ਬੀਜਿੰਗ- ਚੀਨ ਨੇ ਤਿੱਬਤ 'ਚ ਬ੍ਰਹਮਪੁੱਤਰ ਨਦੀ 'ਤੇ ਹਾਈਡ੍ਰੋ ਪਾਵਰ ਪ੍ਰਾਜੈਕਟ ਦਾ ਨਿਰਮਾਣ ਪੂਰਾ ਕਰ ਲਿਆ ਹੈ ਅਤੇ ਇਸ ਸੰਬੰਧ 'ਚ ਅਧਿਕਾਰਤ ਤੌਰ 'ਤੇ ਐਲਾਨ ਵੀ ਕਰ ਦਿੱਤਾ ਹੈ। ਉਹ ਇਸ ਨਦੀ 'ਤੇ ਕਈ ਹੋਰ ਬੰਨ੍ਹ ਬਣਾਉਣ ਦੀ ਵੀ ਤਿਆਰੀ ਕਰ ਰਿਹਾ ਹੈ। ਇਸ ਪ੍ਰਾਜੈਕਟ 'ਤੇ ਭਾਰਤ ਸਰਕਾਰ ਕਈ ਵਾਰ ਚਿੰਤਾ ਜਤਾ ਚੁੱਕੀ ਹੈ ਪਰ ਚੀਨ ਹਰ ਵਾਰ ਇਸ ਨੂੰ ਨਜ਼ਰਅੰਦਾਜ਼ ਕਰਦਾ ਰਿਹਾ ਹੈ। ਚੌਗਿਰਦਾ ਮਾਹਿਰਾਂ ਦਾ ਮੰਨਣਾ ਹੈ ਕਿ ਚੀਨ ਦੇ ਇਸ ਪ੍ਰਾਜੈਕਟ ਨਾਲ ਭਾਰਤ ਅਤੇ ਬੰਗਲਾਦੇਸ਼ 'ਚ ਹੜ੍ਹ ਦਾ ਖਤਰਾ ਵਧ ਜਾਵੇਗਾ। ਬ੍ਰਹਮਪੁੱਤਰ ਨਦੀ ਨਾਲ ਛੇੜਛਾੜ ਦਾ ਅਸਰ ਆਸਾਮ ਅਤੇ ਅਰੁਣਾਚਲ ਸਮੇਤ ਪੂਰੇ ਉੱਤਰ ਪੂਰਬੀ ਖੇਤਰ 'ਤੇ ਪਵੇਗਾ ਪਰ ਚੀਨ ਇਸ ਸੰਬੰਧੀ ਕੁਝ ਵੀ ਸੁਣਨ ਲਈ ਤਿਆਰ ਨਹੀਂ ਹੈ।
ਭਾਰਤ ਦਾ ਮੰਗਲਯਾਨ 2014 ਦੀਆਂ ਸਰਵਉੱਤਮ ਖੋਜਾਂ 'ਚ ਸ਼ਾਮਲ
NEXT STORY