ਬੀਜਿੰਗ-ਚੀਨ ਦੇ ਦੱਖਣੀ ਗੁਆਂਗਸ਼ੀ ਝੁਆਂਗ ਮਾਲਕੀ ਵਾਲੇ ਖੇਤਰ 'ਚ ਇਕ ਚੱਲਦੀ ਬੱਸ 'ਚ ਅੱਗ ਲੱਗ ਗਈ, ਜਿਸ 'ਚ 18 ਲੋਕ ਜ਼ਖਮੀ ਹੋ ਗਏ। ਸ਼ੁੱਕਰਵਾਰ ਦੀ ਸ਼ਾਮ ਨੂੰ ਲਿਓਝੋਓ ਸਿਟੀ ਤੋਂ ਲੰਘਦੇ ਸਮੇਂ ਅੱਗ ਲੱਗੀ। ਅੱਧੇ ਘੰਟੇ ਬਾਅਦ ਬੱਸ 'ਚੋਂ ਲਪਟਾਂ ਨਿਲਕਣ ਲੱਗ ਗਈਆਂ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਨ੍ਹਾਂ 'ਚੋਂ 12 ਅਜੇ ਵੀ ਹਸਪਤਾਲ 'ਚ ਹੀ ਹਨ ਅਤੇ ਛੇ ਨੂੰ ਛੁੱਟੀ ਦੇ ਦਿੱਤੀ ਗਈ ਹੈ। ਜਦੋਂ ਬੱਸ ਨੂੰ ਅੱਗ ਲੱਗੀ ਤਾਂ ਉਸ ਸਮੇਂ ਉਸ 'ਚ 40 ਤੋਂ 50 ਯਾਤਰੀ ਸਵਾਰ ਸਨ। ਪੁਲਸ ਅਧਿਕਾਰੀਆਂ ਵਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਸੈਨੇਟ ਕਮੇਟੀ ਨੇ ਸੰਘੀ ਜੱਜ ਦੇ ਤੌਰ 'ਤੇ ਭਾਰਤੀ-ਅਮਰੀਕੀ ਦੀ ਨਾਮਜ਼ੱਦਗੀ ਨੂੰ ਦਿੱਤੀ ਮਨਜ਼ੂਰੀ
NEXT STORY