ਸਿਡਨੀ- ਭਾਰਤ ਤੇ ਆਸਟ੍ਰੇਲੀਆ ਵਿਚਕਾਰ ਜਾਰੀ ਚੌਥੇ ਟੈਸਟ ਦੇ ਦੂਜੇ ਦਿਨ ਭਾਰਤੀ ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਨੂੰ ਆਊਟ ਕਰਨ ਮਗਰੋਂ ਮਾੜਾ ਰਵੱਈਆ ਦਿਖਾਉਣ ਕਾਰਨ ਆਸਟ੍ਰੇਲੀਅਨ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੂੰ ਅਧਿਕਾਰਕ ਤੌਰ 'ਤੇ ਫਿੱਟਕਾਰ ਲਗਾਈ ਗਈ ਸੀ ਪਰ ਲੱਗਦਾ ਹੈ ਕਿ ਉਹ ਆਪਣੀਆਂ ਹਰਕਤਾਂ ਤੋਂ ਅਜੇ ਬਾਜ਼ ਨਹੀਂ ਆਇਆ ਹੈ।
ਅੱਜ ਟੈਸਟ ਮੈਚ ਦੇ ਚੌਥੇ ਦਿਨ ਜਦੋਂ ਅਸ਼ਵਿਨ 31 ਦੌੜਾਂ 'ਤੇ ਬੱਲੇਬਾਜ਼ੀ ਕਰ ਰਿਹਾ ਸੀ ਤਾਂ ਸਟਾਰਕ ਨੇ ਫਿਰ ਉਸ ਨਾਲ ਅਣਬਣ ਕੀਤੀ। ਅਸ਼ਵਿਨ ਨੇ ਸਟਾਰਕ ਦੇ ਰਵੱਈਆ 'ਤੇ ਹੈਰਾਨਗੀ ਪ੍ਰਗਟ ਕੀਤੀ। ਜੇਕਰ ਆਈਸੀਸੀ ਨੇ ਸਟਾਰਕ ਦੀ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਤਾਂ ਉਸ 'ਤੇ ਇਸ ਵਾਰ ਸਖ਼ਤ ਕਾਰਵਾਈ ਹੋ ਸਕਦੀ ਹੈ।
ਸਾਨੀਆ ਮਿਰਜ਼ਾ ਦੀਆਂ ਨਿਜੀ ਤਸਵੀਰਾਂ ਫੇਸਬੁੱਕ ਅਤੇ ਵਟਸਐਪ 'ਤੇ ਹੋਈਆਂ ਵਾਇਰਲ (ਦੇਖੋ ਤਸਵੀਰਾਂ)
NEXT STORY