ਅਮਰੀਕਾ- ਆਮ ਤੌਰ 'ਤੇ ਤਲਾਕ ਕਿਸੇ ਵੀ ਵਿਅਕਤੀ ਲਈ ਬਹੁਤ ਨੁਕਸਾਨ ਭਰਿਆ ਹੁੰਦਾ ਹੈ ਪਰ ਹੱਦ ਤਾਂ ਉਦੋਂ ਹੋ ਜਾਂਦੀ ਹੈ, ਜਦੋਂ ਤਲਾਕ ਸਮੇਂ ਸੈਟਲਮੈਂਟ ਲਈ ਦਿੱਤੀ ਗਈ ਅਰਬਾਂ ਦੀ ਭਾਰੀ ਰਕਮ ਵੀ ਘੱਟ ਲੱਗਣ ਲੱਗਦੀ ਹੈ। ਕੀ ਤੁਸੀਂ ਸੋਚ ਸਕਦੇ ਹੋ ਕਿ ਕੋਈ ਪਤੀ ਆਪਣੀ ਪਤਨੀ ਨੂੰ ਗੁਜ਼ਾਰਾ ਭੱਤੇ ਦੇ ਰੂਪ 'ਚ ਕਿੰਨੀ ਰਕਮ ਦੇ ਸਕਦਾ ਹੈ? 100, 200 ਜਾਂ ਹੱਦ ਨਾਲੋਂ ਵੱਧ 500 ਕਰੋੜ ਪਰ ਨਹੀਂ।
ਇਕ ਅਮਰੀਕਾ ਦੇ ਆਇਲ ਟਾਈਕੂਨ ਨੇ ਇਸ ਦੇ ਲਈ ਪੂਰੇ 6161 ਕਰੋੜ ਰੁਪਏ ਦਿੱਤੇ ਹਨ ਪਰ ਇਹ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਕਿ ਉਸ ਦੀ ਸਾਬਕਾ ਪਤਨੀ ਨੇ ਇਸ ਚੈੱਕ ਦੀ ਰਕਮ ਨੂੰ ਘੱਟ ਦੱਸਦਿਆਂ ਰਿਜੈਕਟ ਕਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਇਸ ਲਈ ਹੋਰ ਪੈਸੇ ਮਿਲਣੇ ਚਾਹੀਦੇ ਹਨ ਕਿਉਂਕਿ ਉਸ ਨੇ ਆਪਣੇ ਪਤੀ ਦੀ ਇਸ ਮੁਕਾਮ ਤਕ ਪਹੁੰਚਣ ਵਿਚ ਮਦਦ ਕੀਤੀ ਹੈ।
ਦੱਸਿਆ ਜਾ ਰਿਹ ਹੈ ਕਿ ਕੁਝ ਮਹੀਨੇ ਪਹਿਲਾਂ ਓਕਲਾਹੋਮਾ ਕਾਊਂਟੀ ਜੱਜ ਨੇ 10 ਹਫਤਿਆਂ ਤਕ ਚੱਲੀ ਸੁਣਵਾਈ ਤੋਂ ਬਾਅਦ ਆਇਲ ਟਾਈਕੂਨ ਕਹਿ ਜਾਣ ਵਾਲੇ 68 ਸਾਲਾ ਹੈਮ ਨੂੰ ਸਾਬਕਾ ਪਤਨੀ ਨੂੰ ਲਗਭਗ 1 ਬਿਲੀਅਨ ਡਾਲਰ ਗੁਜ਼ਾਰਾ ਭੱਤਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਸੀ। ਹੈਮ ਨੂੰ ਇੰਨਾ ਵੱਡਾ ਚੈੱਕ ਸਾਈਨ ਕਰਨ ਲਈ ਪੈਸੇ ਉਧਾਰ ਲੈਣੇ ਪਏ ਸਨ। ਹੈਮ ਤੇ ਆਰਨੇਲ ਨੇ ਸਾਲ 1988 'ਚ ਵਿਆਹ ਕਰਵਾਇਆ ਸੀ ਤੇ ਇਨ੍ਹਾਂ ਦੇ ਦੋ ਬੱਚੇ ਵੀ ਹਨ। ਦੋਵਾਂ ਵਿਚਾਲੇ ਤਲਾਕ ਲਈ ਸਮਝੌਤੇ ਦੀਆਂ ਸ਼ਰਤਾਂ 'ਤੇ ਸਹਿਮਤੀ ਨਹੀਂ ਬਣ ਸਕੀ, ਜਿਸ ਕਾਰਨ ਇਹ ਮਾਮਲਾ ਪਿਛਲੇ ਢਾਈ ਸਾਲ ਤੋਂ ਕੋਰਟ ਵਿਚ ਹੈ।
ਦਾਤਾਖੇਲ ਖੇਤਰ 'ਚ 12 ਅੱਤਵਾਦੀ ਢੇਰ
NEXT STORY