ਆਪਣੀ ਪਹਿਲੀ ਫ਼ਿਲਮ 'ਰਿਫਿਊਜੀ' (2000) ਲਈ ਬੈਸਟ ਫੀਮੇਲ ਡੈਬਿਊ ਦਾ ਫ਼ਿਲਮ ਫੇਅਰ ਅਵਾਰਡ ਜਿੱਤਣ ਵਾਲੀ ਕਰੀਨਾ ਕਪੂਰ ਖਾਨ ਨੂੰ ਅੱਜ ਇੰਡਸਟਰੀ 'ਚ 15 ਸਾਲ ਬੀਤ ਚੁੱਕੇ ਹਨ। ਇਸ ਸਮੇਂ ਦੌਰਾਨ ਆਈਆਂ ਉਸ ਦੀਆਂ ਫ਼ਿਲਮਾਂ ਸੁਪਰਹਿੱਟ ਰਹੀਆਂ, ਕਈ ਔਸਤ ਤਾਂ ਕਈ ਫਲਾਪ ਪਰ ਉਹ ਜਿਸ ਮੁਕਾਮ 'ਤੇ ਹੈ, ਉਥੇ ਬਹੁਤ ਘੱਟ ਅਭਿਨੇਤਰੀਆਂ ਅੱਜ ਤਕ ਪਹੁੰਚ ਸਕੀਆਂ ਹਨ। ਭਾਵੇਂ ਉਸ ਦੀਆਂ ਬਹੁਤੀਆਂ ਫਿਲਮਾਂ ਨੂੰ ਵੱਡੀ ਸਫਲਤਾ ਨਹੀਂ ਮਿਲੀ ਪਰ ਉਸਦੇ ਅਭਿਨੈ ਦੀ ਕਾਫੀ ਤਾਰੀਫ ਹੋਈ ਹੈ। ਇਹੀ ਕਾਰਨ ਹੈ ਕਿ ਉਸ ਨੂੰ ਲਗਾਤਾਰ ਫਿਲਮਾਂ ਵੀ ਮਿਲਦੀਆਂ ਗਈਆਂ।
ਸਮਾਂ ਬੀਤਣ ਦੇ ਨਾਲ ਕਰੀਨਾ ਦੀ ਖੂਬਸੂਰਤੀ ਅਤੇ ਅਦਾਕਾਰੀ 'ਚ ਨਿਖਾਰ ਆਇਆ ਹੈ। ਇਸ ਸਾਲ ਸਲਮਾਨ ਖਾਨ ਨਾਲ ਉਸ ਦੀ ਫ਼ਿਲਮ 'ਬਜਰੰਗੀ ਭਾਈਜਾਨ' ਆਉਣ ਵਾਲੀ ਹੈ, ਜਿਸ ਨਾਲ ਉਹ ਪਹਿਲਾਂ ਵੀ ਇਕ ਫ਼ਿਲਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ 'ਉੜਤਾ ਪੰਜਾਬ' ਵੀ ਕਰ ਰਹੀ ਹੈ। ਕਰੀਨਾ ਖੁਦ ਨੂੰ ਉਸ ਪੜਾਅ 'ਤੇ ਮਹਿਸੂਸ ਕਰਦੀ ਹੈ, ਜਿਥੇ ਕਿਸੇ ਵਿਅਕਤੀ ਦੀਆਂ ਲੋੜਾਂ ਬਦਲ ਜਾਂਦੀਆਂ ਹਨ। ਹੁਣ ਉਹ ਆਪਣੇ ਪਰਿਵਾਰ ਨੂੰ ਸਮਾਂ ਦੇਣਾ ਚਾਹੁੰਦੀ ਹੈ।
ਕਰੀਨਾ ਦਾ ਕਹਿਣੈ ਕਿ ਉਹ ਤਿੰਨ-ਤਿੰਨ, ਚਾਰ-ਚਾਰ ਮਹੀਨਿਆਂ ਲਈ ਲਗਾਤਾਰ ਸ਼ੂਟਿੰਗ ਨਹੀਂ ਕਰ ਸਕਦੀ ਅਤੇ ਇਸੇ ਲਈ ਉਸ ਨੇ ਜ਼ੋਇਆ ਅਖ਼ਤਰ ਦੀ 'ਦਿਲ ਧੜਕਨੇ ਦੋ' ਲਈ ਨਾਂਹ ਕੀਤੀ ਸੀ। ਉਸ ਅਨੁਸਾਰ, ''ਹੁਣ ਮੈਂ ਆਪਣੇ ਕਰੀਅਰ ਦੇ ਉਸ ਦੌਰ 'ਚ ਹਾਂ, ਜਿਥੇ ਮੈਂ ਫ਼ਿਲਮਾਂ ਨੂੰ ਨਾਂਹ ਕਹਿ ਸਕਦੀ ਹਾਂ। ਸੈਫ ਨਾਲ ਵਿਆਹ ਨੂੰ ਤਿੰਨ ਸਾਲ ਹੋਣ ਵਾਲੇ ਹਨ ਅਤੇ ਉਂਝ ਵੀ ਸੈਫ ਦੇ ਬਹੁਤ ਸਾਰੇ ਗੁਣ ਮੇਰੇ 'ਚ ਆਏ ਹਨ। ਪਹਿਲਾਂ ਮੈਂ ਕਿਤਾਬਾਂ ਨਹੀਂ ਪੜ੍ਹਦੀ ਸੀ ਪਰ ਸੈਫ ਕਾਰਨ ਮੇਰੇ 'ਚ ਕਿਤਾਬਾਂ ਪੜ੍ਹਨ ਦੀ ਦਿਲਚਸਪੀ ਪੈਦਾ ਹੋਈ ਹੈ। ਇਹ ਮੇਰੀ ਜ਼ਿੰਦਗੀ 'ਚ ਆਈ ਸਭ ਤੋਂ ਵੱਡੀ ਤਬਦੀਲੀ ਹੈ।
ਕਈ ਲੋਕਾਂ ਦਾ ਕਹਿਣੈ ਕਿ ਕਰੀਨਾ ਦੀ ਜ਼ਿੰਦਗੀ ਦੀ ਖਾਸ ਗੱਲ ਹੈ ਉਸ ਦੀ ਈਮਾਨਦਾਰੀ। ਕਰੀਨਾ ਵੀ ਇਸ ਨੂੰ ਇਕ ੁਪ੍ਰਾਪਤੀ ਮੰਨਦੀ ਹੈ। ਉਹ ਕਹਿੰਦੀ ਹੈ, ''ਹਾਂ, ਮੈਂ ਇੰਝ ਕਹਿ ਸਕਦੀ ਹਾਂ ਕਿ ਮੈਂ ਸੰਭਵ ਹੱਦ ਤਕ ਈਮਾਨਦਾਰ ਹਾਂ। ਮੈਂ ਹਮੇਸ਼ਾ ਆਪਣੇ ਰਿਸ਼ਤੇ ਬਾਰੇ ਗੱਲ ਕਰਦੀ ਰਹੀ ਹਾਂ। ਮੈਂ ਉਨ੍ਹਾਂ 'ਚੋਂ ਹਾਂ, ਜੋ ਪਿਆਰ ਤੋਂ ਬਿਨਾਂ ਜ਼ਿੰਦਗੀ ਨਹੀਂ ਬਿਤਾ ਸਕਦੇ। ਪਿਆਰ ਬਹੁਤ ਜ਼ਰੂਰੀ ਹੈ।''
ਪਹਿਲਾਂ ਖ਼ਬਰ ਸੀ ਕਿ ਕਰਨ ਜੌਹਰ ਦੀ ਫ਼ਿਲਮ 'ਸ਼ੁੱਧੀ' ਵਿਚ ਕਰੀਨਾ ਹੀ ਲੀਡ ਰੋਲ ਨਿਭਾਏਗੀ ਪਰ ਹੁਣ ਉਸ ਦੇ ਇਸ ਤੋਂ ਕਿਨਾਰਾ ਕਰਨ ਨਾਲ ਪੁਸ਼ਟੀ ਹੋ ਚੁੱਕੀ ਹੈ। ਉਥੇ ਕਰੀਨਾ ਨੂੰ ਵੀ ਇਸ ਫ਼ਿਲਮ ਲਈ ਇਨਕਾਰ ਕਰਨ ਦਾ ਕਾਫੀ ਅਫਸੋਸ ਹੈ। ਇਸ ਬਾਰੇ ਉਸ ਦਾ ਕਹਿਣੈ, ''ਇਹ ਸੱਚ ਹੈ ਕਿ ਮੈਂ ਬੜੀ ਦੁਖੀ ਸੀ। ਕਰਨ ਮੇਰੇ ਭਰਾ ਵਰਗਾ ਹੈ। ਅਸੀਂ ਫ਼ਿਲਮਾਂ ਤੋਂ ਇਲਾਵਾ ਵੀ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ। ਸਾਡਾ ਰਿਸ਼ਤਾ ਕਾਫੀ ਗੂੜ੍ਹਾ ਹੈ, ਇਸ ਲਈ ਇਸ ਇਨਕਾਰ ਨਾਲ ਸਾਡੇ ਰਿਸ਼ਤੇ 'ਤੇ ਕੋਈ ਅਸਰ ਨਹੀਂ ਪਿਆ।''
