ਬਾਘਾਪੁਰਾਣਾ, (ਰਾਕੇਸ਼)- ਬਾਦਲ ਸਰਕਾਰ ਨੇ ਤਾਂ ਪੰਜਾਬ ਦੇ ਲੋਕਾਂ ਤੋਂ ਮੂੰਹ ਫੇਰ ਰੱਖਿਆ ਹੈ ਅਤੇ ਬਾਦਲ ਪਰਿਵਾਰ ਲੋਕ ਹਿੱਤਾਂ ਦੇ ਮੁੱਦਿਆਂ ਨੂੰ ਭੁੱਲ ਚੁੱਕਾ ਹੈ। ਸ਼੍ਰੋਮਣੀ ਅਕਾਲੀ ਦਲ 1920 ਦੇ ਜਨਰਲ ਸਕੱਤਰ ਬੂਟਾ ਸਿੰਘ ਰਣਸੀਂਹ ਨੇ ਕਿਹਾ ਕਿ ਸਰਕਾਰ ਨੇ ਤਾਂ ਪੰਜਾਬ ਨੂੰ ਡੋਬਣ ਵਿਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ 7 ਸਾਲਾਂ ਵਿਚ ਬਾਦਲ ਸਰਕਾਰ ਨੇ ਕਿਹੜਾ ਪੰਜਾਬ ਲਈ ਚੰਗਾ ਕੰਮ ਕੀਤਾ ਹੈ, ਜਿਸ ਨੂੰ ਲੈ ਕੇ ਪੰਜਾਬ ਦੀ ਜਨਤਾ ਇਨ੍ਹਾਂ ਦੀ ਪ੍ਰਸ਼ੰਸਾ ਕਰੇ। ਸ. ਰਣਸੀਂਹ ਨੇ ਕਿਹਾ ਕਿ ਭਾਜਪਾ ਆਗੂ ਕੀ ਬੋਲ ਰਹੇ ਹਨ ਫਿਰ ਵੀ ਬਾਦਲ ਵਲੋਂ ਚੁੱਪ ਵੱਟੀ ਹੋਈ ਹੈ, ਕਿਉਂਕਿ ਲੋਕ ਇਨ੍ਹਾਂ ਨੂੰ ਸਮਝ ਚੁੱਕੇ ਹਨ, ਸਿਰਫ ਵੋਟਾਂ ਦਾ ਦਿਨ ਉਡੀਕਦੇ ਹਨ। ਪ੍ਰਮੁੱਖ ਆਗੂ ਨੇ ਕਿਹਾ ਕਿ ਬਾਦਲ ਨੂੰ ਮਾੜੀ ਮੁਸਤਫਾ ਸਮੇਤ ਅਨੇਕਾਂ ਪਿੰਡਾਂ ਅੰਦਰ ਫੈਲੀ ਕੈਂਸਰ ਤੇ ਹੈਪੇਟਾਈਟਸ ਸੀ. ਦੀ ਬੀਮਾਰੀ ਨਾਲ ਮਰ ਰਹੇ ਅਤੇ ਇਲਾਜ ਅਧੀਨ ਲੋਕਾਂ ਦੀ ਕੋਈ ਚਿੰਤਾ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨਸ਼ਿਆਂ ਕਾਰਨ ਰੁੜ ਰਹੀ ਹੈ। ਲੋਕ ਸਭਾ ਚੋਣਾਂ ਵਿਚ ਨਸ਼ਿਆਂ ਖਿਲਾਫ ਘਰ-ਘਰ ਸੜਕਾਂ 'ਤੇ ਆ ਗਿਆ ਸੀ ਅਤੇ ਮੂੰਹੋ ਲੋਕ ਬੋਲ ਰਹੇ ਸਨ ਇਸ ਦੇ ਬਾਵਜੂਦ ਸਰਕਾਰ ਕਹਿੰਦੀ ਹੈ ਕਿ ਪੰਜਾਬ 'ਚ ਨਸ਼ਾ ਖਤਮ ਹੋ ਗਿਆ ਹੈ, ਜੇ ਆਉਂਦਾ ਹੈ ਤਾਂ ਬਾਹਰੋਂ ਆਉਂਦਾ ਹੈ, ਅਸੀਂ ਬਾਦਲ ਸਾਹਿਬ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਪੰਜਾਬ ਅਤੇ ਕੇਂਦਰ 'ਚ ਤੁਹਾਡੀ ਆਪਣੀ ਸਰਕਾਰ ਹੋਣ ਦੇ ਬਾਵਜੂਦ ਪੰਜਾਬ 'ਚ ਨਸ਼ਾ ਕੋਣ ਲਿਆ ਰਿਹਾ ਹੈ, ਜੇਕਰ ਜਿਹੜਾ ਕਰਦਾ ਹੈ ਤਾਂ ਤੁਸੀਂ ਫੜਦੇ ਕਿਉਂ ਨਹੀਂ? ਉਨ੍ਹਾਂ ਕਿਹਾ ਕਿ ਸਾਰੇ ਪੰਜਾਬ ਅੰਦਰ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਹਨ। ਸਾਰੇ ਮੁੱਦਿਆਂ ਨੂੰ ਲੈ ਕੇ ਜਲਦੀ ਹੀ ਅਗਲਾ ਪ੍ਰੋਗਰਾਮ ਬਣਾ ਰਹੇ ਹਾਂ ਤਾਂ ਕਿ ਲੋਕਾਂ ਨੂੰ ਇਸ ਸਰਕਾਰ ਦੀਆਂ ਗਲਤ ਤੇ ਲੋਕ ਵਿਰੋਧੀ ਨੀਤੀਆਂ ਤੋਂ ਬਚਾਇਆ ਜਾ ਸਕੇ।
ਘਾਤਕ ਸਾਬਤ ਹੋ ਰਹੇ ਨੇ ਸੋਸ਼ਲ ਮੈਸੇਜਾਂ ਲਈ ਵਰਤੇ ਜਾਂਦੇ ਸਾਫਟਵੇਅਰ
NEXT STORY