ਮੁੰਬਈ- ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਦੀ ਫਿਲਮ ਐਕਸ਼ਨ-ਜੈਕਸਨ ਦੀ ਰਿਲੀਜ਼ਿੰਗ ਦਾ ਦੂਜਾ ਦਿਨ ਵੀ ਖਰਾਬ ਰਿਹਾ। ਪ੍ਰਭੂਦੇਵਾ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਨੇ ਪਹਿਲੇ ਸ਼ੁੱਕਰਵਾਰ ਨੂੰ 9.25 ਕਰੋੜ ਰੁਪਏ ਦੀ ਕਮਾਈ ਕੀਤੀ ਪਰ ਦੂਜੇ ਦਿਨ ਇੰਨੀ ਰਕਮ ਵੀ ਹਾਸਲ ਨਾ ਕਰ ਸਕੀ। ਰਿਲੀਜ਼ ਦੇ ਦੂਜੇ ਦਿਨ ਯਾਨੀ ਪਹਿਲੇ ਸ਼ਨੀਵਾਰ ਨੂੰ 'ਐਕਸ਼ਨ-ਜੈਕਸਨ' ਸਿਰਫ 8.25 ਕਰੋੜ ਹੀ ਬਟੋਰ ਸਕੀ। ਯਾਨੀ ਫਿਲਮ ਦੋ ਦਿਨਾਂ 'ਚ ਸਿਰਫ 17.50 ਕਰੋੜ ਦੀ ਹੀ ਕਲੈਕਸ਼ਨ ਕਰ ਸਕੀ ਹੈ। ਫਿਲਮ 'ਚ ਅਜੇ ਦੇਵਗਨ, ਸੋਨਾਕਸ਼ੀ ਸਿਨਹਾ ਅਤੇ ਯਾਮੀ ਗੌਤਮ ਨੇ ਮੁੱਖ ਕਿਰਦਾਰ ਅਦਾ ਕੀਤੇ ਹਨ। ਸਿੰਗਲ ਸਕ੍ਰੀਨ ਅਤੇ ਮਲਟੀਪਲੈਕਸਾਂ ਦੋਹਾਂ 'ਚ ਦੂਜੇ ਦਿਨ ਫਿਲਮ ਦੀ ਕਲੈਕਸ਼ਨ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ।
ਐਨੀਮਲ ਵੈਲਫੇਅਰ ਲਈ ਦੇਖੋ ਬਾਲੀਵੁੱਡ ਹਸਤੀਆਂ ਦੇ ਫੋਟੋਸ਼ੂਟ (ਦੇਖੋ ਤਸਵੀਰਾਂ)
NEXT STORY