ਵਾਸ਼ਿੰਗਟਨ-ਕਾਂਗਰਸ ਦੀ ਇਕ ਮਹੱਤਵਪੂਰਨ ਕਮੇਟੀ ਨੇ ਵਾਸ਼ਿੰਗਟਨ ਡੀ.ਸੀ. ਲਈ ਅਮਰੀਕੀ ਜ਼ਿਲਾ ਅਦਾਲਤ ਦੇ ਜੱਜ ਦੇ ਤੌਰ 'ਤੇ ਭਾਰਤੀ ਮੂਲ ਦੇ ਇਕ ਅਮਰੀਕੀ ਦੀ ਨਾਮਜ਼ੱਦਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਗਸਤ 'ਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਭਾਰਤ 'ਚ ਪੈਦਾ ਹੋਏ ਅਮਿਤ ਪ੍ਰਿਆਵੀਦਾਨ ਮਹਿਤਾ ਨੇ ਨਾਮਜ਼ੱਦ ਕੀਤਾ ਸੀ। ਉਸਦੀ ਨਾਮਜ਼ੱਦਗੀ ਦੀ ਸੈਨੇਟ ਨਿਆਂਇਕ ਕਮੇਟੀ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕਰ ਦਿੱਤੀ। ਕਮੇਟੀ ਵਲੋਂ ਮਹਿਤਾ ਦੀ ਨਾਮਜ਼ੱਦਗੀ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਸੰਸਦ ਮੈਂਬਰ ਅਲੀਨੋਰ ਹੋਮਸ ਨਾਰਟਨ ਨੇ ਇਕ ਬਿਆਨ 'ਚ ਕਿਹਾ, ਸੈਸ਼ਨ ਦੌਰਾਨ ਕਠਿਨ ਮਿਹਨਤ ਕਰਾਂਗੀ ਤਾਂ ਜੋ ਜ਼ਿਲਾ ਅਦਾਲਤ ਦੇ ਜੱਜ ਦੇ ਤੌਰ 'ਤੇ ਅਮਿਤ ਮਹਿਤਾ ਦੀ ਨਾਮਜ਼ੱਦਗੀ ਦੀ ਪੁਸ਼ਟੀ ਹੋ ਜਾਵੇ।
ਉਨ੍ਹਾਂ ਨੇ ਕਿਹਾ ਕਿ ਅਮਿਤ ਮਹਿਤਾ ਦੀ ਅਸਧਾਰਨ ਯੋਗਤਾ ਨੂੰ ਦੇਖਦੇ ਹੋਏ ਹੁਣ ਅਸੀਂ ਸਿਰਫ ਸਮੇਂ ਹੀ ਰੋਕ ਸਕਦਾ ਹੈ। ਉਸਦੀ ਨਾਮਜ਼ੱਦਗੀ 'ਤੇ ਜੇਕਰ ਅਮਰੀਕੀ ਸੈਨੇਟ ਦੀ ਮੋਹਰ ਲੱਗ ਜਾਂਦੀ ਹੈ ਕਿ ਤਾਂ ਮਹਿਤਾ ਵਾਸ਼ਿੰਗਟਨ, ਡੀ.ਸੀ. 'ਚ ਸੰਘੀ ਜ਼ਿਲਾ ਅਦਾਲਤ 'ਚ ਪਹਿਲੇ ਏਸ਼ੀਆ-ਪ੍ਰਸ਼ਾਂਤ ਅਮਰੀਕੀ ਜੱਜ ਬਣ ਜਾਣਗੇ। ਜਾਰਜਟਾਊਨ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਵਰਜੀਨੀਆ ਸਕੂਲ ਆਫ ਲਾਅ ਤੋਂ ਗ੍ਰੈਜੂਏਟ ਮਹਿਤਾ ਅਜੇ ਕਾਨੂੰਨੀ ਕੰਪਨੀ ਜੁਕੇਰਮਨ ਸਪੈਡਰ ਐਲ.ਐਲ.ਪੀ. 'ਚ ਹਿੱਸੇਦਾਰ ਹਨ।
4 ਸਾਲਾਂ ਦੇ ਖੂਬਸੂਰਤ ਵਿਆਹ ਦੇ ਸੁਪਨੇ ਦਾ ਅੰਤ ਹੋਇਆ ਡਰਾਵਣਾ (ਦੇਖੋ ਤਸਵੀਰਾਂ)
NEXT STORY