ਪੰਜਾਬ ਵਿਚ ਪਾਣੀ ਦਾ ਡਿੱਗ ਰਿਹਾ ਪੱਧਰ ਚਿੰਤਾ ਦਾ ਵਿਸ਼ਾ ਹੈ। ਇਹ ਭਵਿੱਖ ਬਾਣੀ ਕੀਤੀ ਜਾ ਰਹੀ ਹੈ ਪੰਜਾਬ ਰੇਗਿਸਤਾਨ ਬਣ ਜਾਵੇਗਾ, ਬੰਜਰ ਬਣ ਜਾਵੇਗਾ ਜਾਂ ਅਗਲੀ ਜੰਗ ਪਾਣੀ ਨੂੰ ਲੈ ਕੈ ਹੋਵੇਗੀ। ਪੰਜਾਬ ਦੇ 120 ਵੱਧ ਬਲਾਕ ਡਾਰਕ ਜ਼ੋਨ ਐਲਾਨੇ ਜਾ ਚੁੱਕੇ ਹਨ। ਪਾਣੀ ਦੇ ਇਸ ਡਿੱਗ ਰਹੇ ਪੱਧਰ ਨੇ ਪੰਜਾਬ ਅਤੇ ਪੰਜਾਬ ਦੀ ਕਿਸਾਨੀ ਦੀ ਆਰਥਿਕਤਾ ਨੂੰ ਬੁਰੀ ਤਰਾਂ ਝੰਜੋੜਿਆ ਹੈ। ਇਹ ਵੀ ਸੱਚਾਈ ਹੈ ਪਾਣੀ ਸੰਕਟ ਦਾ ਵੱਡਾ ਕਾਰਣ ਝੋਨੇਂ ਦੀ ਖੇਤੀ ਹੈ ਕਿਉਂਕਿ ਝੋਨੇ ਦੇ ਪੌਦੇ ਨੂੰ ਤਿੰਨ ਮਹੀਨੇ ਤੱਕ ਪਾਣੀ ਨਾਲ ਭਰ ਕੇ ਰੱਖਣਾ ਪੈਂਦਾ ਹੈ । 1992 ਵਿਚ ਹੋਰ ਫਸਲਾਂ ਦੀ ਮਾੜੀ ਹਾਲਤ ਤੋਂ ਬਾਅਦ ਜਦੋਂ ਕਿਸਾਨਾਂ ਨੇ ਝੋਨੇ ਨੂੰ ਵਪਾਰਿਕ ਤੋਰ ਤੇ ਅਪਣਾ ਲਿਆ ਉਦੋਂ ਤੋਂ ਹੀ ਹਰ ਸਾਲ4-5 ਫੁੱਟ ਪਾਣੀ ਉਤਰਨਾ ਸ਼ੁਰੂ ਹੋਇਆ । ਹੁਣ 100 ਫੁੱਟ ਤੱਕ ਪਹੁੰਚ ਚੁੱਕਾ ਹੈ ਪੁਰਾਣੇ ਸਾਧਨ ਹਰ ਸਾਲ ਬੇਕਾਰ ਹੋ ਜਾਂਦੇ ਹਨ ਅਤੇ ਨਵੇਂ ਖਰੀਦਣੇ ਪੈਂਦੇ ਹੈ, ਜਿਸ ਨੇ ਪੰਜਾਬ ਦੇ ਕਿਸਾਨਾਂ ਲਈ ਆਰਥਿਕ ਸੰਕਟ ਪੈਦਾ ਕੀਤਾ ਅਤੇ ਆਤਮ ਹੱਤਿਆਵਾਂ ਲਈ ਮਜ਼ਬੂਰ ਕੀਤਾ । 1992 ਤੋਂ ਬਾਅਦ ਹਰ ਸਾਲ ਨਵੇਂ ਸਾਧਨ ਅਤੇ ਮਸ਼ੀਨਰੀ ਮਜ਼ਬੂਰੀ ਵੱਸ ਲੋਕਾ ਨੂੰ ਖਰੀਦਣੇ ਪਏ ਪਹਿਲਾਂ ਪੀਟਰ ਇੰਜ਼ਨ, ਫਿਰ ਲਿਸਟਰ ਅਤੇ ਗੱਲ ਪਟੇ ਵਾਲੀਆਂ ਮੋਟਰਾਂ ਤੋਂ ਮੋਨੋਬਲਾਕ ਅਤੇ ਫਿਰ ਗੱਲ ਸਮਰਸੀਬਲ ਪੰਪਾਂ ਤੱਕ ਪਹੁੰਚ ਗਈ ।