ਫ਼ਿਲਮ ਇੰਡਸਟਰੀ ਅਤੇ ਜੀਵਨ ਦੇ ਹਰ ਖੇਤਰ 'ਚ ਹਾਸਲ ਕੀਤੀ ਹੁਣ ਤੱਕ ਦੀ ਸਫਲਤਾ ਦਾ ਸਾਰਾ ਕ੍ਰੈਡਿਟ ਆਪਣੀ ਮਾਂ ਦੀ ਪਰਵਰਿਸ਼ ਨੂੰ ਦੇਣ ਵਾਲੀ ਕਰੀਨਾ ਅੱਜਕਲ ਸਮਾਜਿਕ ਸਰੋਕਾਰਾਂ 'ਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣ ਲੱਗੀ ਹੈ। ਉਹ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੀਸੈੱਫ ਨਾਲ ਵੀ ਜੁੜੀ ਹੈ ਅਤੇ ਇਸ ਦੇ ਪ੍ਰੋਗਰਾਮਾਂ ਦੇ ਪ੍ਰਚਾਰ 'ਚ ਵੀ ਮਦਦ ਕਰਦੀ ਹੈ। ਇਸ ਬਾਰੇ ਉਹ ਦੱਸਦੀ ਹੈ, ''ਮੈਂ ਪਿਛਲੇ ਇਕ-ਡੇਢ ਸਾਲ ਤੋਂ ਯੂਨੀਸੈੱਫ ਨਾਲ ਜੁੜੀ ਹੋਈ ਹਾਂ। ਜਦੋਂ ਮੈਂ ਯੂਨੀਸੈੱਫ ਵਾਲਿਆਂ ਨੂੰ ਮਿਲੀ ਸੀ ਤਾਂ ਮੇਰੀ ਚਿੰਤਾ ਸੀ ਕਿ ਮੈਂ ਬੱਚਿਆਂ ਦੀ ਪੜ੍ਹਾਈ ਲਈ ਕੁਝ ਕਰਾਂ, ਖਾਸ ਕਰਕੇ ਕੁੜੀਆਂ ਦੀ ਪੜ੍ਹਾਈ ਲਈ। ਭਾਰਤ ਦੇ ਬਹੁਤ ਸਾਰੇ ਲੋਕਾਂ ਨੂੰ ਪ੍ਰਾਇਮਰੀ ਸਿੱਖਿਆ ਦਾ ਅਧਿਕਾਰ ਹੈ ਪਰ ਸੈਕੰਡਰੀ ਸਿੱਖਿਆ ਦਾ ਨਹੀਂ, ਇਹ ਬੜੇ ਦੁਖ ਦੀ ਗੱਲ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਕੁੜੀਆਂ ਨੂੰ ਸਿੱਖਿਆ ਦਾ ਅਧਿਕਾਰ ਮਿਲੇ ਤਾਂ ਕਿ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਣ।
ਨਿਕ ਨੇਮ : ਬੇਬੋ
ਆਉਣ ਵਾਲੀ ਫ਼ਿਲਮ : 'ਬਜਰੰਗੀ ਭਾਈਜਾਨ'
ਅਗਲੀਆਂ ਫ਼ਿਲਮਾਂ : 'ਉੜਤਾ ਪੰਜਾਬ', ਜਿਸ ਵਿਚ ਉਹ ਡਾਕਟਰ ਬਣੀ ਹੈ ਅਤੇ 'ਬ੍ਰਦਰਸ' ਵਿਚ ਉਸ ਦੀ ਵਿਸ਼ੇਸ਼ ਭੂਮਿਕਾ ਹੈ
ਮਨ ਮਾਰਨਾ ਹੀ ਪੈਂਦੈ
NEXT STORY