ਲੰਡਨ-ਜੈਤੂਨ ਦੇ ਤੇਲ ਦਾ ਲਗਾਤਾਰ ਵਰਤੋਂ ਦਿਲ ਨੂੰ ਤੰਦਰੁਸਤ ਤਾਂ ਬਣਾਉਂਦਾ ਹੀ ਹੈ ਸਗੋਂ ਇਹ ਦਿਲ ਸੰਬੰਧੀ ਬੀਮਾਰੀਆਂ ਨੂੰ ਵੀ ਘਟਾਉਂਦਾ ਹੈ। ਗਲਾਸਗੋ ਅਤੇ ਲਿਸਬਨ ਯੂਨੀਵਰਸਿਟੀਆਂ ਅਤੇ ਜਰਮਨੀ ਵਿਚ ਮੋਸਾਈਕਿਊਜ਼ ਡਾਇਗਨਾਸਟਿਕਸ ਦੇ ਖੋਜਕਾਰਾਂ ਨੇ ਜੈਤੂਨ ਦੇ ਤੇਲ ਦਾ ਅਸਰ ਜਾਣਨ ਲਈ ਮਿਲ ਕੇ ਕੰਮ ਕੀਤਾ।
ਅਮਰੀਕੀ ਜਨਰਲ ਕਲੀਨਿਕਲ ਨਿਊਟ੍ਰੀਸ਼ਨ 'ਚ ਪ੍ਰਕਾਸ਼ਿਤ ਅਧਿਐਨ ਵਿਚ ਜੈਤੂਨ ਸਮੇਤ ਬੂਟੇ ਵਿਚ ਪਾਏ ਜਾਣ ਵਾਲੇ ਕੁਦਰਤੀ ਕਣ ਫੇਨੋਲਿਕਸ ਦੇ ਦਿਲ 'ਤੇ ਪੈਣ ਵਾਲੇ ਅਸਰ ਨੂੰ ਪਰਖਿਆ ਗਿਆ। ਯੂਰਪੀ ਖਾਧ ਸੁਰੱਖਿਆ ਖੋਜ ਸੰਸਥਾਨ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਮੋਨੋਸੇਚੂਰੇਟਡ ਫੈਡੀ ਐਸਿਡ ਨਾਲ ਫੇਨੋਲਿਕਸ, ਜੈਤੂਨ ਦੇ ਤੇਲ ਦੇ ਰੱਖਿਆਤਮਕ ਪ੍ਰਭਾਵ ਲਈ ਜ਼ਿੰਮੇਵਾਰ ਹੁੰਦਾ ਹੈ।
ਲੂਣ ਦੀ ਜ਼ਿਆਦਾ ਵਰਤੋਂ ਨਾਲ ਹੁੰਦਾ ਹੈ ਨੁਕਸਾਨ
NEXT STORY