ਹਰ ਕਿਸਾਨ ਨੂੰ ਟਰੈਕਟਰ, ਮਹਿੰਗੇ ਟਿਊਬਵੱੈਲ ਕੁਨੈਕਸ਼ਨ ਲੈਣੇ ਪਏ, ਜਨਰੇਟਰ , ਨਵੇਂ –ਡੂੰਘੇ ਬੋਰ ਕਰਨੇ ਪਏ ।ਜਲ ਸੰਕਟ ਕਾਰਰਨ ਨਵੇਂ ਸਾਧਨ ਖਰੀਦਣ ਲਈ ਕਿੰਨਾਂ ਪੈਸਾ ਲੋਕਾਂ ਦੀਆਂ ਜੇਬਾਂ ਵਿੱਚੋਂ ਨਿਕਲਿਆ ਹੋਵੇਗਾ ਇਸਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਆਰਥਿਕ ਤੇ ਜਲ ਸੰਕਟ ਨਾਲ ਜੋ ਸਮਾਜਿਕ ਸੰਕਟ ਪੈਦਾ ਹੋਇਆ ਕੀਟਨਾਂਸ਼ਕ ਜ਼ਹਿਰਾਂ ਅਤੇ ਧੂੰਏਂ ਪ੍ਰਦੂਸ਼ਨ ਜੋ ਬਿਮਾਰੀਆ ਪੈਦਾ ਹੋਈਆ ਉਸਦੀ ਕੀਮਤ ਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ।
ਪੰਜਾਬ ਦੇ 80% ਲੋਕ ਖੇਤੀ ਨਾਲ ਜੁੜੇ ਹੋਏ ਹਨ ਜਿੰਨਾਂ ਵਿੱਚੋਂ 70% ੫ ਏਕੜ ਤੋਂ ਘੱਟ ਜੋਤਾਂ ਦੇ ਮਾਲਕ ਹਨ । ਅੱਜ ਪਾਣੀ ਦਾ ਮੁੱਖ ਸੋਮਾਂ ਟਿਊਬਵੈੱਲ ਹਨ ਇੱਕ ਬੋਰ ਕਰਨ ਤੇ ਖਰਚ ਇੱਕ ਲੱਖ ਰਪਏ ਹੋ ਜਾਂਦਾ ਹੈ । ਇਸ ਦੇ ਨਾਲ ਸਮਰਸੀਬਲ ਪੰਪ ਦੀ ਕੀਮਤ ਸੱਤਰ ਹਜ਼ਾਰ ਵਿੱਚ ਪੈਂਦੀ ਹੈ । ਟਿਊਬਵੈੱਲ ਕੁਨੈਕਸ਼ਨ ਦਾ ਖਰਚਾ ਵੱਖਰਾ, ਹਰ ਸਾਲ ਪਾਵਰ ਵਧਾਉਣੀ ਪੈ ਰਹੀ ਹੈ । ਜਲ ਸੰਕਟ ਨੇ ਛੋਟੇ ਕਿਸਾਨਾ ਨੂੰ ਖੇਤੀ ਵਿੱਚੋਂ ਬਾਹਰ ਕਰਨ ਲਈ ਜਿੰਮੇਂਵਾਰ ਹੈ । ਜੋ ਖੇਤੀਬਾੜੀ ਵਿੱਚ ਬਣੇ ਹੋਏ ਹਨ ਉਨ੍ਹਾਂ ਦੀ ਆਮਦਨ ਦਾ ਵੱਡਾ ਭਾਗ ਪਾਣੀ ਪ੍ਰਬੰਧ ਤੇ ਖਰਚ ਹੋ ਰਿਹਾ ਹੈ ।