ਮੈਲਬੋਰਨ- ਆਸਟ੍ਰੇਲੀਆ ਦੇ ਰਾਜਨੀਤਕ ਪਰਿਦ੍ਰਿਸ਼ 'ਚ ਆਪਣੀ ਮੌਜੂਦਗੀ ਦਰਜ ਕਰਵਾਉਣ ਦੀਆਂ ਕੋਸ਼ਿਸ਼ਾਂ ਤਹਿਤ ਵਿਕਟੋਰੀਆਈ ਭਾਰਤੀ ਆਉਣ ਵਾਲੀਆਂ ਸੂਬਾ ਚੋਣਾਂ 'ਚ ਸਰਗਰਮੀ ਨਾਲ ਸ਼ਾਮਲ ਹਨ। ਵਿਕਟੋਰੀਆ 'ਚ ਭਾਰਤੀ ਮੂਲ ਦੇ 1.1 ਲੱਖ ਤੋਂ ਜ਼ਿਆਦਾ ਲੋਕ ਰਹਿੰਦੇ ਹਨ ਅਤੇ ਇਥੇ 29 ਨਵੰਬਰ ਨੂੰ ਚੋਣਾਂ ਹੋਣੀਆਂ ਹਨ। ਭਾਰਤੀ ਮੂਲ ਦੇ ਲੋਕ ਨਾ ਸਿਰਫ ਚੋਣ ਮੈਦਾਨ 'ਚ ਉਮੀਦਵਾਰ ਦੇ ਤੌਰ 'ਤੇ ਹਨ ਸਗੋਂ ਉਹ ਚੋਣ ਪ੍ਰਚਾਰ 'ਚ ਵੀ ਸ਼ਾਮਲ ਹਨ। ਇਸ ਸੂਬੇ 'ਚ ਭਾਰਤੀਆਂ ਨੂੰ ਸਭ ਤੋਂ ਤੇਜ਼ੀ ਨਾਲ ਵੱਧਦੇ ਫਿਰਕੇ, ਪੰਜਾਬੀ ਨੂੰ ਸਭ ਤੋਂ ਤੇਜ਼ੀ ਨਾਲ ਵੱਧਦੀ ਭਾਸ਼ਾ ਅਤੇ ਹਿੰਦੂ ਨੂੰ ਸਭ ਤੋਂ ਤੇਜ਼ੀ ਨਾਵ ਵੱਧਦੇ ਧਰਮ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਇਹ ਫਿਰਕਾ ਰਾਜਨੀਤੀ 'ਚ ਸਾਰੇ ਪੱਧਰਾਂ 'ਤੇ ਸਰਗਰਮੀ ਨਾਲ ਹਿੱਸਾ ਲੈ ਰਿਹਾ ਹੈ।
ਇਸ ਸਾਲ ਇਕ ਦਰਜਨ ਭਾਰਤੀ ਵੱਖ-ਵੱਖ ਖੇਤਰਾਂ ਤੋਂ ਚੋਣ ਮੈਦਾਨ 'ਚ ਹਨ। ਉਹ ਵੱਖ-ਵੱਖ ਰਾਜਨੀਤਕ ਦਲਾਂ ਦੇ ਉਮੀਦਵਾਰਾਂ ਦੇ ਤੌਰ 'ਤੇ ਚੋਣ ਲੜ ਰਹੇ ਹਨ। ਇਨ੍ਹਾਂ ਦਲਾਂ 'ਚ ਲਿਬਰਲ, ਲੇਬਰ, ਗ੍ਰੀਨਸ, ਆਸਟ੍ਰੇਲੀਅਨ ਕ੍ਰਿਸ਼ਚੀਅਨ ਸ਼ਾਮਲ ਹਨ। ਇਥੋਂ ਤੱਕ ਕਿ ਉਹ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਵੀ ਚੋਣ ਮੈਦਾਨ 'ਚ ਹਨ। ਸੰਜੇ ਨਾਥਨ ਲੇਬਰ ਪਾਰਟੀ ਦੇ ਉਮੀਦਵਾਰ ਹਨ ਜਦੋਂ ਕਿ ਲਿਬਰਲ ਪਾਰਟੀ ਨੇ 6 ਤੋਂ ਜ਼ਿਆਦਾ ਉਮੀਦਵਾਰਾਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਉਮੀਦਵਾਰਾਂ 'ਚ ਅਮਿਤਾ ਗਿੱਲ, ਮੋਤੀ ਵੀਸਾ, ਫੂਲਵਿੰਦਰਜੀਤ ਸਿੰਘ, ਜਾਰਜ ਵਰਗੀਜ਼ ਸ਼ਾਮਲ ਹਨ। ਤਿੰਨ ਭਾਰਤੀ ਰਾਜ ਨਾਇਕ, ਜੀ ਸੇਖੋਂ ਅਤੇ ਅਲੇਗਜ਼ੈਂਡਰ ਭੱਟਲ ਆਸਟ੍ਰੇਲੀਅਨ ਗ੍ਰੀਨਸ ਪਾਰਟੀ ਦੇ ਉਮੀਦਵਾਰ ਹਨ। ਆਸਟ੍ਰੇਲੀਅਨ ਕ੍ਰਿਸ਼ੀਅਨਸ ਨੇ ਗੁਰਮਿੰਦਰ ਗ੍ਰੇਵਾਲ ਨੂੰ ਉਮੀਦਵਾਰ ਬਣਾਇਆ ਹੈ ਜਦੋਂ ਕਿ ਚੰਦਰ ਓਝਾ ਆਜ਼ਾਦ ਦੇ ਤੌਰ 'ਤੇ ਚੋਣ ਮੈਦਾਨ 'ਚ ਹਨ।
ਭਾਰਤ ਵਿਰੋਧ ਕਰਦਾ ਰਹਿ ਗਿਆ, ਚੀਨ ਨੇ ਬ੍ਰਹਮਪੁੱਤਰ 'ਤੇ ਬੰਨ੍ਹ ਬਣਾ ਲਿਆ
NEXT STORY