ਦਿਲ ਦੀਆਂ ਬੀਮਾਰੀਆਂ ਜਾਂ ਸਟ੍ਰੋਕ ਦੇ ਕਈ ਕਾਰਨ ਹੁੰਦੇ ਹਨ। ਇਨ੍ਹਾਂ ਵਿਚ ਸਾਡੇ ਜੀਂਸ ਅਤੇ ਲਿੰਗ ਇਕ ਵੱਡੀ ਭੂਮਿਕਾ ਅਦਾ ਕਰਦੇ ਹਨ ਪਰ ਜ਼ਿਆਦਾਤਰ ਭੂਮਿਕਾ ਉਸ ਦੀ ਹੈ, ਜੋ ਅਸੀਂ ਖਾਂਦੇ ਹਾਂ। ਚੰਗੀ ਖਬਰ ਇਹ ਹੈ ਕਿ ਆਪਣੀ ਡਾਈਟ ਵਿਚ ਕੁਝ ਛੋਟੇ-ਛੋਟੇ ਬਦਲਾਅ ਕਰਕੇ ਤੁਸੀਂ ਕੋਲੈਸਟ੍ਰਾਲ ਨੂੰ ਘੱਟ ਕਰ ਸਕਦੇ ਹੋ। ਘੱਟ ਫੈਟ ਵਾਲੇ ਉਤਪਾਦਾਂ ਦਾ ਸੇਵਨ ਕਰੋ। ਅਜਿਹੇ ਡੇਅਰੀ ਉਤਪਾਦਾਂ ਤੋਂ ਬਚੋ, ਜਿਨ੍ਹਾਂ ਵਿਚ ਹੋਲ ਮਿਲਕ ਜਾਂ ਕ੍ਰੀਮ ਸ਼ਾਮਲ ਹੋਵੇ। ਘੱਟ ਫੈਟ ਵਾਲੇ ਸਨੈਕਸ ਜਿਵੇਂ ਘਰ ਵਿਚ ਬਣਾਏ ਗਏ ਪੌਪਕਾਰਨ, ਗਾਜਰ, ਡਰਾਈਫਰੂਟਸ ਜਾਂ ਤਾਜ਼ੇ ਫਲਾਂ ਦਾ ਸੇਵਨ ਕਰੋ।
ਸਟੋਰ ਤੋਂ ਖਰੀਦੇ ਗਏ ਬੇਕਰੀ ਉਤਪਾਦਾਂ ਦੇ ਸੇਵਨ ਤੋਂ ਬਚੋ। ਮੱਖਣ ਅਤੇ ਘਿਓ ਦੀ ਥਾਂ ਤਰਲ ਕੁਕਿੰਗ ਆਇਲ ਦਾ ਇਸਤੇਮਾਲ ਕਰੋ। ਨਾਨਸਟਿਕ ਪੈਨਸ ਦੀ ਵਰਤੋਂ ਕਰੋ। ਆਪਣੇ ਖਾਣੇ ਨੂੰ ਫ੍ਰਾਈ ਕਰਨ ਦੀ ਥਾਂ ਇਸ ਨੂੰ ਬੇਕ, ਰੋਸਟ ਜਾਂ ਸਟੀਮ ਕਰੋ। ਪਾਮ ਅਤੇ ਕੋਕੋਨਟ ਆਇਲਸ ਦੀ ਵਰਤੋਂ ਨਾ ਕਰੋ। ਜ਼ਿਆਦਾਤਰ ਵਨਸਪਤੀ ਤੇਲ ਅਨਸੈਚੁਰੇਟਿਡ ਹੁੰਦੇ ਹਨ ਪਰ ਇਨ੍ਹਾਂ ਦਿਨਾਂ ਵਿਚ ਵੱਧ ਸੈਚੁਰੇਟਿਡ ਫੈਟਸ ਮੌਜੂਦ ਹੁੰਦੀ ਹੈ। ਇਸ ਦੀ ਥਾਂ ਤੁਸੀਂ ਕੈਨੌਲਾ, ਸਨਫਲਾਵਰ, ਕਾਰਨ ਫਲਾਵਰ, ਸੋਇਆਬੀਨ ਆਲਿਵ ਜਾਂ ਪੀਨਟ ਆਇਲਸ ਦਾ ਇਸਤੇਮਾਲ ਕਰ ਸਕਦੇ ਹੋ। ਅਜਿਹੀ ਖੁਰਾਕ 'ਤੇ ਜ਼ੋਰ ਦਿਓ, ਜਿਨ੍ਹਾਂ ਵਿਚ ਕਾਮਪਲੈਕਸ ਕਾਰਬੋਹਾਈਡ੍ਰੇਟਸ ਮੌਜੂਦ ਹੋਣ, ਜਿਵੇਂ ਫਲ, ਸਬਜ਼ੀਆਂ, ਸਾਬਤ ਅਨਾਜ, ਫਲੀਆਂ ਅਤੇ ਮਟਰ। ਇਨ੍ਹਾਂ ਵਿਚ ਕੈਲੋਰੀਜ਼ ਘੱਟ ਹੁੰਦੀ ਹੈ ਅਤੇ ਫਾਈਵਰ ਉੱਚ ਮਾਤਰਾ ਵਿਚ ਹੁੰਦੀ ਹੈ।
ਆਪਣੇ ਦਿਲ ਦੀ ਰੱਖਿਆ ਕਰਨ ਲਈ ਭਰਪੂਰ ਮਾਤਰਾ ਵਿਚ ਫਲਾਂ ਅਤੇ ਸਬਜ਼ੀਆਂ ਦਾ ਸੇਵਨ ਕਰੋ। ਦਿਲ ਦੇ ਰੋਗਾਂ ਦੇ ਖਤਰੇ ਨੂੰ ਘੱਟ ਕਰਨ ਵਿਚ ਮੇਵੇ ਵੀ ਵਧੀਆ ਭੂਮਿਕਾ ਅਦਾ ਕਰਦੇ ਹਨ। ਇਨ੍ਹਾਂ ਵਿਚ ਪ੍ਰੋਟੀਨ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਨ੍ਹਾਂ ਦਾ ਸੇਵਨ ਧਿਆਨ ਨਾਲ ਕਰੋ, ਕਿਉਂਕਿ ਇਨ੍ਹਾਂ ਵਿਚ ਕੈਲੋਰੀ ਬਹੁਤ ਜ਼ਿਆਦਾ ਹੁੰਦੀ ਹੈ। ਇਨ੍ਹਾਂ ਦੇ ਵੱਧ ਸੇਵਨ ਨਾਲ ਭਾਰ ਵੱਧ ਸਕਦਾ ਹੈ।
ਰੋਜ਼ ਕੌਫੀ ਪੀਣ ਨਾਲ ਘੱਟ ਹੁੰਦਾ ਹੈ ਸੇਲੇਰੋਸਿਸ ਦਾ ਖਤਰਾ
NEXT STORY