੀ 3 ਮੈਂਬਰੀ ਬੈਂਚ ਨੇ ਜਨਰਲ ਮੁਸ਼ੱਰਫ ਵਲੋਂ ਕੀਤੀ ਗਈ ਰਿਟ ਉੱਤੇ ਸੁਣਵਾਈ ਦੌਰਾਨ ਦਿੱਤਾ। ਇਸਦੇ ਇਲਾਵਾ ਅਦਾਲਤ ਨੇ ਸਰਕਾਰ ਨੂੰ ਹੁਕਮ ਦਿੱਤਾ ਕਿ ਐਮਰਜੈਂਸੀ ਲਗਾਉਣ ਲਈ ਭੜਕਾਉਣ ਵਾਲਿਆਂ ਦੀ ਸੂਚੀ ਵਿਚ ਸਾਬਕਾ ਪ੍ਰਧਾਨ ਮੰਤਰੀ ਸ਼ੌਕਤ ਅਜੀਜ਼, ਤਤਕਾਲੀਨ ਕਾਨੂੰਨ ਮੰਤਰੀ ਜਾਹਿਦ ਹਾਮਿਦ ਅਤੇ ਸਾਬਕਾ ਮੁੱਖ ਜੱਜ ਅਬਦੁੱਲ ਹਮੀਦ ਡੋਗਰ ਦਾ ਨਾਂ ਵੀ ਸ਼ਾਮਲ ਕੀਤਾ ਜਾਵੇ। ਇਸ ਸੂਚੀ ਵਿਚ ਨਾਗਰਿਕਤਾ ਅਤੇ ਫੌਜੀ ਅਧਿਕਾਰੀਆਂ ਸਣੇ 600 ਵਿਅਕਤੀਆਂ ਦੇ ਨਾਂ ਹਨ।
ਪਾਕਿਸਤਾਨ 'ਚ ਲੱਗੇ ਭੂਚਾਲ ਦੇ ਝਟਕੇ
NEXT STORY