ਦੱਸ ਕੀ ਦੋਸ਼ ਸੀ ਮੇਰਾ ਬਾਬਲਾ,
ਮੈਂ ਜਦ ਮੱਲੇਆ ਸੀ ਘਰ ਤੇਰਾ ਬਾਬਲਾ,
ਅੱਖ ਖੁੱਲੀ ਤਾਂ ਚਾਰ-ਚੁਫੇਰੇ ਹੰਝੂ ਵੇਖੇ,
ਪਰ ਦਿਲ ਖਾਮੋਸ਼ ਸੀ ਮੇਰਾ ਬਾਬਲਾ,___
ਤੇਰੀ ਅੱਖ 'ਚ ਬੇਰੁਖੀ ਦੀ ਇਹ ਤਸਵੀਰ ਨਾ ਮੈਥੋਂ ਜਰ ਹੋਈ,
ਫਿਰ ਤੇਰੀ ਪੁੱਤਾਂ ਵਰਗੀ ਮੈਂ ਧੀ ਬਾਬਲ,
ਜੀ ਭਰ-ਭਰ ਰੋਈ, ਜੀ ਭਰ-ਭਰ ਰੋਈ ___
ਰੂਹ ਕੰਬ ਗਈ ਸੀ ਏਹ ਸੌਚ ਕੇ,
ਕਿਉਂ ਘੂਰ ਰਹੇ ਹਰ ਚਿਹਰਾ ਬਾਬਲਾ,
ਜੰਮਦਿਆਂ ਹੀ ਕੀ ਗੁਨਾਹ ਹੋ ਗਿਆ,
ਜੋ ਕੀਤਾ ਨਾਲ ਹੰਝੂਆਂ ਸਵਾਗਤ ਮੇਰਾ ਬਾਬਲਾ,___
ਤੇਰਾ ਚੇਹਰਾ ਪੜ੍ਹਨਾ ਚਾਹੁੰਦੀ ਸੀ, ਨਾਲ ਹੌਂਸਲੇ ਤੇਰਾ ਹੱਥ ਮੈਂ ਖੜਨਾਂ ਚਾਹੁੰਦੀ ਸੀ,
ਕਿਉਂ ਖਾਬ ਮੇਰਾ ਹਰ ਟੁੱਟ ਕੇ ਚੂਰੋਂ-ਚੂਰ ਹੋਇਆ,
ਕਿਉਂ ਨਾ ਲਾਗੇ ਖੜਕੇ ਵੀ ਤੂੰ ਕੋਹਾਂ ਮੈਥੋਂ ਦੂਰ ਹੋਇਆ___
ਨਾ ਬੋਲ ਸਕੀ ਮੈਂ, ਨਾ ਕੁਝ ਤੂੰ ਹੀ ਦੱਸਿਆ,
ਫਿਰ ਵੇਖ ਬੇਤਾਬੀ ਮੇਰੀ, ਰੱਬ ਸਾਹਮਣੇ ਆ ਕੇ ਹੱਸਿਆ,
ਕਹਿੰਦਾ ਸੁਣ ਧੀਏ ਇਹ ਦਾਸਤਾਨ ਕਰ ਵੱਢਾ ਜੇਰਾ,
ਇਨ੍ਹਾਂ ਹੰਝੂਆਂ ਦੀ, ਇਸ ਮਾਤਮ ਦੀ,
ਹੈ ਵਜਾਹ ਜਨਮ ਦਿਨ ਤੇਰਾ,
ਇਨ੍ਹਾਂ ਹੰਝੂਆਂ ਦੀ, ਇਸ ਮਾਤਮ ਦੀ,
ਹੈ ਵਜ੍ਹਾ ਜਨਮ ਦਿਨ ਤੇਰਾ... ___
ਮੇਰਾ ਬਚਪਨ ਸੋਨੇ ਦਾ ਗਹਿਣਾ ਸੀ,
ਫਿਰ “ਮਾਤਮ ਡੇ'' ਦੱਸ, ਕਿਥੋਂ ਚੇਤੇ ਰਹਿਣਾਂ ਸੀ,
