ਵਾਸ਼ਿੰਗਟਨ-ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੇ ਚਿਤਾਵਨੀ ਦਿੱਤੀ ਹੈ ਕਿ ਭਾਵੇਂ ਹੀ ਇਬੋਲਾ ਦਾ ਕਹਿਰ ਪੱਛਮੀ ਅਫਰੀਕਾ ਦੇ ਕੁਝ ਖੇਤਰਾਂ 'ਚ ਥੋੜਾ ਘੱਟ ਹੋ ਰਿਹਾ ਹੈ ਪਰ ਦੂਜੇ ਖੇਤਰਾਂ 'ਚ ਇਸ ਬੀਮਾਰੀ ਦਾ ਸੰਕਟ ਅਜੇ ਵੀ ਬਣਿਆ ਹੋਇਆ ਹੈ ਅਤੇ ਕੌਮਾਂਤਰੀ ਪ੍ਰਤੀਕਿਰਿਆ ਦੀ ਤੁਲਨਾ 'ਚ ਇਹ ਸੰਕਟ ਜਿਆਦਾ ਵੱਡਾ ਵੀ ਹੈ। ਮੂਨ ਨੇ ਕਿਹਾ ਕਿ ਜੇਕਰ ਅਸੀਂ ਆਪਣੀ ਪ੍ਰਤੀਕਿਰਿਆ ਲਗਾਤਾਰ ਤੇਜ਼ ਕਰਦੇ ਹਾਂ ਤਾਂ ਅਸੀਂ ਇਸ ਬੀਮਾਰੀ ਦਾ ਕਹਿਰ ਅਗਲੇ ਸਾਲ ਦੇ ਮੱਧ ਤੱਕ ਖਤਮ ਕਰ ਸਕਦੇ ਹਾਂ। ਉਨ੍ਹਾਂ ਨੇ ਪ੍ਰਭਾਵਿਤ ਖੇਤਰਾਂ 'ਚ ਕੰਟਰੋਲ ਵਿੱਤੀ ਸਹਾਇਤਾ ਜਾਰੀ ਰੱਖਣ ਅਤੇ ਖਾਸ ਤੌਰ 'ਤੇ ਸਮਾਜਸੇਵੀ ਸਿਹਤ ਵਰਕਰਾਂ ਤੋਂ ਖੇਤਰ 'ਚ ਸਮਾਜਸੇਵੀਆਂ ਨੂੰ ਭੇਜਣ ਦੀ ਮੰਗ ਕੀਤੀ। ਅਧਿਕਾਰੀ ਮਾਲੀ 'ਚ ਇਬੋਲਾ ਦੇ ਪ੍ਰਸਾਰ 'ਤੇ ਨਜ਼ਰ ਰੱਖੇ ਹੋਏ ਹਨ। ਸੀਮਾਵਰਤੀ ਗਿਨੀ ਤੋਂ 70 ਸਾਲ ਦੇ ਇਕ ਮੁਸਲਿਮ ਇਮਾਮ ਨੂੰ ਮਾਲੀ ਦੀ ਰਾਜਧਾਨੀ ਬਮਾਕੋ ਲਗਾਇਆ ਗਿਆ ਅਤੇ ਸਿਹਤ ਕਰਮਚਾਰੀ ਉਸ ਸਮੇਂ ਸਮਝ ਨਹੀਂ ਸਕੇ ਕਿ ਉਹ ਇਬੋਲਾ ਨਾਲ ਗ੍ਰਸਤ ਹੈ। ਬਾਨ ਨੇ ਕਿਹਾ ਮਾਲੀ 'ਚ ਇਬੋਲਾ ਦੇ ਪ੍ਰਸਾਰ ਦੀ ਨਵੀਂ ਲੜੀ ਬਹੁਤ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਵਿਸ਼ਵ ਸਿਹਤ ਸੰਗਠਨ ਦੀ ਡਾਈਰੈਕਟਰ ਜਨਰਲ ਮਾਰਗਰੇਟ ਚਾਨ ਨੂੰ ਮਾਲੀ ਭੇਜਿਆ।
ਭੂਚਾਲ ਨਾਲ ਪੰਜ ਸਕਿੰਟਾਂ ਤੱਕ ਕੰਪਦਾ ਰਿਹਾ ਪਾਕਿਸਤਾਨ!
NEXT STORY