ਨਿਊਯਾਰਕ- ਭੋਜਨ 'ਚ ਲੂਣ ਦੀ ਜ਼ਿਆਦਾ ਵਰਤੋਂ ਗੁਰਦੇ ਲਈ ਹਾਨੀਕਾਰਕ ਹੋ ਸਕਦੀ ਹੈ। ਇਕ ਖੋਜ 'ਚ ਇਹ ਪਤਾ ਚੱਲਿਆ ਹੈ ਕਿ ਮਾਹਿਰਾਂ ਦਾ ਕਹਿਣਾ ਹੈ ਕਿ ਲੂਣ ਦੀ ਜ਼ਿਆਦਾ ਵਰਤੋਂ ਦਾ ਸੰਬੰਧ ਡਾਈਲਿਸਿਸ ਦੇ ਖਤਰੇ ਨਾਲ ਹੈ। ਹਾਲਾਂਕਿ ਘੱਟ ਮਾਤਰਾ 'ਚ ਲੂਣ ਦੀ ਵਰਤੋਂ (ਔਸਤਨ 2 ਗ੍ਰਾਮ ਪ੍ਰਤੀਦਿਨ) ਨੂੰ ਵੀ ਹੁਣ ਤੱਕ ਫਾਈਦੇਮੰਦ ਨਹੀਂ ਪਾਇਆ ਗਿਆ ਹੈ।
ਗਾਲਵੇ ਦੇ ਨੈਸ਼ਨਲ ਯੂਨੀਵਰਸਿਟੀ ਆਫ ਆਇਰਲੈਂਡ ਦੇ ਸਮਿਥ ਨੇ ਕਿਹਾ, ''ਸਾਡੀ ਖੋਜ ਪੌਸ਼ਟਿਕਤਾ ਭੋਜਨ ਦੇ ਫਾਇਦੇ ਦਾ ਵਿਸਤਾਰ ਹੈ। ਖੋਜ 'ਚ ਪਤਾ ਚੱਲਿਆ ਕਿ ਪੌਸ਼ਟਿਕਤਾ ਗੁਰਦੇ ਦੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ।'' ਖੋਜ ਰਾਹੀਂ ਪਤਾ ਚੱਲਿਆ ਕਿ ਘੱਟ ਮਾਤਰਾ 'ਚ ਲੂਣ ਦੀ ਵਰਤੋਂ ਐਲਬੁਮਿਨੁਰਿਆ ਦੇ ਖਤਰੇ ਨੂੰ ਘੱਟ ਕਰਦਾ ਹੈ ਜਿਹੜਾ ਗੁਰਦੇ ਦੇ ਖਰਾਬ ਹੋਣ ਦਾ ਪ੍ਰਮੁੱਖ ਲੱਛਣ ਹੈ।
ਓਜ਼ੋਨ ਦੇ ਵਧਦੇ ਲੈਵਲ ਨਾਲ ਆਉਂਦੀ ਹੈ ਸ਼ੁਕਰਾਣੂਆਂ 'ਚ ਕਮੀ
NEXT STORY