ਨਵੀਂ ਦਿੱਲੀ- ਵਿਸ਼ਵ ਪੱਧਰ 'ਤੇ ਪੀਲੀ ਧਾਤੂ 'ਚ ਆਈ ਮਾਮੂਲੀ ਗਿਰਾਵਟ ਨਾਲ ਸਥਾਨਕ ਪੱਧਰ 'ਤੇ ਜੇਵਰਾਤੀ ਮੰਗ ਆਉਣ ਨਾਲ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 27 ਹਜ਼ਾਰ ਦੇ ਪੱਧਰ ਨੂੰ ਪਾਰ ਕਰਦਾ ਹੋਇਆ 2 ਮਾਰਚ ਦੇ ਬਾਅਦ ਦੇ ਉੱਚ ਪੱਧਰ 27100 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਜਦਕਿ ਵਿਸ਼ਵ ਦਬਾਅ ਤੇ ਉਦਯੋਗਿਕ ਮੰਗ ਉਤਰਣ ਨਾਲ ਚਾਂਦੀ 200 ਰੁਪਏ ਟੁੱਟ ਕੇ 38550 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।
ਸਿੰਗਾਪੁਰ ਤੋਂ ਮਿਲੀ ਜਾਣਕਾਰੀ ਅਨੁਸਾਰ ਹਫਤੇ ਭਰ ਦੀ ਤੇਜ਼ੀ ਦੇ ਬਾਅਦ ਅੱਜ ਸੋਨਾ ਹਾਜ਼ਰ 0.33 ਫੀਸਦੀ ਟੁੱਟ ਕੇ 1199.95 ਡਾਲਰ ਪ੍ਰਤੀ ਔਂਸ 'ਤੇ ਰਿਹਾ। ਪਿਛਲੇ ਸੈਸ਼ਨ 'ਚ ਇਹ 1200 ਡਾਲਰ ਨੂੰ ਪਾਰ ਕਰਕੇ 2 ਮਾਰਚ ਦੇ ਬਾਅਦ ਉੱਚ ਪੱਧਰ 'ਤੇ ਪਹੁੰਚ ਗਿਆ ਸੀ। ਅਮਰੀਕੀ ਸੋਨਾ ਵਾਅਦਾ ਵੀ 0.44 ਫੀਸਦੀ ਡਿਗ ਕੇ 1199.5 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਇਸ ਦੌਰਾਨ ਸਿੰਗਾਪੁਰ 'ਚ ਚਾਂਦੀ 'ਚ ਵੀ 0.23 ਫੀਸਦੀ ਦੀ ਨਰਮੀ ਰਹੀ ਤੇ ਇਹ 17.03 ਡਾਲਰ ਪ੍ਰਤੀ ਔਂਸ ਰਹਿ ਗਈ।
ਐਪਲ ਦਾ ਵੱਡਾ ਧਮਾਕਾ, ਲਾਂਚ ਕਰੇਗੀ ਇਹ ਤਿੰਨ ਆਈਫੋਨਸ (iPhones)! (ਦੇਖੋ ਤਸਵੀਰਾਂ)
NEXT STORY