ਨਵੀਂ ਦਿੱਲੀ- ਮੋਬਾਈਲ ਫੋਨ ਬਣਾਉਣ ਵਾਲੀ ਚਾਈਨੀਜ਼ ਕੰਪਨੀ ਲੇਨੋਵੋ ਹੁਣ 4ਜੀ ਤਕਨੀਕ ਵਾਲਾ ਸਭ ਤੋਂ ਸ਼ਾਨਦਾਰ ਮਿਊਜ਼ਿਕ ਸਮਾਰਟਫੋਨ ਲੈ ਕੇ ਆ ਰਹੀ ਹੈ। ਕੰਪਨੀ ਇਸ ਨੂੰ Lenovo A7000 ਨਾਂ ਤੋਂ ਆਫੀਸ਼ੀਅਲੀ ਤੌਰ 'ਤੇ 7 ਅਪ੍ਰੈਲ ਨੂੰ ਲਾਂਚ ਕਰ ਰਹੀ ਹੈ। ਇਸ ਸਮਾਰਟਫੋਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ 'ਚ ਵੱਡੀ ਡਿਸਪਲੇਅ ਸਕ੍ਰੀਨ, ਜ਼ਬਰਦਸਤ ਪ੍ਰੋਸੈਸਰ, ਵੱਡੀ ਰੈਮ ਅਤੇ ਸ਼ਾਨਦਾਰ ਓ.ਐੱਸ. ਦਿੱਤੇ ਗਏ ਹਨ।
ਡਾਲਬੀ ਅਟਮਾਸ ਆਡੀਓ ਤਕਨੀਕ ਨਾਲ ਲੈਸ
ਲੇਨੋਵੋ ਏ7000 ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਦੁਨੀਆ ਦਾ ਸਭ ਤੋਂ ਪਹਿਲਾ ਅਜਿਹਾ ਸਮਾਰਟਫੋਨ ਹੈ ਜਿਸ 'ਚ ਡਾਲਬੀ ਅਟਮਾਸ ਆਡੀਓ ਤਕਨੀਕ ਦਿੱਤੀ ਗਈ ਹੈ ਜਿਸ ਦੇ ਚਲਦੇ ਇਸ 'ਚ ਚੱਲਣ ਵਾਲਾ ਮਿਊਜ਼ਿਕ ਬਹੁਤ ਹੀ ਸ਼ਾਨਦਾਰ ਕੁਆਲਿਟੀ ਨਾਲ ਪਲੇਅ ਹੁੰਦਾ ਹੈ। ਇਹ ਐਂਡ੍ਰਾਇਡ ਦੇ ਲੇਟੇਸਟ ਵਰਜ਼ਨ 5.0 'ਤੇ ਕੰਮ ਕਰਦਾ ਹੈ।
ਵੱਡੀ ਡਿਸਪਲੇਅ ਸਕ੍ਰੀਨ ਅਤੇ 4ਜੀ ਤਕਨੀਕ
ਲੇਨੋਵੋ ਦਾ ਇਹ ਸਮਾਰਟਫੋਨ 4ਜੀ ਤਕਨੀਕ 'ਤੇ ਕੰਮ ਕਰਦਾ ਹੈ। ਇਸ 'ਚ 5.5 ਇੰਚ ਦੀ ਐੱਚ.ਡੀ. ਆਈ.ਪੀ.ਐੱਸ. ਡਿਸਪਲੇਅ ਸਕ੍ਰੀਨ ਲੱਗੀ ਹੈ। ਇਹ ਸਮਾਰਟਫੋਨ ਬਿਹਤਰ ਪਰਫਾਰਮੈਂਸ ਵਾਲਾ ਹੈ ਕਿਉਂਕਿ ਇਸ 'ਚ 1.5 ਗੀਗਾਹਾਰਟਜ਼ ਓਕਟਾਕੋਰ ਮੀਡੀਆਟੈੱਕ ਪ੍ਰੋਸੈਸਰ, 2ਜੀ.ਬੀ. ਰੈਮ ਅਤੇ 8ਜੀ.ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ।
ਸ਼ਾਨਦਾਰ ਕੈਮਰੇ ਅਤੇ ਵੱਡੀ ਬੈਟਰੀ ਨਾਲ ਲੈਸ
ਲੇਨੋਵੋ ਏ7000 ਸਮਾਰਟਫੋਨ 'ਚ 8 ਐੱਮ.ਪੀ. ਕੈਮਰਾ ਪਿੱਛੇ ਅਤੇ 5 ਐੱਮ.ਪੀ. ਕੈਮਰਾ ਅੱਗੇ ਵਾਲੇ ਪਾਸੇ ਦਿੱਤਾ ਗਿਆ ਹੈ। ਇਸ 'ਚ 2900 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਾਫੀ ਲੰਬੇ ਸਮੇਂ ਤੱਕ ਦਾ ਟਾਕ ਅਤੇ ਮਿਊਜ਼ਿਕ ਪਲੇਅਬੈਕ ਟਾਈਮ ਦੇਣ ਵਾਲੀ ਹੈ। ਭਾਰਤ 'ਚ ਇਹ ਸਮਾਰਟਫੋਨ ਲਗਭਗ 8 ਹਜ਼ਾਰ ਰੁਪਏ ਦੀ ਕੀਮਤ 'ਚ ਉਪਲਬਧ ਹੋਵੇਗਾ।
Celkon ਦਾ ਧਮਾਕਾ, 4800 ਰੁਪਏ 'ਚ ਉਤਾਰਿਆ Moto E ਦੀ ਟੱਕਰ ਦਾ ਸਮਾਰਟਫੋਨ
NEXT STORY