ਫ਼ਰੀਦਕੋਟ (ਰਾਜਨ)- ਹੋਲੀ ਵਾਲੀ ਰਾਤ ਫ਼ਰੀਦਕੋਟ ਵਿਖੇ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਤਿੰਨ ਫ਼ੌਜੀਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਜਦਕਿ 5 ਫੌਜੀਆਂ ਸਮੇਤ 11 ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਹਾਦਸਾ ਸ਼ੁਕਰਵਾਰ ਰਾਤ ਸਥਾਨਕ ਸਾਦਿਕ ਰੋਡ 'ਤੇ ਪੰਜ ਵਾਹਨਾਂ ਦੀ ਭਿਆਨਕ ਟੱਕਰ 'ਚ ਹੋਇਆ। ਲਪੇਟ ਵਿਚ ਆਏ ਇਕ ਮੋਟਰਸਾਈਕਲ ਸਵਾਰ ਅਤੇ ਬੱਸ ਕੰਡੈਕਟਰ ਸਮੇਤ ਪੰਜਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਗੰਭੀਰ ਜ਼ਖਮੀ ਹੋ ਜਾਣ 'ਤੇ ਪੰਜ ਫ਼ੌਜੀਆਂ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ।
ਪੁਲਸ ਨੂੰ ਨਾਇਬ ਸੂਬੇਦਾਰ ਦਿਗੰਬਰ ਸਿੰਘ ਨੇ ਦੱਸਿਆ ਕਿ ਟੈਂਕਰ 'ਚ 10 ਰੇਜ਼ੀਮੈਂਟ ਦੇ ਨਾਇਕ ਬੀ.ਕੇ. ਗੈਂਸ, ਟਕਈ ਦਾਸ, ਵਿਪਨ ਬਿਹਾਰੀ, ਪਵਨ ਕੁਮਾਰ, ਯਸ਼ ਸਨਤਾਰ, ਰਾਸ਼ੂ ਮਥਰੀ, ਓ.ਪੀ.ਆਰ., ਕੁਲਦੀਪ ਅਤੇ ਵਿਜੇ ਪਾਲ ਆਦਿ ਗਸ਼ਤ 'ਤੇ ਸਨ। ਦੇਰ ਰਾਤ ਜਿਵੇਂ ਹੀ ਟੈਂਕਰ ਸਾਦਿਕ ਰੋਡ 'ਤੇ ਡਿਪੀ ਵੱਲ ਜਾਣ ਲੱਗਾ ਤਾਂ ਫਰੀਦਕੋਟ ਵਲੋਂ ਆਈ ਪੀ.ਆਰ.ਟੀ.ਸੀ. ਬੱਸ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਨਾਲ ਟੈਂਕਰ ਪਲਟ ਗਿਆ। ਹਾਦਸੇ 'ਚ ਨਾਇਕ ਬੀ.ਕੇ. ਗੈਂਸ, ਨਾਇਕ ਟਕਈ ਦਾਸ, ਤੇ ਵਿਪਨ ਬਿਹਾਰੀ ਸਮੇਤ ਕੰਡਕਟਰ ਜਸਵੀਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਟੈਕਸ ਜਮ੍ਹਾ ਨਾ ਕਰਵਾਉਣ ਵਾਲੇ ਕਿਸਾਨਾਂ ਨੂੰ ਨਹੀਂ ਮਿਲੇਗਾ ਨਹਿਰੀ ਪਾਣੀ
NEXT STORY