ਪਾਣੀ ਦੀ ਇਸ ਸਮੱਸਿਆ ਦਾ ਅਸਰ ਕੇਵਲ ਕਿਸਾਨਾਂ ਤੇ ਹੀ ਨਹੀਂ ਸਗੋ ਸਮੁੱਚੇ ਪੰਜਾਬ ਲੋਕਾਂ ਤੇ ਪਿਆ ਹੈ ਡੂੰਘੇ ਪਾਣੀ ਉਤਲੇ ਪਾਣੀ ਦੇ ਪ੍ਰਦੂਸ਼ਣ ਦੇ ਕਾਰਨ ਉੱਪਰਲਾ ਪਾਣੀ ਪੀਣ ਯੋਗ ਨਹੀਂ ਰਿਹਾ ਮਜ਼ਦੂਰਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਉਹਨਾਂ ਦੀ ਪਹੁੰਚ ਤੋਂ ਬਾਹਰ ਹੈ । ਸਰਕਾਰ ਵੱਲੋਂ ਸ਼ੁੱਧ ਪਾਣੀ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਕਿੰਨਾਂ ਖਰਚ ਆਰ. ਉ. ਸਿਸਟਮ ਰਾਹੀਂ ਕਿੰਨਾਂ ਖਰਚ ਕਰਨਾ ਪੈ ਰਿਹਾ ਹੈ ਹਰ ਘਰ ਵਿੱਚ ਪਾਣੀ ਦੀ ਸਮੱਸਿਆ ਕਾਰਨ ਨਿੱਜੀ ਫਿਲਟਰ ਲਗਾਏ ਜਾ ਰਹੇ ਹਨ ਭਾਵ ਪਾਣੀ ਤੇ ਭਾਰੀ ਖਰਚ ਪਾਣੀ ਉੱਤੇ ਹੋ ਰਿਹਾ ਹੈ । ਪਾਣੀ ਦੀ ਇਸ ਸਮੱਸਿਆ ਦਾ ਅਸਰ ਪੂਰੇ ਰਾਜ ਅਤੇ ਹਰ ਵਿਅਕਤੀ ਉਤੇ ਪਿਆ ਹੈ ਅਤੇ ਇਹ ਸੰਕਟ ਦਿਨੋ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ । ਇਸ ਜਲ ਸੰਕਟ ਨੇ ਪੂਰੇ ਰਾਜ ਅਤੇ ਕਿਸਾਨਾ– ਮਜ਼ਦੂਰਾਂ ਦੀ ਆਰਥਿਕ ਹਾਲਤ ਨੂੰ ਪੁੱਠਾ ਗੇੜਾ ਦਿੱਤਾ ਹੋਇਆ ਹੈ । ਕਿਸਾਨਾਂ ਨੂੰ ਆਤਮ ਹੱਤਿਆਵਾਂ ਦੇ ਰੱਸੇ ਤੱਕ ਪਹੁੰਚਾਇਆ ਹੈ ।ਇਸ ਸੰਕਟ ਦੇ ਹੱਲ ਲਈ ਜਲਦੀ ਧਿਆਨ ਦੀ ਜਰੂਰਤ ਹੈ ।ਲੋਕਾਂ ਨੂੰ ਕੁਦਰਤ ਦੇ ਅਨਮੋਲ ਤੋਹਫੇ 'ਪਾਣੀ ਪਿਤਾ' ਨੂੰ ਸੰਭਾਲਣ ਲਈ ਸੁਚੇਤ ਕਰਨਾਂ ਚਾਹੀਦਾ ਹੈ । ਸਰਕਾਰ ਨੂੰ ਇਸ ਸੰਕਟ ਦੇ ਹੱਲ ਲਈ ਜਿੰਮੇਵਾਰੀ ਤੇ ਇਮਾਨਦਾਰੀ ਨਾਲ ਕੰਮ ਕਰਨਾਂ ਚਾਹੀਦਾ ਹੈ ।
ਪ੍ਰੋ. ਹਰਜਿੰਦਰ ਭੋਤਨਾ
ਧੀਆਂ ਦੇ ਜਨਮ 'ਤੇ 'ਮਾਤਮ ਡੇ' ਕਿਉਂ
NEXT STORY