ਸੰਨੀ ਲਿਓਨ 'ਤੇ ਫਿਲਮਾਏ ਫਿਲਮ 'ਰਾਗਿਨੀ ਐੱਮ. ਐੱਮ. ਐੱਸ. 2' ਦੇ ਸੁਪਰਹਿੱਟ ਗੀਤ 'ਬੇਬੀ ਡੌਲ' ਨੂੰ ਆਪਣੀ ਸੁਰੀਲੀ ਆਵਾਜ਼ ਨਾਲ ਸਜਾਉਣ ਵਾਲੀ ਕਨਿਕਾ ਕਪੂਰ ਅੱਜਕਲ ਸਟੇਜ ਸ਼ੋਅ ਅਤੇ ਵਰਲਡ ਟੂਰ ਲਈ ਖੂਬ ਹਰਮਨਪਿਆਰੀ ਹੋ ਚੁੱਕੀ ਹੈ। ਦਿਲਚਸਪ ਗੱਲ ਹੈ ਕਿ ਜੋ ਵੀ ਇਸ ਖੂਬਸੂਰਤ ਗਾਇਕਾ ਨੂੰ ਦੇਖਦਾ ਹੈ ਤਾਂ ਉਸ ਦਾ ਇਹੋ ਕਹਿਣਾ ਹੁੰਦਾ ਹੈ ਕਿ ਉਸ ਨੂੰ ਤਾਂ ਹੀਰੋਇਨ ਬਣ ਜਾਣਾ ਚਾਹੀਦਾ ਹੈ। ਇੰਨਾ ਹੀ ਨਹੀਂ, ਸੂਤਰਾਂ ਅਨੁਸਾਰ ਕਈ ਬਾਲੀਵੁੱਡ ਨਿਰਮਾਤਾ-ਨਿਰਦੇਸ਼ਕ ਤਾਂ ਉਸ ਨੂੰ ਆਪੋ-ਆਪਣੀ ਫਿਲਮ 'ਚ ਰੋਲ ਵੀ ਆਫਰ ਕਰ ਚੁੱਕੇ ਹਨ।
ਹਾਲਾਂਕਿ 'ਬੇਬੀ ਡੌਲ' ਤੋਂ ਬਾਅਦ 'ਰਾਏ' ਦੇ ਹਿੱਟ ਗੀਤ 'ਚਿੱਟੀਆਂ ਕਲਾਈਆਂ' ਨੂੰ ਗਾਉਣ ਵਾਲੀ ਕਨਿਕਾ ਅਜਿਹੀ ਕਿਸੇ ਵੀ ਪੇਸ਼ਕਸ਼ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਕਨਿਕਾ ਅਨੁਸਾਰ ਉਸ ਦਾ ਸੁਪਨਾ ਹਰਮਨਪਿਆਰੀ ਗਾਇਕਾ ਬਣਨ ਦਾ ਸੀ, ਜੋ ਪੂਰਾ ਹੋ ਰਿਹਾ ਹੈ ਅਤੇ ਇਸ ਸਮੇਂ ਉਹ ਇਸ ਦਾ ਪੂਰਾ ਆਨੰਦ ਲੈਣਾ ਚਾਹੁੰਦੀ ਹੈ। ਉਹ ਫਿਲਹਾਲ ਇਧਰ-ਉਧਰ ਹੱਥ-ਪੈਰ ਨਹੀਂ ਮਾਰਨਾ ਚਾਹੁੰਦੀ।
ਸੂਤਰਾਂ ਅਨੁਸਾਰ, ''ਕੋਈ ਹੈਰਾਨੀ ਨਹੀਂ ਕਿ ਕਨਿਕਾ ਨੂੰ ਫਿਲਮਾਂ ਦੀਆਂ ਪੇਸ਼ਕਸ਼ਾਂ ਮਿਲ ਰਹੀਆਂ ਹਨ। ਉਹ ਬਹੁਤ ਹੀ ਖੂਬਸੂਰਤ ਹੈ ਅਤੇ ਉਸ ਨੂੰ ਵੀ ਇਹ ਪਤਾ ਹੈ ਪਰ ਉਸ ਦਾ ਸੁਪਨਾ ਸੀ ਕਿ ਦੁਨੀਆ ਉਸ ਦੀ ਗਾਇਕੀ ਨੂੰ ਪਛਾਣੇ ਤੇ ਉਹ ਇਕ ਸਫਲ ਗਾਇਕਾ ਬਣ ਸਕੇ। ਹੁਣ ਜਦਕਿ ਲੰਬੇ ਸਮੇਂ ਬਾਅਦ ਉਸ ਦੀ ਇੱਛਾ ਪੂਰੀ ਹੋਈ ਹੈ ਤਾਂ ਉਹ ਇਸ ਖੇਤਰ 'ਚ ਕੰਮ ਕਰਨਾ ਚਾਹੁੰਦੀ ਹੈ।''
ਕਨਿਕਾ ਨੂੰ ਪਤਾ ਹੈ ਕਿ ਬਾਲੀਵੁੱਡ 'ਚ ਹੁਣ ਤੱਕ ਜਿੰਨੇ ਵੀ ਗਾਇਕਾਂ ਨੇ ਐਕਟਿੰਗ 'ਚ ਹੱਥ ਅਜ਼ਮਾਇਆ ਹੈ, ਉਨ੍ਹਾਂ ਨੂੰ ਦਰਸ਼ਕਾਂ ਨੇ ਸਵੀਕਾਰ ਨਹੀਂ ਕੀਤਾ। ਉਂਝ ਵੀ ਉਹ ਆਪਣਾ ਸਾਰਾ ਧਿਆਨ ਗਾਇਕੀ 'ਤੇ ਹੀ ਕੇਂਦਰਿਤ ਰੱਖਣਾ ਚਾਹੁੰਦੀ ਹੈ।
ਸਫਲਤਾ ਆਸਾਨੀ ਨਾਲ ਨਹੀਂ ਮਿਲੀ : ਦੀਪਿਕਾ
NEXT STORY