ਇਸਲਾਮਾਬਾਦ- ਪਾਕਿਸਤਾਨ ਤਾਲਿਬਾਨ ਦਾ ਮੁਖੀ ਫਜਲੁੱਲਾਹ ਅਮਰੀਕੀ ਡਰੋਨ ਹਮਲੇ ਵਿਚ ਵਾਲ-ਵਾਲ ਬਚ ਗਿਆ। ਅਫਗਾਨਿਸਤਾਨ ਦੇ ਸਰਹੱਦੀ ਇਲਾਕੇ ਵਿਚ ਹੋਏ ਇਸ ਹਮਲੇ ਵਿਚ 5 ਅੱਤਵਾਦੀ ਮਾਰੇ ਗਏ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿਤੀ। ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦਾ ਮੁਖੀ ਫਜਲੁੱਲਾਹ ਪਾਕਿਸਤਾਨੀ ਸਰਹੱਦ ਦੇ ਨੇੜੇ ਨਾਂਗਰਹਾਰ ਸੂਬੇ ਵਿਚ ਨਾਜਿਆਨ ਪਿੰਡ ਵਿਚ ਸੀ ਜਦੋਂ ਕਲ ਰਾਤ ਡਰੋਨ ਨਾਲ ਉਸ 'ਤੇ ਨਿਸ਼ਾਨਾ ਲਾਇਆ ਗਿਆ।
ਸੀ. ਆਈ. ਏ. ਵਲੋਂ ਸੰਚਾਲਿਤ ਮਨੁੱਖ ਰਹਿਤ ਜਹਾਜ਼ ਨੇ ਪਿੰਡ ਦੇ ਇਕ ਕੰਪਲੈਕਸ ਵਿਚ 4 ਮਿਜ਼ਾਈਲਾਂ ਦਾਗ਼ੀਆਂ। ਸੁਰੱਖਿਆ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਹਮਲੇ ਵਿਚ ਘੱਟੋ-ਘੱਟ 5 ਪਾਕਿਸਤਾਨੀ ਅਤੇ ਅਫਗਾਨ ਅੱਤਵਾਦੀ ਮਾਰੇ ਗਏ ਪਰ ਫਜਲੁੱਲਾਹ ਵਾਲ-ਵਾਲ ਬਚ ਗਿਆ।
ਪਾਕਿਸਤਾਨ ਨੂੰ ਲੱਗਦਾ ਹੈ ਕਿ 2009 ਵਿਚ ਸਵਾਤ ਘਾਟੀ 'ਚ ਫੌਜ ਦੇ ਅੱਤਵਾਦੀ ਮੁਹਿੰਮ ਮਗਰੋਂ ਭੱਜਿਆ ਫਜਲੁੱਲਾਹ ਅਫਗਾਨਿਸਤਾਨ ਵਿਚ ਲੁਕਿਆ ਹੋਇਆ ਹੈ ਅਤੇ ਉਹ ਉਸ ਨੂੰ ਸੌਂਪੇ ਜਾਣ ਦੀ ਮੰਗ ਕਰ ਰਿਹਾ ਹੈ।
ਪਾਕਿਸਤਾਨ 'ਚ 1400 ਹਿੰਦੂ ਮੰਦਰਾਂ 'ਤੇ ਮੰਡਰਾ ਰਿਹੈ ਖਤਰਾ
NEXT STORY