ਲਾਂਬੜਾ, (ਵਰਿੰਦਰ)- ