ਗੁਰੂ ਨਾਨਕ ਦਾਤਾ ਬਖਸ਼ ਲੈਮਿਸ਼ਨ ਚੰਡੀਗੜ ਦੁਆਰਾ ''ਏਕੰਕਾਰੁ ਸਤਿਗੁਰ ਤੇ ਪਾਈਐ ਹਉ ਬਲਿ ਬਲਿ ਗੁਰ ਦਰਸਾਇਣਾ'' ਅਨੁਵਾਨਤ ਇਕ ਨਵੀਂ ਵੀਡੀਓ ਐਲਬਮ ਜਾਰੀ ਕੀਤੀ ਗਈ ਹੈ। ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਇਕ ਸਾਖਿਆਤ ਸਿੱਖ ਸੇਵਕ ਬ੍ਰਿਗੇਡੀਅਰ ਪ੍ਰਤਾਪ ਸਿੰਘ ਜਸਪਾਲ (ਰਿਟਾਇਰਡ) ਨੇ ਇਸ ਐਲਬਮ ਦੀ ਸਿਧਾਂਤਕ ਘਾੜਤ ਘੜ ਕੇ ਇਸ ਦੀ ਸਿਰਜਣਾ ਅਤੇ ਨਿਰਦੇਸ਼ਨ ਕੀਤਾ ਹੈ। ਮਹਾਨ ਮੁਕਤੀ ਦਾਤਿਆ ਦੇ ਸਿਕ ਇਕ ਭਰਪੂਰ ਸਿਦਕੀ ਹਿਰਦਿਆਂ 'ਚੋਂ ਉਗਮੀ ਅਰਜੋਈ– ਅਰਦਾਸ 'ਚੋਂ ਪ੍ਰਗਟ ਹੋਇਆ ਰਸਦਾਇਕ ਅਗੰਮੀ ਸੰਗੀਤ ਇਸ ਦਾ ਪ੍ਰਮੁਖ ਵਿਸ਼ਾ ਵਸਤੂ ਹੈ ਜਿਹੜੀ ਆਤਮਾ ਅਤੇ ਮਨ ਨੂੰ ਰੂਹ ਟੁੰਬਵੇਂ ਅਨਾਦੀ ਤਤ-ਗਿਆਨ ਨਾਲ ਅਨੰਦਿਤ ਕਰ ਦਿੰਦੀ ਹੈ। ਮਹਾਨ ਸਿਰਜਣਹਾਰਿਆਂ ਨੇ ਇਸ ਦੈਵੀ ਸੰਗੀਤ ਦਾ ਗਾਇਣ ਸਗਲ ਵਰਤੰਤ, ਅਬਿਨਾਸੀ, ਸਵੈ-ਪ੍ਰਕਾਸ਼ਿਤ ਕਰਤਾ ਪੁਰਖ ੴਅੰਕਾਰ ਦੀ ਸਿਫਤ ਸਲਾਹ ਹਿਤ ਕੀਤੀ ਹੈ। ਇਹ ਸਰਬਗ ਅਕਾਲ ਪੁਰਖ ਆਦਿ, ਜੁਗਾਦਿ, ਅਣਾਦਿ ਵਰਤਮਾਨ ਭੂਤ ਅਤੇ ਭਵਿੱਖ ਸਾਰੇ ਸਮਿਆਂ ਦਾ ਸਰਵਸ੍ਰੇਸ਼ਠ ਹੈ। ਅਸੀਮ ਨੂੰ ਸੀਮਾ 'ਚ ਨਹੀ ਘੇਰਿਆ ਜਾ ਸਕਦਾ। ਇਹ ਅਲੇਖ ਅਤੇ ਅਗੰਮ ਹਸਤੀ ਵਰਨਣ ਦੀਆਂ ਬੰਦਸ਼ਾਂ ਅਤੇ ਪਾਬੰਦੀਆਂ ਤੋਂ ਸੁਤੰਤਰ ਹੈ। ਇਨ੍ਹਾਂ ਬੰਦਸ਼ਾਂ ਪ੍ਰਤੀ ਪੂਰਨ ਸੁਚੇਤ ਹੋਣ ਕਰਕੇ ਇਸ ਇਲਾਹੀ ਸੰਗੀਤ ਸੱਚ ਦੇ ਮਹਾਨ ਅਗੰਮੀ ਗਿਆਤਾਵਾਂ, ਗੁਰੂ ਨਾਨਕ, ਗੁਰੂ ਅਰਜਨ, ਅਤੇ ਗੁਰੂ ਗੋਬਿੰਦ ਸਿੰਘ ਦੇ ਪਾਵਨ ਸ਼ਬਦਾ 'ਚ ਗਾਇਨ ਕੀਤਾ ਗਿਆ ਹੈ। ਇਹ ਅਨੰਤ ਪਾਵਨ ਸ਼ਬਦ ੴਅੰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮਸਤੁਲ ਗੁਰਬਾਣੀ 'ਚ ਲਰਜਦਾ ਤਰੰਗਤ ਹੁੰਦਾ, ਗੂੰਜਦਾ ਅਤੇ ਪੁਨਰ–ਗੂੰਜਦਾ ਸਾਧਕ ਜਨਾਨ ਅਨੁਭਵ ਹੁੰਦਾ ਹੈ। ਇਹ ਐਲਬਮ ਵੀ ਪਹਿਲੇਰੀਆਂ ਦੀ ਤਰ੍ਹਾਂ ਨਿਰਸ਼ੁਲਕ ਵੇਖਣ ਅਤੇ ਡਾਊਨਲੋਡ ਕਰਨ ਵਾਸਤੇ ਇੰਟਰਨੈੱਟ ਰਾਹੀਂ ਸਿੱਖ ਵੈਬਸਾਈਟਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਸਿੱਖਵੀਡੀਓਸ ਐਪਲੀਕੇਸ਼ਨ ਦੁਆਰਾ ਇਸ ਐਲਬਮ ਨੂੰ ਐਨਡਰਾਇਡ ਆਧਾਰਤ ਮੋਬਾਇਲ ਜੰਤਰਾ ਉਤੇ ਵੀ ਦੇਖਿਆ ਜਾ ਸਕਦਾ ਹੈ।
ਗੁਰੂ ਨਾਨਕ ਦਾਤਾ ਬਖਸ਼ ਲੈਮਿਸ਼ਨ ਮੁਤੱਲਕ
ਗੁਰੂ ਨਾਨਕ ਦਾਤਾ ਬਖਸ਼ ਲੈਮਿਸ਼ਨ ਜਿਸਦੀ ਮਾਰਫਤ ਬ੍ਰਿਗੇਡੀਅਰ ਪ੍ਰਤਾਪ ਸਿੰਘ ਜਸਪਾਲ (ਰਿਟਾਇਰਡ) ਦੀਆਂ ਸਿਰਜਨਾਵਾਂ ਅਤੇ ਪ੍ਰਕਾਸ਼ਨਾਵਾਂ ਜਾਰੀ ਕੀਤੀਆ ਜਾਂਦੀਆ ਹਨ, ਇਸ ਵੇਲੇ ਸਿੱਖ ਧਰਮ ਦੀ ਵਿਸ਼ਵ ਵਿਆਪਕਤਾ ਅਤੇ ਉਸ ਦੀ ਦੈਵੀ ਵਿਸ਼ਾ-ਵਸਤੂ ਦੇ ਪਰਸਾਰ ਅਤੇ ਪ੍ਰਚਾਰ ਹਿਤ ਇਕ ਸਰਬ ਅਗਰਗਾਮੀ ਭੂਮਿਕਾ ਨਿਭਾ ਰਿਹਾ ਹੈ ਅਤੇ ਉਸਦਾ ਟੀਚਾ ਸਾਰੀ ਮਾਨਵਜਾਤੀ ਨੂੰ ਇਕ ਸੁਨੇ ਹੀ ਪ੍ਰਮਾਤਮਾ ਦੇ ਇਕ ਸਾਲਮ ਪਰਿਵਾਰ ਦੇ ਰੂਪ 'ਚ ਆਪਣੀ ਗਲਵਕੜੀ 'ਚ ਲੈਣਾ ਹੈ। ਉਹ ਸਾਰੇ ਸੰਸਾਰ ਤੱਕ ਇੰਟਰਨੈੱਟ, ਟੀ. ਵੀ. ਚੈਨਲਾ, ਵੀਡੀਉ ਅਤੇ ਆਡੀਉ ਸਿਰਜਨਾਵਾ ਅਤੇ ਪੁਸਤਕ ਪ੍ਰਕਾਸਨਾਵਾ ਦੇ ਮਾਧਿਅਮ ਰਾਹੀਂ ਪਹੁੰਚਣ ਦਾ ਯਤਨ ਕਰਦਾ ਹੈ ਅਤੇ ਇਕ ਪਰਪਕ ਵਿਸ਼ਵਾਸ ਨਾਲ ਸਾਰੇ ਵਿਸ਼ਵ ਭਾਈਚਾਰੇ ਦੀ ਖਿਦਮਤ ਕਰ ਰਿਹਾ ਹੈ। ਪ੍ਰਮਾਤਮਾ ਦੀ ਇਕਤਾ ਦੀ ਤਰ੍ਹਾਂ ਹੀ ਸਗਲ ਮਾਨਵਜਾਤੀ ਵੀ ਇਕ ਸਾਲਮ ਇਕਾਈ ਹੈ।
ਅਸੀਂ ਖ਼ੁਦ ਹੀ ਸਤਯੁੱਗ ਜਾਂ ਕਲਯੁੱਗ ਹਾਂ
NEXT STORY