ਸੰਯੁਕਤ ਰਾਸ਼ਟਰ- ਭਾਰਤ ਨੇ ਵੱਧ ਗਿਣਤੀ ਵਾਲੇ ਪੂਰਬੀ ਯੇਰੂਸ਼ਲਮ 'ਚ ਵੱਧਦੇ ਤਣਾਅ 'ਤੇ ਡੂੰਘੀ ਚਿੰਤਾ ਜਤਾਈ ਹੈ ਅਤੇ ਕਿਸੇ ਵੀ ਉਕਸਾਵੇ ਤੋਂ ਬਚਣ ਅਤੇ ਸੰਜਮ ਵਰਤਣ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ਨੇ ਉਮੀਦ ਵੀ ਜਤਾਈ ਕਿ ਇਜ਼ਰਾਇਲ ਅਤੇ ਫਲਸਤੀਨ ਫਿਰ ਤੋਂ ਗੱਲਬਾਤ ਕਰਨ ਲਈ ਜ਼ਰੂਰੀ ਰਾਜਨੀਤਕ ਇੱਛਾ ਸ਼ਕਤੀ ਦਾ ਪ੍ਰਦਰਸ਼ਨ ਕਰਣਗੇ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਅਸ਼ੋਕ ਮੁਖਰਜੀ ਨੇ ਸੰਯੁਕਤ ਰਾਸ਼ਟਰ ਮਹਾਸਭਾ 'ਚ ਸੋਮਵਾਰ ਨੂੰ ਦੱਸਿਆ, ਪੂਰਬੀ ਯੇਰੂਸ਼ਲਮ 'ਚ ਤਣਾਅ ਵਧਣ ਨਾਲ ਅਸੀਂ ਬੇਹੱਦ ਚਿੰਤਤ ਹਾਂ।
ਤਣਾਅ ਘਟਾਉਣ, ਸੰਜਮ ਵਰਤਣ, ਉਕਸਾਵੇ ਤੋਂ ਬਚਣ ਅਤੇ ਸ਼ਾਂਤੀ ਕਾਰਵਾਈ 'ਤੇ ਵਾਪਸੀ ਦੀ ਤੁਰੰਤ ਲੋੜ ਹੈ। ਕੂਟਨੀਤੀ ਅਤੇ ਰਾਜਨੀਤਕ ਨਫਰਤ ਅਤੇ ਹਿੰਸਾ ਤੋਂ ਜ਼ਿਆਦਾ ਮਹੱਤਵਪੂਰਨ ਹੈ, ਅਮਨ ਲਈ ਕੋਈ ਹੋਰ ਰਾਸਤਾ ਨਹੀਂ ਹੈ। ਫਲਸਤੀਨੀ ਲੋਕਾਂ ਲਈ ਕੌਮਾਂਤਰੀ ਇਕਜੁੱਟਤਾ ਦਿਵਸ ਦੇ ਮੌਕੇ 'ਤੇ ਮੁਖਰਜੀ ਨੇ ਦੋਹਰਾਇਆ ਕਿ ਭਾਰਤ ਦੀ ਦ੍ਰਿੜ ਹਮਾਇਤ ਫਲਸਤੀਨੀ ਲੋਕਾਂ ਦੇ ਸੰਘਰਸ਼ 'ਚ ਭਾਰਤ ਉਨ੍ਹਾਂ ਦੇ ਨਾਲ ਹੈ। ਮੁਖਰਜੀ ਨੇ ਫਲਸਤੀਨ ਦੇ ਪ੍ਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਅਤੇ ਇਕੱਤਰਤਾ ਵੀ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਭਾਰਤ ਦਾ ਵਿਸ਼ਵਾਸ ਹੈ ਕਿ ਫਲਸਤੀਨੀ ਮੁੱਦੇ ਦੇ ਸਥਾਈ, ਸਮੱਗਰ ਅਤੇ ਸ਼ਾਂਤੀਪੂਰਨ ਹੱਲ ਲਈ ਗੱਲਬਾਤ ਹੀ ਇਕੋ ਇਕ ਵਿਵਹਾਰਕ ਬਦਲ ਹੈ। ਭਾਰਤੀ ਡਿਪਲੋਮੈਟ ਨੇ ਦੱਸਿਆ ਕਿ ਅਸੀਂ ਉਮੀਦ ਕਰਦੇ ਹਾਂ ਕਿ ਦੋਵੇਂ ਧਿਰਾਂ ਗੱਲਬਾਤ ਦੀ ਮੇਜ਼ 'ਤੇ ਵਾਪਸ ਆਉਣ ਅਤੇ ਗੱਲਬਾਤ ਫਿਰ ਤੋਂ ਸ਼ੁਰੂ ਕਰਨ ਲਈ ਜ਼ਰੂਰੀ ਰਾਜਨੀਤਕ ਇੱਛਾ ਸ਼ਕਤੀ ਦਾ ਪ੍ਰਦਰਸ਼ਣ ਕਰਣਗੇ।
ਈਰਾਨ ਨੇ ਵਰਤੇ ਯੂਰੇਨੀਅਮ ਦਾ ਘਟਾਇਆ ਸਟਾਕ
NEXT STORY