ਜੇਕਰ ਤੁਸੀਂ ਚਾਹ ਦੇ ਸ਼ੌਕੀਨ ਹੋ ਤਾਂ ਦਿਨ 'ਚ ਤਿੰਨ ਕੱਪ ਚਾਹ ਪੀਣਾ ਸ਼ੁਰੂ ਕਰ ਦਿਓ। ਹਾਲ 'ਚ ਹੋਈ ਖੋਜ 'ਚ ਦਿਨ 'ਚ ਤਿੰਨ ਕੱਪ ਚਾਹ (ਭਾਵੇਂ ਹੀ ਦੁੱਧ ਵਾਲੀ ਚਾਹ ਹੀ ਕਿਉਂ ਨਾ ਹੋਵੇ) ਪੀਣ ਦਾ ਵੱਡਾ ਫਾਇਦਾ ਪਤਾ ਲੱਗਿਆ ਹੈ।
ਖੋਜਕਾਰੀਆਂ ਨੇ ਆਪਣੇ ਅਧਿਐਨ 'ਚ ਪਾਇਆ ਹੈ ਕਿ ਦਿਨ 'ਚ ਤਿੰਨ ਕੱਪ ਚਾਹ ਪੀਣ ਨਾਲ ਬਲੱਡ ਸ਼ੂਗਰ ਕੰਟਰੋਲ ਕਰਨ 'ਚ ਮਦਦ ਕਰਦੀ ਹੈ ਅਤੇ ਸ਼ੂਗਰ ਦਾ ਖਤਰਾ ਘੱਟ ਰਹਿੰਦਾ ਹੈ। ਕਾਲੀ ਚਾਹ 'ਚ ਮੌਜੂਦ ਐਂਟੀਆਕਸੀਡੈਂਟ ਅਤੇ ਕੁਦਰਤੀ ਤੱਤ ਖੂਨ 'ਚ ਗਲੂਕੋਜ਼ ਨੂੰ ਕੰਟਰੋਲ ਕਰਨ ਦੇ ਲਿਹਾਜ਼ ਨਾਲ ਫਾਇਦੇਮੰਦ ਹੈ। ਇੰਨਾ ਹੀ ਨਹੀਂ ਜੇਕਰ ਚਾਹ 'ਚ ਦੁੱਧ ਵੀ ਮਿਲਾਇਆ ਜਾਵੇ ਤਾਂ ਵੀ ਇਸ ਦੇ ਗੁਣ ਬਰਕਰਾਰ ਰਹਿੰਦੇ ਹਨ।
ਖੋਜ ਦੌਰਾਨ ਅਮਰੀਕਾ ਅਤੇ ਜਾਪਾਨ ਦੇ ਵਿਗਿਆਨੀਆਂ ਨੇ ਕਾਲੀ ਚਾਹ ਦੇ ਤੱਤਾਂ ਦਾ ਪ੍ਰਯੋਗਸ਼ਾਲਾ 'ਚ ਪ੍ਰੀਖਣ ਕੀਤਾ ਹੈ। ਖੋਜਕਾਰੀ ਲੀਜਾ ਸਟਰੀਗਲ ਨੇ ਆਪਣੇ ਅਧਿਐਨ 'ਚ ਮੰਨਿਆ ਹੈ ਕਿ ਕੋਸੇ ਪਾਣੀ 'ਚ ਚਾਹ ਮਿਲਣ 'ਤੇ ਉਸ 'ਚ ਨਿਕਲਣ ਵਾਲੇ ਤੱਤ ਗਲੂਕੋਜ਼ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।
ਕੋਲੈਸਟ੍ਰਾਲ ਘਟਾਉਣ ਦੇ ਕੁਦਰਤੀ ਉਪਾਅ
NEXT STORY