ਖੁੱਲ੍ਹ ਗਏ ਸਕੂਲ, ਆ ਗਈਆਂ ਰੌਣਕਾਂ...
ਖੁੱਲ੍ਹ ਗਏ ਸਕੂਲ ਮੁੜ ਆ ਗਈਆਂ ਰੌਣਕਾਂ।
ਸੁੰਨੀਆਂ ਇਮਾਰਤਾਂ 'ਚ ਛਾ ਗਈਆਂ ਰੌਣਕਾਂ।
ਕੋਈ ਗਿਆ ਨਾਨਕੇ ਤੇ ਕੋਈ ਭੂਆ ਕੋਲ ਸੀ,
ਇਕ ਦੂਜੇ ਨਾਲ ਭੇਤ ਰਹੇ ਸਭ ਖੋਲ੍ਹ ਸੀ,
ਮਾਮੇ ਮਾਸੀਆਂ ਦੇ ਫੇਰਾ ਪਾ ਗਈਆਂ ਰੌਣਕਾਂ।
ਖੁੱਲ੍ਹ ਗਏ....
ਕਈਆਂ ਘਰ ਬੈਠ ਕੇ ਬਿਤਾਈਆਂ ਖੂਬ ਛੁੱਟੀਆਂ,
ਘੁੰਮ ਫਿਰ ਯਾਰਾਂ ਨਾਲ ਮੌਜਾਂ ਬਹੁਤ ਲੁੱਟੀਆਂ,
ਕੀਮਤੀ ਕਈ ਪਲਾਂ ਨੂੰ ਗਵਾ ਗਈਆਂ ਰੌਣਕਾਂ।
ਖੁੱਲ੍ਹ ਗਏ ਸਕੂਲ....
ਕੈਪਾਂ 'ਚ ਜਾ ਕੇ ਕਈਆਂ ਨਵਾਂ ਕੁਝ ਸਿੱਖਿਆ,
ਨਵਿਆਂ ਢੰਗਾਂ ਨਾਲ ਪੜ੍ਹਿਆ ਤੇ ਲਿਖਿਆ,
ਮੌਕਿਆਂ ਦਾ ਲਾਭ ਵੀ ਉਠਾ ਗਈਆਂ ਰੌਣਕਾਂ।
ਖੁੱਲ ਗਏ ਸਕੂਲ....
ਬੱਚਿਆਂ ਦੇ ਆਉਣ ਨਾਲ ਮਹਿਕ ਪਏ ਸਕੂਲ ਨੇ,
ਹੋਏ ਜੋ ਬੇਜਾਨ ਉਹ ਸਹਿਕ ਪਏ ਸਕੂਲ ਨੇ,
'ਚੋਹਲੇ' ਕੋਲ ਗੀਤ ਲਿਖਾ ਗਈਆਂ ਰੌਣਕਾਂ।
ਖੁੱਲ੍ਹ ਗਏ ਸਕੂਲ ਮੁੜ ਆ ਗਈਆਂ ਰੌਣਕਾਂ
ਰਮੇਸ਼ ਬੱਗਾ ਚੋਹਲਾ
ਛੁੱਟੀਆਂ ਤਾਂ ਖਤਮ ਹੋ ਗਈਆਂ ਪਰ ਗਰਮੀ ਨਹੀਂ...
NEXT STORY