ਸਾਸਾਰਾਮ (ਬਿਹਾਰ), (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੇਸ਼ ਵਿਚ ‘ਮਨੁਸਮ੍ਰਿਤੀ’ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਇਹ ਨਹੀਂ ਹੋਣ ਦਿੱਤਾ ਜਾਵੇਗਾ, ਭਾਵੇਂ ਜਾਨ ਕਿਉਂ ਨਾ ਚਲੀ ਜਾਵੇ। ਉਨ੍ਹਾਂ ਨੇ ਰੋਹਤਾਸ ਦੇ ਚੇਨਾਰੀ ’ਚ ਇਕ ਚੋਣੀ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਮਹਾਗੱਠਜੋੜ ਵੱਲੋਂ ਤੇਜਸਵੀ ਯਾਦਵ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਗਿਆ ਤਾਂ ਜੋ ਪ੍ਰਵਾਸ ਖਤਮ ਹੋਵੇ ਅਤੇ ਬੇਰੁਜ਼ਗਾਰੀ ਘੱਟ ਹੋਵੇ।
ਖੜਗੇ ਨੇ ਕਿਹਾ, “ਮੋਦੀ ਜੀ ਨੇ ਕਿਹਾ ਕਿ ਪੁੜਪੁੜੀ ’ਤੇ ਪਿਸਤੌਲ ਰੱਖ ਕੇ ਰਾਜਦ ਨੇ ਮੁੱਖ ਮੰਤਰੀ ਦਾ ਅਹੁਦਾ ਲੈ ਲਿਆ। ਜਦਕਿ ਸੱਚਾਈ ਇਹ ਹੈ ਕਿ ਚੋਰ ਤਾਂ ਇਹ ਲੋਕ ਹਨ ਜੋ ‘ਵੋਟ ਚੋਰੀ’ ਕਰਦੇ ਹਨ।” ਉਨ੍ਹਾਂ ਨੇ ਕਿਹਾ, “ਨਰਿੰਦਰ ਮੋਦੀ ਨੇ ਕਿਹਾ ਸੀ ਕਿ 15–15 ਲੱਖ ਰੁਪਏ ਖਾਤਿਆਂ ਵਿਚ ਭੇਜਾਂਗਾ, ਹਰ ਸਾਲ ਦੋ ਕਰੋੜ ਨੌਕਰੀਆਂ ਦੇਵਾਂਗਾ, ਕਿਸਾਨਾਂ ਨੂੰ ਐੱਮ. ਐੱਸ. ਪੀ. ਦੀ ਗਾਰੰਟੀ ਦੇਵਾਂਗਾ, ਗਰੀਬਾਂ ਲਈ ਪੱਕੇ ਘਰ ਬਣਾ ਕੇ ਦੇਵਾਂਗਾ ਅਤੇ ਔਰਤਾਂ ਨੂੰ ਮੁਫ਼ਤ ਗੈਸ ਸਿਲੰਡਰ ਦੇਵਾਂਗਾ। ਇਹ ਵਾਅਦੇ ਕੀਤੇ ਪਰ ਜ਼ਮੀਨ ’ਤੇ ਕੁਝ ਨਹੀਂ ਕੀਤਾ।” ਉਨ੍ਹਾਂ ਨੇ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਿਰਫ਼ ‘ਝੂਠ ’ਤੇ ਝੂਠ’ ਬੋਲਦੇ ਹਨ।
ਮਲਿਕਾਰਜੁਨ ਖੜਗੇ ਨੇ ਕਿਹਾ, “ਉਹ (ਨਰਿੰਦਰ ਮੋਦੀ) ਮਨੁਸਮ੍ਰਿਤੀ ਨੂੰ ਸਾਹਮਣੇ ਰੱਖ ਕੇ ਉਸ ਦੇ ਤਹਿਤ ਸਮਾਜ ਨੂੰ ਚਲਾਉਣਾ ਚਾਹੁੰਦੇ ਹਨ। ਜਿਸ ਨੂੰ ਡਾ. ਅੰਬੇਡਕਰ ਨੇ ਸਾੜ ਦਿੱਤਾ ਸੀ, ਉਸ ਮਨੁਸਮ੍ਰਿਤੀ ਨੂੰ ਇਹ ਵਾਪਸ ਲਿਆਉਣਾ ਚਾਹੁੰਦੇ ਹਨ... ਇਹ ਨਹੀਂ ਚੱਲੇਗਾ, ਭਾਵੇਂ ਸਾਡੀ ਜਾਨ ਚਲੀ ਜਾਵੇ। ਹਰ ਗਰੀਬ ਆਤਮ-ਸਨਮਾਨ ਨਾਲ ਜੀਵੇਗਾ।”
ਗੁਜਰਾਤ ਦੇ ਕਿਸਾਨਾਂ ਲਈ ਵੱਡੀ ਖ਼ਬਰ: ਸਰਕਾਰ ਨੇ ਐਲਾਨਿਆ 10,000 ਕਰੋੜ ਰੁਪਏ ਦਾ ਰਾਹਤ ਪੈਕੇਜ
NEXT STORY