ਵੀਰਾਂ ਤੋਂ ਵੱਧ ਬਣੀ ਲਾਡਲੀ ਮੈਂ ਧੀ ਸਰਦਾਰਾਂ ਦੀ,
ਰਾਜਮਹਿਲ 'ਚ ਵਸਦਿਆਂ ਮੈਨੁੰ, ਨਾ ਕੋਈ ਭਣਕ ਸੀ ਲੋਕ ਵਿਚਾਰਾਂ ਦੀ,___
ਜਦ ਵਿਚ ਸਕੂਲੇ ਪੜਨ ਲਈ ਮੈਂ , ਘਰ ਦੀ ਦਹਲੀਜੋਂ ਬਾਹਰ ਤੁਰੀ,
ਲੱਖ ਅਪਣੇ ਜੱਗ ਤੇ ਰੂਪ ਵੇਖ ਕੇ, ਅਜ ਹੰਝੂਆਂ ਵਿਚ ਮੈਂ ਫੇਰ ਖੁਰੀ___
ਕੋਈ ਦੁਤਕਾਰ ਰਹੇ ਮੈਨੁੰ ਕਹਿਕੇ, ਦੀ ਅਕਲ ਹੁੰਦੀ ਐ ਗੁੱਤ ਪਿੱਛੇ'
ਕੀਤੇ ਜੰਮਣ ਤੋਂ ਪਹਿਲਾਂ ਮਰ ਰਹੀ ਹਾਂ, ਇਕ ਵਾਰ ਨਹੀਂ, ਦੋ ਵਾਰ ਨਹੀਂ, ਬਾਰ-ਬਾਰ ਮੈਂ,
ਤੇਰੀ ਜ਼ਾਇਦਾਦ ਦੇ ਵਾਰਿਸ ਪੁੱਤ ਪਿੱਛੇ,___
ਕੋਈ ਪੱਥਰ ਆਖ ਬੁਲਾਉਂਦਾ ਏ, ਕੋਈ ਜੁੱਤੀ ਸਮਝ ਕੇ ਪਾਉਂਦਾ ਏ,
ਈਮਾਨ ਮੇਰੇ ਦੀ ਕੀਮਤ ਕੋਈ, ਚੰਦ ਪੈਸਿਆਂ ਦੇ ਨਾਲ ਲਾਉਂਦਾ ਏ,___
ਕਿਤੇ ਲੁੱਟ ਦਰਿੰਦਾ ਪੱਤ ਮੇਰੀ, ਅੁਹਦੇ ਲੈਂਦਾ ਐ ਸਰਕਾਰਾਂ ਦੇ,
ਰਹਿੰਦਾ-ਖੁੰਦਾ ਜਿਸਮ ਨੋਚਿਆ, ਕੁਝ ਅਗ ਲਾਉਣੀਆਂ ਅਖਬਾਰਾਂ ਨੇ___
ਕਿਤੇ ਦਾਜ ਦੀ ਅੱਗ 'ਚ ਸੜ ਰਹੀ ਏ,
ਚੰਗਾ ਹੈ ਜਾਂ ਮਾੜਾ ਪਰ ਮੈਂ ਨਾਲ ਹਮਸਫਰ ਖੜ ਰਹੀ ਏ,
ਉੱਚੇ-ਨੀਵੇ ਰਾਹਾਂ ਤੇ ਮੈਂ ਘੁੱਟ ਸਬਰ ਦਾ ਪੀ ਰਹੀ,
ਕੀਤੇ ਘੁੱਟ-ਘੁੱਟ ਕੇ ਮੈਂ ਮਰ ਰਹੀ,
ਕੀਤੇ ਮਰ-ਮਰ ਕੇ ਮੈਂ ਜੀ ਰਹੀ, ਫਿਰ ਨਜ਼ਰ ਘੁਮਾ ਕੇ ਤੱਕਿਆ ਜਦ ਮੈਂ,
ਇਕ ਦੂਜਾ ਪਾਸਾ, ਤ੍ਰਬਕ ਗਈ ਜ਼ਿੰਦ ਵੇਖ ਕੇ,
ਆਪਣੇ ਹੀ ਈਮਾਨ ਦਾ ਇੰਝ ਤਿੜਕਿਆ ਕਾਸਾ___
