ਜਲੰਧਰ (ਅਮਿਤ)-ਸਾਡੇ ਸਰਕਾਰੀ ਦਫ਼ਤਰਾਂ 'ਚ ਆਪਰੇਟ ਕਰਨ ਵਾਲੇ ਏਜੰਟਾਂ ਦੀ ਜੁਗਾੜੂ ਤਕਨੀਕ ਕਿੰਨੀ ਕਮਾਲ ਦੀ ਹੈ ਇਸ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਬਿਨਾਂ ਲਾੜਾ-ਲਾੜੀ ਦੇ ਸੁਵਿਧਾ ਸੈਂਟਰ 'ਚ ਗਏ, ਬਿਨਾਂ ਮੈਰਿਜ ਰਜਿਸਟ੍ਰਾਰ ਦੇ ਸਾਹਮਣੇ ਪੇਸ਼ ਹੋਏ ਮੈਰਿਜ ਸਰਟੀਫਿਕੇਟ ਬਣ ਜਾਂਦਾ ਹੈ। ਅਜਿਹਾ ਇਕ ਮਾਮਲਾ ਉਸ ਸਮੇਂ ਉਜਾਗਰ ਹੋਇਆ ਜਦੋਂ ਕਿਸੇ ਸ਼ਿਕਾਇਤ ਨੂੰ ਲੈ ਕੇ ਪੁਲਸ ਕਰਮਚਾਰੀ ਸੁਵਿਧਾ ਸੈਂਟਰ ਪਹੁੰਚੇ। ਪ੍ਰਾਪਤ ਜਾਣਕਾਰੀ ਅਨੁਸਾਰ ਸੁਵਿਧਾ ਸੈਂਟਰ ਪਹੁੰਚੇ ਪੁਲਸ ਵਾਲਿਆਂ ਨੇ ਇਕ ਮੈਰਿਜ ਸਰਟੀਫਿਕੇਟ ਦੀ ਵੈਰੀਫਿਕੇਸ਼ਨ ਮੰਗੀ, ਜਿਸ 'ਚ ਪਾਇਆ ਗਿਆ ਕਿ ਉਕਤ ਮੈਰਿਜ ਸਰਟੀਫਿਕੇਟ ਜਾਅਲੀ ਹੈ। ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਮੌਜੂਦਾ ਸਮੇਂ 'ਚ ਜਾਅਲੀ ਸਰਟੀਫਿਕੇਟ ਬਣਾਉਣ ਦਾ ਕੰਮ ਬਾ-ਦਸਤੂਰ ਜਾਰੀ ਹੈ।
ਕੀ ਹੈ ਮਾਮਲਾ, ਕਿਵੇਂ ਆਇਆ ਸਾਹਮਣੇ: ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਦੇ ਕੋਲ ਇਕ ਸ਼ਿਕਾਇਤ ਆਈ ਸੀ, ਜਿਸ ਵਿਚ ਕਿਸੇ ਲੜਕੀ ਨੇ ਇਕ ਨੌਜਵਾਨ ਨਾਲ ਵਿਆਹ ਕਰਨ ਤੋਂ ਬਾਅਦ ਵੀ ਘਰ ਨਾ ਵਸਾਉਣ ਤੇ ਆਪਣੇ ਨਾਲ ਨਾ ਰੱਖਣ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਲੜਕੀ ਨੇ ਲੜਕੇ ਦੇ ਨਾਲ ਵਿਆਹ ਦੇ ਸਬੂਤ ਦੇ ਤੌਰ 'ਤੇ ਇਕ ਮੈਰਿਜ ਸਰਟੀਫਿਕੇਟ ਆਪਣੀ ਸ਼ਿਕਾਇਤ ਦੇ ਨਾਲ ਲਗਾਇਆ ਸੀ। ਲੜਕੀ ਦੀ ਸ਼ਿਕਾਇਤ 'ਤੇ ਜਦੋਂ ਪੁਲਸ ਨੇ ਲੜਕੇ ਨੂੰ ਫੜਿਆ ਤਾਂ ਲੜਕੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਲੜਕੇ ਨੇ ਕਿਹਾ ਕਿ ਜਿਸ ਮੈਰਿਜ ਸਰਟੀਫਿਕੇਟ ਦੇ ਆਧਾਰ 'ਤੇ ਵਿਆਹ ਦੀ ਗੱਲ ਕਹੀ ਜਾ ਰਹੀ ਹੈ ਉਹ ਤਾਂ ਉਸਦਾ ਹੈ ਹੀ ਨਹੀਂ, ਉਸਨੇ ਤਾਂ ਵਿਆਹ ਹੀ ਨਹੀਂ ਕਰਵਾਇਆ।
ਕਿਵੇਂ ਹੋਈ ਮੈਰਿਜ ਸਰਟੀਫਿਕੇਟ ਦੀ ਵੈਰੀਫਿਕੇਸ਼ਨ : ਪੁਲਸ ਵਲੋਂ ਪੇਸ਼ ਕੀਤੇ ਗਏ ਮੈਰਿਜ ਸਰਟੀਫਿਕੇਟ 'ਚ ਮੈਰਿਜ ਰਜਿਸਟਰਡ ਕਰਵਾਉਣ ਦੀ ਤਰੀਕ 24 ਸਤੰਬਰ 2014 ਦੱਸੀ ਗਈ ਹੈ। ਵਿਆਹ ਦੀ ਤਰੀਕ 21 ਸਤੰਬਰ 2014 ਦੱਸੀ ਗਈ ਹੈ। ਮੂਲ ਰੂਪ ਨਾਲ ਨਕੋਦਰ ਵਾਸੀ ਨੌਜਵਾਨ ਦਾ ਮੌਜੂਦਾ ਪਤਾ ਅਮਨ ਨਗਰ ਦੱਸਿਆ ਗਿਆ ਹੈ। ਇਸੇ ਤਰ੍ਹਾਂ ਨਾਲ ਲੜਕੀ ਦਾ ਪਤਾ ਵੀ ਨਕੋਦਰ ਦਾ ਦੱਸਿਆ ਗਿਆ ਹੈ। ਮੈਰਿਜ ਸਰਟੀਫਿਕੇਟ ਦੀ ਵੈਰੀਫਿਕੇਸ਼ਨ 'ਚ ਸਭ ਤੋਂ ਮੁੱਖ ਗੱਲ ਹੈ ਕਿ ਜਿਸ ਫਾਰਮੇਟ 'ਤੇ ਮੈਰਿਜ ਸਰਟੀਫਿਕੇਟ ਬਣਾਇਆ ਗਿਆ ਹੈ, ਉਹ ਸੁਵਿਧਾ ਸੈਂਟਰ 'ਚ ਬਣਾਏ ਗਏ ਫਾਰਮੇਟ ਤੋਂ ਬਿਲਕੁਲ ਵੱਖ ਹੈ। ਤਹਿਸੀਲਦਾਰ ਦੇ ਸਾਈਨ ਵੀ ਜਾਅਲੀ ਜਾਪਦੇ ਹਨ। ਲੜਕੇ ਤੇ ਲੜਕੀ ਦੀ ਫੋਟੋ ਵੀ ਵੱਖਰੀ ਲਗਾਈ ਜਾਪਦੀ ਹੈ।
...ਤਾਂ ਹੋ ਜਾਣਾ ਸੀ ਲੁਧਿਆਣੇ ਦੇ ਸਟੰਟ ਕਰਦੇ ਨੌਜਵਾਨਾਂ ਦੀ ਬੀ.ਐਮ.ਡਬਲਿਊ ਵਰਗਾ ਕਾਂਡ (ਦੇਖੋ ਤਸਵੀਰਾਂ)
NEXT STORY