ਇਕ ਸਵਾਲ ਸੀ ਦਿਲ 'ਚ ਬੜੇ ਹੀ ਚਿਰ ਦਾ,
ਨਿੱਕਾ ਹੁੰਦਾ ਮੈਂ ਜਦ ਸੀ ਰਿੜਦਾ,
ਕੋਈ ਹੋਰ ਵੀ ਮੇਰੇ ਨਾਲ ਸੀ ਰਹਿੰਦਾ,
ਮੇਰੇ ਨਾਲ ਤੁਰਦਾ ਤੇ ਉਠਦਾ ਬਹਿੰਦਾ,
ਮੇਰੀਆ ਪੁਰੀਆ ਸਾਗਾਂ ਲਾਵੇ,
ਜੋ ਮੈਂ ਕਰਾ ਉਹੀ ਕਰਦਾ,
ਰੰਗ ਦਾ ਸੀ ਉਹ ਕਾਲਾ ਸ਼ਾ,
ਜਿਸ ਤੋਂ ਮੈਂ ਰਹਿੰਦਾ ਸੀ ਡਰਦਾ,
ਮੇਰੇ ਨਾਲ ਖੇਡੇ ਉਹ ਲੁੱਕਣ ਮਚਾਈਆ,
ਧੁੱਪੇ ਲੱਭੇ ਛਾਵੇ ਖੋ ਜਾਦਾ,
ਸਾਰਾ ਦਿਨ ਮੇਰੇ ਨਾਲ ਰਹੇ,
ਰਾਤੀ ਮੇਰੇ ਨਾਲ ਸੌਂ ਜਾਂਦਾ,
ਮੈਨੂੰ ਤੋਤਲਾ ਜਿਹਾ ਜਦ ਬੋਲਣਾ ਆਇਆ,
ਆਹ ਕੋਣ ਏ ਬੇਬੇ ਨੂੰ ਸਵਾਲ ਮੈਂ ਪਾਇਆ,
ਫਿਰ ਬੇਬੇ ਹੱਸਦੀ ਹੱਸਦੀ ਬੋਲੀ,
ਚਿਰਾ ਤੋਂ ਅੱਟਕੀ ਬੁਝਾਰਤ ਖੋਲੀ,
ਇਹ ਨਾ ਫਰਿਛਤਾ ਨਾ ਕੋਈ ਸ਼ਖਸ ਏ,
ਇਹ ਤੇ ਪੁੱਤਰਾ ਤੇਰਾ ਹੀ ਅਕਸ ਏ..!
ਬਿੱਟੂ ਸਦਰਪੁਰੀਆ
ਸਰਕਾਰੀ ਸਕੂਲਾਂ ਦੀ ਸਿੱਖਿਆ ਦੀ ਦਸ਼ਾ 'ਤੇ ਦਿਸ਼ਾ
NEXT STORY