‘ਪੀਨਰਹਾਸ’ ਮੱਛੀ ਹਾਲਾਂਕਿ ਸ਼ਾਰਕ ਜਿੰਨੀ ਡਰਾਵਨੀ ਅਤੇ ਖਤਰਨਾਕ ਤਾਂ ਨਹੀਂ ਹੁੰਦੀ ਪਰ ਇਸਨੂੰ ਇਸਦੇ ਨਿਰਦਈ ਸੁਭਾਅ ਲਈ ਵੀ ਜਾਣਿਆ ਜਾਂਦਾ ਹੈ। ਇਸਨੂੰ ‘ਦੰਦਾਂ ਵਾਲੀ ਮੱਛੀ’ ਦੇ ਨਾਂ ਵੀ ਜਾਣਿਆ ਜਾਂਦਾ ਹੈ ਪਰ ਜ਼ਿਆਦਾਤਰ ਨਸਲਾਂ ਮਾਸਾਹਾਰੀ ਹੁੰਦੀਆਂ ਹਨ ਅਤੇ ਕਿਸੇ ਜਾਨਵਰ ’ਤੇ ਸਮੂਹਿਕ ਤੌਰ ’ਤੇ ਹਮਲਾ ਕਰਦੀਆਂ ਹਨ। ਇਨ੍ਹਾਂ ਦੇ ਨਿਰਦਈ ਸੁਭਾਅ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਇਕ ਗਾਂ ਜਾਂ ਘੋੜੇ ਜਿੰਨੇ ਵੱਡੇ ਆਕਾਰ ਦੇ ਜਾਨਵਰ ਦਾ ਵੀ ਸਮੂਹਿਕ ਤੌਰ ’ਤੇ ਕੁਝ ਮਿੰਟਾਂ ’ਚ ਹੀ ਸਫਾਇਆ ਕਰ ਦਿੰਦੀਆਂ ਹਨ,।
ਭਾਵੇਂ ਹੀ ਹਰ ਮੱਛੀ ਦੇ ਹਿੱਸੇ ’ਚ ਮਾਸ ਦਾ ਛੋਟਾ-ਛੋਟਾ ਟੁਕੜਾ ਹੀ ਕਿਉਂ ਨਾ ਆਵੇ। ਦਰਅਸਲ ‘ਪੀਰਨਹਾਸ’ ਕਾਰਣ ਇਹ ਆਪਣੇ ਦੁਸ਼ਮਣ ਨੂੰ ਬੜੀ ਆਸਾਨੀ ਨਾਲ ਚੀਰ-ਫਾੜ ਦਿੰਦੀਆਂ ਹਨ। ‘ਪੀਰਨਹਾਸ’ ਦਾ ਜਬਾੜਾ ਬਹੁਤ ਮਜਬੂਤ ਹੁੰਦਾ ਹੈ ਅਤੇ ਤ੍ਰਿਕੋਨੇ ਦੰਦਾਂ ਨਾਲ ਲੈਸ ਹੁੰਦਾ ਹੈ। ਇਸਦਾ ਜਬਾੜਾ ਕਿੰਨਾ ਮਜਬੂਤ ਹੁੰਦਾ ਹੈ। ਇਸਦਾ ਅੰਦਾਜ਼ਾ ਇਸ ਤੋਂ ਲਗਾਇਆ ਜਾਂਦਾ ਹੈ ਕਿ ਦੱਖਣੀ ਅਮਰੀਕਾ ਦੇ ਲੋਕ ‘ਪੀਰਨਹਾਸ’ ਦੇ ਜਬਾੜੇ ਦੀ ਵਰਤੋਂ ਕੱਟਣ ਵਾਲੇ ਉਪਕਰਣਾਂ ਦੇ ਰੂਪ ’ਚ ਕਰਦੇ
ਹਨ।w
ਸ਼ਾਰਕ ਲਿੰਗ ਬਦਲ ਸਕਦੀ ਹੈ
NEXT STORY