ਨਵੀਂ ਦਿੱਲੀ- ਜੇਕਰ ਤੁਸੀਂ ਟ੍ਰੇਨ 'ਚ ਸਫਰ ਕਰਦੇ ਸਮੇਂ ਰਾਤ ਜਾਗ ਕੇ ਬਿਤਾ ਰਹੇ ਹੋ ਸਿਰਫ ਇਹੋ ਸੋਚ ਕੇ ਕਿਤੇ ਸੋਣ ਨਾਲ ਮੰਜ਼ਿਲ ਨਿਕਲ ਨਾ ਜਾਵੇ, ਤਾਂ ਹੁਣ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ।
ਰੇਲਵੇ ਨੇ 'ਡੈਸਟੀਨੇਸ਼ਨ ਅਲਰਟ' ਜਾਰੀ ਕੀਤਾ ਹੈ ਜਿਸ ਦੇ ਤਹਿਤ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਆਉਣ ਤੋਂ ਪਹਿਲੇ ਹੀ ਉਠਾਇਆ ਜਾਵੇਗਾ। 139 ਨੰਬਰ 'ਤੇ ਐੱਸ.ਐੱਮ.ਐੱਸ. ਕਰਨ ਤੋਂ ਬਾਅਦ ਮੋਬਾਈਲ ਉਸ ਸਮੇਂ ਤੱਕ ਵਜਦਾ ਰਹੇਗਾ ਜਦੋਂ ਤੱਕ ਯਾਤਰੀ ਉਸ ਨੂੰ ਰਿਸੀਵ ਨਾ ਕਰ ਲੈਣ।
ਇੰਝ ਲਵੋ ਇਸ ਸਹੂਲਤ ਦਾ ਲਾਭ
ਟ੍ਰੇਨ 'ਚ ਬੈਠੇ ਯਾਤਰੀਆਂ ਨੂੰ ਇਸ ਸੇਵਾ ਦਾ ਲਾਭ ਲੈਣ ਦੇ ਲਈ 139 ਨੰਬਰ ਦਾ ਇਸਤੇਮਾਲ ਕਰਨਾ ਹੋਵੇਗਾ। ਤੁਹਾਨੂੰ ਪਹਿਲੇ ਡੈਸਟੀਨੇਸ਼ਨ ਅਲਰਟ ਲਿਖਣਾ ਹੋਵੇਗਾ। ਸਪੇਸ ਦੇਣ ਤੋਂ ਬਾਅਦ ਪੀ.ਐੱਨ.ਆਰ. ਨੰਬਰ ਲਿਖ ਕੇ ਇਸ ਨੂੰ 139 ਨੰਬਰ 'ਤੇ ਐੱਸ.ਐੱਮ.ਐੱਸ. ਕਰ ਦਿਓ। ਇਹ ਸਹੂਲਤ ਐਕਟੀਵੇਟ ਹੋ ਜਾਵੇਗੀ। ਇਸ ਤੋਂ ਜਿਵੇਂ ਹੀ ਤੁਹਾਡੀ ਮੰਜ਼ਿਲ ਆਵੇਗੀ, ਮੋਬਾਈਲ ਵੱਜਣ ਲੱਗੇਗਾ। ਮੋਬਾਈਲ ਉਸ ਸਮੇਂ ਤੱਕ ਵੱਜਦਾ ਰਹੇਗਾ, ਜਦੋਂ ਤੱਕ ਇਸ ਨੂੰ ਰਿਸੀਵ ਨਾ ਕਰ ਲਿਆ ਜਾਵੇ। ਦੂਜਾ ਤਰੀਕਾ ਹੋਰ ਵੀ ਆਸਾਨਾ ਹੈ। ਤੁਸੀਂ ਸਿੱਧੇ 139 ਨੰਬਰ 'ਤੇ ਕਾਲ ਕਰੋ।
ਦੂਜੇ ਪਾਸੇ ਤੋਂ ਤੁਹਾਨੂੰ 7 ਨੰਬਰ ਦਬਾਉਣ ਦੀ ਆਵਾਜ਼ ਸੁਣਨ ਨੂੰ ਮਿਲੇਗੀ। 7 ਨੰਬਰ ਦਬਾਉਣ ਦੇ ਬਾਅਦ ਆਪਣੇ ਪੀ.ਐੱਨ.ਆਰ. ਨੰਬਰ ਦੱਸਣ ਨੂੰ ਕਿਹਾ ਜਾਵੇਗਾ। ਪੀ.ਐੱਨ.ਆਰ. ਨੰਬਰ ਪਾਉਣ ਤੋਂ ਬਾਅਦ ਮੋਬਾਈਲ ਐਕਟੀਵੇਟ ਹੋ ਜਾਵੇਗਾ। ਇਸ ਤੋਂ ਬਾਅਦ ਤੁਹਾਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ। ਤੁਹਾਡਾ ਆਪਣਾ ਸਟੇਸ਼ਨ ਆਉਣ ਤੋਂ ਪਹਿਲੇ ਮੋਬਾਈਲ 'ਤੇ ਕਾਲ ਆਉਣੀ ਸ਼ੁਰੂ ਹੋ ਜਾਵੇਗੀ। ਕਾਲ ਰਿਸੀਵ ਹੋਣ ਦੇ ਬਾਅਦ ਮੋਬਾਈਲ ਵਜਣਾ ਬੰਦ ਹੋ ਜਾਵੇਗਾ। ਰੇਲਵੇ ਨੂੰ ਇਸ ਨਾਲ ਪਤਾ ਲੱਗ ਜਾਵੇਗਾ ਕਿ ਯਾਤਰੀ ਆਪਣੀ ਮੰਜ਼ਿਲ ਆਉਣ ਤੋਂ ਪਹਿਲੇ ਉਠ ਗਿਆ ਹੈ।
ਰੇਲਵੇ ਪ੍ਰਸ਼ਾਸਨ ਦੇ ਮੁਤਾਬਕ ਯਾਤਰੀ ਖੁਦ ਅਲਾਰਮ ਲਗਾ ਕੇ ਤੈਅ ਸਮੇਂ 'ਤੇ ਉੱਠ ਸਕਦੇ ਹਨ ਪਰ ਜੇਕਰ ਇਸ ਦੌਰਾਨ ਟ੍ਰੇਨ ਲੇਟ ਰਹਿੰਦੀ ਹੈ ਤਾਂ ਉਸ ਨੂੰ ਮੰਜ਼ਿਲ ਤੋਂ ਪਹਿਲੇ ਉਠਣਾ ਹੋਵੇਗਾ ਜਦੋਂਕਿ ਡੈਸਟੀਨੇਸ਼ਨ ਅਲਰਟ 'ਚ ਯਤਾਰੀਆਂ ਨੂੰ ਉਸੇ ਵੇਲੇ ਉਠਾਇਆ ਜਾਵੇਗਾ, ਜਦੋਂ ਟ੍ਰੇਨ ਤੁਹਾਡੇ ਸਟੇਸ਼ਨ ਦੇ ਨਜ਼ਦੀਕ ਹੋਵੇਗੀ।
ਬਸ ਥੋੜ੍ਹਾ ਇੰਤਜ਼ਾਰ ਹੋਰ ਅਤੇ...ਆ ਰਿਹਾ ਹੈ ਜ਼ਬਰਦਸਤ 4ਜੀ ਸਮਾਰਟਫੋਨ
NEXT STORY