ਕਿਤੇ ਖੁੱਦ ਨੁੰ ਹੀ ਮੈਂ ਵੇਚ ਰਹੀ, ਚੰਦ ਸਿੱਕਿਆਂ ਦੀ ਸੇਜ ਲਈ,
ਮਰਦ-ਮਹਫਿਲਾਂ ਸਾਜ ਰਹੀ ਹਾਂ, ਜਿਸਮਫਰੋਸ਼ੀ ਤੋਂ ਪਰਹੇਜ਼ ਨਹੀਂ ___
ਕਿਤੇ ਮਾਪਿਆਂ ਦੀ ਪੱਗ ਰੋਲ ਰਹੀ, ਉਮਰਾਂ ਦੇ ਲਾਡ-ਲੜਾਏ ਨੁੰ
ਚੰਦ ਵਾਧੇਆਂ ਦੇ ਨਾਲ ਤੋਲ ਰਹੀ, ਨਸ਼ਿਆਂ ਦੇ ਵਿੱਚ ਰੁੜ-ਰੁੜ ਕੇ,
ਕਿਸ ਮੁਹੋਂ ਖੁੱਦ ਨੂੰ ਆਧੁਨਿਕ ਬੋਲ ਰਹੀ, ਇਕ ਪੁੱਤ ਪੋਣ ਲਈ ਤੱਤੜੀ ਨੇ,
ਕਈ ਵਾਰੀ ਕੁੱਖ ਉਜਾੜ ਲਈ, ਇਸ ਕੰਡਿਆਲੀ ਸੋਚ ਨਾਲ ਮੈਂ,
ਅਪਣੀ ਹੀ ਚੁੰਨੀ ਪਾੜ ਲਈ, ਵਜੂਦ ਮਿਟਾ ਕੇ ਆਪਣਾ ਹੀ ਕਿਉਂ,
ਨਾ ਖੁੱਦ ਤੇ ਕਰ ਕੋਈ ਰੋਸ ਰਹੀ, ਕਿਉਂ ਬਾਂਝ ਆਖਕੇ ਦੁਨੀਆ ਤੇ,
ਔਰਤ ਨੁੰ ਔਰਤ ਕੋਸ ਰਹੀ...___
ਸਮਝ ਗਈ ਅਜ ਪੂਰੇ ਪੰਦਰਾਂ ਸਾਲਾਂ ਤੋਂ,
ਵਜ੍ਹਾ ਵੀ ਆਖਿਰ ਮੈਂ ਹੀ ਸੀ,ਉਸ ਦੁੱਖ ਦੀ,
ਜੋ ਹੋ ਰਹਿਆ ਸੀ ਮੈਨੂੰ ਮਾਤਮ ਦੇ ਖਿਆਲਾਂ ਤੋਂ,
ਕਿੰਝ ਬਚਾ ਮੈਂ ਜੱਗ ਦੀਆਂ ਗਾਲਾਂ ਤੋਂ,
ਦੁਨੀਆ ਦੀਆਂ ਦੁਹਰੀਆਂ ਚਾਲਾਂ ਤੋਂ,
ਮੇਰੇ ਸੱਚੇ ਵਾਹਿਗੁਰੂ, ਅੱਜ ਸਾਹਮਣੇ ਆ ਕੇ ਫਿਰ ਹੱਸ ਤੂੰ,
ਕਿੰਦਾ ਆਪਣਾ ਮੈਂ ਸਨਮਾਨ ਬਚਾਵਾਂ,
ਕੋਈ ਤਾਂ ਹੱਲ ਦੱਸ ਤੂੰ_ਕਿੰਦਾ ਆਪਣਾ ਮੈਂ ਈਮਾਨ ਬਚਾਵਾਂ,
ਕੋਈ ਤਾਂ ਹੱਲ ਦੱਸ ਤੂੰ, ਕੋਈ ਤਾਂ ਹੱਲ ਦੱਸ ਤੂੰ__
ਸਮਾਜਿਕ ਕੁਰੀਤੀਆਂ ਪ੍ਰਤੀ ਅਧਿਆਪਕ ਦਾ ਰੋਲ
NEXT STORY