ਇਸ ਕੁੜ੍ਹੱਤਣ ਭਰੇ ਸ਼ਹਿਰ 'ਚ ਮੈਂ ਮਿਠਾਸ ਗੁਆ ਬੈਠਾ ਹਾਂ,
ਲੋਕਾਂ ਨੂੰ ਹਸਾਉਣ ਚੱਲਿਆ ਸੀ ਆਪਣਾ ਆਪ ਰੁਆ ਬੈਠਾ ਹਾਂ,
ਕਿਸ ਨਾਲ ਦਿਲ ਫਰੋਲਾ ਕੋਈ ਮਿਲਿਆ ਈ ਨਈ,
ਇਨ੍ਹਾਂ ਅਜਨਬੀ ਚਿਹਰਿਆਂ 'ਚ ਮੈਂ ਵੀ ਪਹਿਚਾਣ ਗੁਆ ਬੈਠਾ ਹਾਂ,
ਕੋਈ ਰੰਗ ਦੇਖੇ ਕੋਈ ਜਾਤ ਦੇਖੇ ਕੋਈ ਨੋਚੇ ਵਿਚ ਬਜ਼ਾਰਾ ਦੇ,
ਇਨ੍ਹਾਂ ਪਿਆਰ ਦੇ ਠੇਕੇਦਾਰਾ ਕੋਲੋਂ ਮੈਂ ਰੂਹ ਬਚਾਈ ਬੈਠਾ ਹਾਂ,
ਸੋਚਿਆ ਸੌਖੀ ਟੱਪਜੂ ਤਾਂਹੀ ਪਰਦੇਸੀ ਬਣਿਆ ਸੀ,
ਅੱਜ ਡਾਲਰ ਇਕੱਠੇ ਕਰਦਾ ਹਰ ਇਕ ਰਿਸ਼ਤਾ ਖਿੰਡਾਈ ਬੈਠਾ ਹਾਂ,
ਨਾ ਮੰਦਿਰ, ਨਾ ਮਸਜ਼ਿਦ, ਨਾ ਮਿਲਿਆ ਤੂੰ ਗੁਰਦੁਆਰੇ ਚ,
ਤੈਨੂੰ ਲੱਭਦਾ-ਲੱਭਦਾ ਅੱਜ ਮੈਂ ਖੁਦ ਨੂੰ ਗੁਆਈ ਬੈਠਾ ਹਾਂ।
ਜਗਦੀਪ ਬੀਰੋਕੇ
ਖੁੱਲ੍ਹ ਗਏ ਸਕੂਲ, ਆ ਗਈਆਂ ਰੌਣਕਾਂ...
NEXT STORY