ਨਵੀਂ ਦਿੱਲੀ- ਆਪਣੀ ਪਹਿਲੀ ਫਿਲਮ 'ਮਨੋਰਮਾ ਸਿਕਸ ਫੁੱਟ ਅੰਡਰ' ਰਾਹੀਂ ਜ਼ਬਰਦਸਤ ਪ੍ਰਭਾਵ ਪਾਉਣ ਵਾਲੇ ਨਿਰਦੇਸ਼ਕ ਨਵਦੀਪ ਸਿੰਘ ਹੁਣ ਅਨੁਸ਼ਕਾ ਸ਼ਰਮਾ ਸਟਾਰਰ 'ਐੱਨ. ਐੱਚ. 10' ਨਾਲ ਵਾਪਸੀ ਕਰ ਰਹੇ ਹਨ। ਨਿਰਦੇਸ਼ਕ ਦਾ ਕਹਿਣਾ ਹੈ ਕਿ 'ਐੱਨ. ਐੱਚ. 10' ਇਕ ਡਾਰਕ ਫਿਲਮ ਹੈ, ਜੋ ਵੱਖ-ਵੱਖ ਤਰ੍ਹਾਂ ਦੇ ਭਾਰਤ ਦੇ ਸੰਘਰਸ਼ ਦੀ ਕਹਾਣੀ ਬਿਆਨ ਕਰਦੀ ਹੈ। ਨਵਦੀਪ ਨੇ ਦੱਸਿਆ ਕਿ ਇਹ ਇਕ ਡਾਰਕ ਫਿਲਮ ਹੈ ਪਰ ਫਿਲਮ ਆਪਣੀ ਪਕੜ ਬਣਾਈ ਰੱਖਦੀ ਹੈ ਅਤੇ ਤੁਹਾਡਾ ਧਿਆਨ ਖਿੱਚਣ ਵਾਲੀ ਹੈ।
ਸਾਡੇ ਦੇਸ਼ ਵਿਚ 'ਕਈ' ਭਾਰਤ ਵੱਸਦੇ ਹਨ। ਇਕ ਸ਼ਹਿਰ ਦੀ ਵੱਖਰੀ ਹਕੀਕਤ ਹੁੰਦੀ ਹੈ। ਇਹ ਦੋਵੇਂ ਤਰ੍ਹਾਂ ਦੇ ਭਾਰਤ ਇਥੇ ਮੌਜੂਦ ਹਨ ਪਰ ਇਹ ਇਕ-ਦੂਸਰੇ ਤੋਂ ਅਣਜਾਣ ਵੀ ਹਨ ਅਤੇ ਜਦੋਂ ਵੀ ਦੋਵੇਂ ਬੁਰੇ ਹਾਲਾਤ ਵਿਚ ਅਚਾਨਕ ਮਿਲਦੇ ਹਨ, ਉਦੋਂ ਉਨ੍ਹਾਂ ਦਰਮਿਆਨ ਟਕਰਾਅ, ਸੰਘਰਸ਼ ਪੈਦਾ ਹੁੰਦਾ ਹੈ। 'ਐੱਨ. ਐੱਚ. 10' ਇਸੇ ਟਕਰਾਅ ਦੀ ਕਹਾਣੀ ਹੈ।
ਲਓ ਜੀ! ਹੁਣ ਸਲਮਾਨ ਦੇ ਜੇਲ 'ਚ ਬਤੀਤ ਕੀਤੇ ਦਿਨਾਂ 'ਤੇ ਬਣੇਗੀ ਫਿਲਮ
NEXT STORY