ਫਤਹਿਗੜ੍ਹ ਸਾਹਿਬ (ਜੱਜੀ) : ਦਿਮਾਗੀ ਤੌਰ 'ਤੇ ਪਰੇਸ਼ਾਨ ਨੌਜਵਾਨ ਵੱਲੋਂ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਏ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਫਤਹਿਗੜ੍ਹ ਸਾਹਿਬ ਦੇ ਸਹਾਇਕ ਥਾਣੇਦਾਰ ਤਿਲਕ ਰਾਜ ਨੇ ਦੱਸਿਆ ਕਿ ਪਰਮਜੀਤ ਕੌਰ ਪਤਨੀ ਲੇਟ ਬਲਵੀਰ ਸਿੰਘ ਵਾਸੀ ਹਰਨਾਮ ਨਗਰ ਨਸਾਹਿਬ ਨੇ ਦੱਸਿਆ ਕਿ ਉਹ ਬਿਮਾਰ ਰਹਿੰਦੀ ਹੈ। ਉਸ ਨੇ ਦੱਸਿਆ ਕਿ ਉਸਦੇ ਛੋਟੇ ਲੜਕੇ ਜਸਵਿੰਦਰ ਸਿੰਘ ਦੀ ਲਗਭਗ 5 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਦੇ ਭੋਗ ਤੋਂ ਦੂਸਰੇ ਦਿਨ ਹੀ ਉਸਦੇ ਪਤੀ ਬਲਵੀਰ ਸਿੰਘ ਪੁੱਤਰ ਅਮਰਨਾਥ ਸਿੰਘ ਵਾਸੀ ਹਰਨਾਮ ਨਗਰ ਦੀ ਵੀ ਅਚਾਨਕ ਘਰ ਵਿਚ ਹੀ ਅਟੈਕ ਹੋਣ ਕਰਨ ਮੌਤ ਹੋ ਗਈ ਸੀ। ਇਸ ਕਾਰਨ ਉਹ ਆਪਣੇ ਲੜਕੇ ਅਤੇ ਪਤੀ ਦੀ ਮੌਤ ਤੋ ਹੀ ਬਿਮਾਰ ਰਹਿੰਦੀ ਹੈ ਅਤੇ ਉਸ ਦਾ ਦੂਸਰਾ ਲੜਕਾ ਗੁਰਿੰਦਰ ਸਿੰਘ ਉਸ ਦੀ ਘਰੇ ਰਹਿ ਕੇ ਹੀ ਸੇਵਾ ਕਰਦਾ ਹੈ।
ਘਰ ਦਾ ਸਾਰਾ ਕੰਮ ਵੀ ਗੁਰਿੰਦਰ ਸਿੰਘ ਹੀ ਕਰਦਾ ਕਰਦਾ ਸੀ ਅਤੇ ਇਸ ਲਈ ਉਹ ਘਰ ਵਿਚ ਹੀ ਰਹਿੰਦਾ ਸੀ ਅਤੇ ਕੋਈ ਵੀ ਕਾਰੋਬਾਰ ਨਹੀਂ ਕਰਦਾ ਸੀ। ਅੱਜ ਜਦੋਂ ਉਸ ਨੂੰ ਭੁੱਖ ਲੱਗੀ ਤਾਂ ਉਸ ਨੇ ਆਪਣੇ ਬੇਟੇ ਗੁਰਿੰਦਰ ਸਿੰਘ ਨੂੰ ਆਵਾਜ਼ ਲਗਾ ਕੇ ਰੋਟੀ ਬਣਾ ਕੇ ਦੇਣ ਨੂੰ ਕਿਹਾ ਪਰ ਜਦੋਂ ਕੁਝ ਦੇਰ ਕੋਈ ਆਵਾਜ਼ ਨਾ ਆਈ ਤਾਂ ਉਸਨੇ ਗਲੀ ਵਿੱਚੋਂ ਲੰਘਦੇ ਹੈਪੀ ਨਾਮ ਦੇ ਵਿਅਕਤੀ ਨੂੰ ਆਵਾਜ਼ ਮਾਰ ਕੇ ਕਿਹਾ ਕਿ ਉਹ ਰਸੋਈ ਵਿਚ ਗੁਰਿੰਦਰ ਸਿੰਘ ਨੂੰ ਦੇਖੇ, ਕਿ ਉਹ ਕੀ ਕਰ ਰਿਹਾ ਹੈ। ਉਕਤ ਵਿਅਕਤੀ ਹੈਪੀ ਨੇ ਜਦੋਂ ਰਸੋਈ ਵਿਚ ਜਾ ਕੇ ਦੇਖਿਆ ਤਾਂ ਗੁਰਿੰਦਰ ਸਿੰਘ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ । ਪਰਮਜੀਤ ਕੌਰ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਗੁਰਿੰਦਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਤੋਂ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਦੋ ਮੋਟਰਸਾਈਕਲਾਂ ਵਿਚਾਲੇ ਭਿਆਨਕ ਟੱਕਰ, ਇਕ ਨੌਜਵਾਨ ਦੀ ਮੌਤ
NEXT STORY