ਖਾਣੇ 'ਚ ਜੇਕਰ ਮਿੱਠਾ ਜ਼ਿਆਦਾ ਲੈਂਦੇ ਹੋ ਤਾਂ ਇਹ ਤੁਹਾਡੇ ਦਿਮਾਗ ਲਈ ਵੀ ਖਤਰੇ ਦਾ ਕਾਰਨ ਹੋ ਸਕਦਾ ਹੈ। ਖਬਰਾਂ ਮੁਤਾਬਕ ਜ਼ਿਆਦਾ ਖੰਡ ਦੀ ਵਰਤੋਂ ਨਾਲ ਨਾ ਸਿਰਫ ਮੋਪਾਟਾ ਹੁੰਦਾ ਹੈ ਸਗੋਂ ਤਣਾਅ ਵਰਗੀਆਂ ਸਮੱਸਿਆਵਾਂ ਦਾ ਵੀ ਖਤਰਾ ਵੱਧਦਾ ਹੈ। ਅਟਲਾਟਾ ਦੀ ਐਮਰਾਏ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਆਪਣੇ ਅਧਿਐਨ ਦੇ ਆਧਾਰ 'ਤੇ ਮੰਨਿਆ ਹੈ ਕਿ ਖੰਡ 'ਚ ਪਾਇਆ ਜਾਣਾ ਵਾਲਾ ਫ੍ਰਕਟੋਸ ਮਾਨਸਿਕ ਸਿਹਤ ਲਈ ਨੁਕਸਾਨਦਾਇਕ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਦੀ ਜ਼ਿਆਦਾ ਵਰਤੋਂ ਨਾਲ ਦਿਮਾਗ ਦੇ ਤਣਾਅ ਨੂੰ ਲੈ ਕੇ ਪ੍ਰਤੀਕਿਰਿਆ ਪ੍ਰਭਾਵਿਤ ਹੋ ਸਕਦੀਆਂ ਹਨ।
ਪਹਿਲਾਂ ਵੀ ਕੁਝ ਸ਼ੋਧਾਂ 'ਚ ਫ੍ਰਕਟੋਸ ਦੀ ਜ਼ਿਆਦਾ ਵਰਤੋਂ ਨਾਲ ਹਾਈਪਰਟੇਂਸ਼ਨ, ਹਾਈ ਅਟੈਕ, ਕਿਡਨੀ ਡੈਮੇਜ, ਸ਼ੂਗਰ ਅਤੇ ਡਿਮੇਂਸ਼ੀਆ ਵਰਗੇ ਰੋਗਾਂ ਦਾ ਸ਼ੱਕ ਜਤਾਇਆ ਜਾ ਚੁੱਕਾ ਹੈ। ਇਸ ਸ਼ੋਧ 'ਚ ਸ਼ੋਧਕਰਤਾਵਾਂ ਨੇ ਇਸ ਦਾ ਸੰਬੰਧ ਸਾਡੇ ਵਿਵਹਾਰ ਨਾਲ ਸਥਾਪਿਤ ਕੀਤਾ ਹੈ। ਸ਼ੋਧਕਰਤਾ ਹੈਰਲ ਦਾ ਮੰਨਣਾ ਹੈ ਕਿ ਫ੍ਰਕਟੋਸ ਦਾ ਮਾਨਸਿਕ ਸਿਹਤ 'ਤੇ ਸਭ ਤੋਂ ਜ਼ਿਆਦਾ ਪ੍ਰਭਾਵ ਬਚਪਨ ਦੇ ਸਮੇਂ 'ਚ ਪੈਂਦਾ ਹੈ। ਉਨ੍ਹਾਂ ਮੁਤਾਬਕ ਸਾਡੇ ਆਪਣੇ ਅਧਿਐਨ ਦੇ ਆਧਾਰ 'ਤੇ ਡਾਈਟ ਅਤੇ ਦਿਮਾਗ ਦੇ ਸੰਬੰਧ ਨਾਲ ਜੁੜੀ ਨਵੀਂ ਜਾਣਕਾਰੀ ਹਾਸਲ ਕੀਤੀ ਹੈ, ਜਿਸ ਦੀ ਮਦਦ ਨਾਲ ਬਚਪਨ 'ਚ ਪੋਸ਼ਣ ਸੰਬੰਧੀ ਸੁਧਾਰ ਹੋ ਸਕਦੇ ਹਨ।
ਜੈਤੂਨ ਦਾ ਤੇਲ ਰੱਖਦੈ ਦਿਲ ਨੂੰ ਤੰਦਰੁਸਤ
NEXT STORY