ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗਣਤੰਤਰ ਦਿਵਸ 'ਤੇ ਭਾਰਤ ਆਉਣ ਦਾ ਦਿੱਤਾ ਸੱਦਾ ਤਾਂ ਕਬੂਲ ਕਰਨ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਫੋਨ 'ਤੇ ਗੱਲ ਕੀਤੀ। ਇਸ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ ਓਬਾਮਾ ਨੇ ਇਹ ਸੱਦਾ ਸਵੀਕਾਰ ਕਰਨ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਆਗਿਆ ਲਈ ਹੈ। ਜੇ ਅਜਿਹਾ ਨਹੀਂ ਹੁੰਦਾ ਤਾਂ ਨਵਾਜ਼ ਨੂੰ ਫੋਨ ਕਰਨ ਤੋਂ ਪਹਿਲਾਂ ਹੀ ਉਹ ਭਾਰਤ ਆਉਣ ਦਾ ਐਲਾਨ ਕਰ ਸਕਦੇ ਸਨ। ਇੰਨਾਂ ਹੀ ਨਹੀਂ ਨਵਾਜ਼ ਨੇ ਓਬਾਮਾ ਨੂੰ ਇਹ ਵੀ ਕਿਹਾ ਕਿ ਉਹ ਭਾਰਤ ਜਾ ਕੇ ਕਸ਼ਮੀਰ ਦਾ ਮੁੱਦਾ ਵੀ ਚੁੱਕਣ।
ਓਬਾਮਾ ਤੇ ਨਵਾਜ਼ ਦੇ ਦਰਮਿਆਨ ਹੋਈ ਗੱਲਬਾਤ ਨੂੰ ਭਾਰਤ ਅਤੇ ਪਾਕਿਸਤਾਨ ਦੇ ਵਿਚ ਡਿਪਲੋਮੈਟਿਕ ਸੰਤੁਲਨ ਬਣਾਉਣ ਦੀ ਕੋਸ਼ਿਸ਼ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਅਰਥਾਤ ਓਬਾਮਾ ਭਾਰਤ ਤਾਂ ਆਉਣਾ ਚਾਹੁੰਦੇ ਵੀ ਪਰ ਪਾਕਿਸਤਾਨ ਨੂੰ ਨਰਾਜ਼ ਕਰਕੇ ਨਹੀਂ।
ਅੱਤਵਾਦ ਦੇ ਖਤਰੇ ਨੂੰ ਪਛਾਣੇ ਦੁਨੀਆ : ਅਸਦ
NEXT STORY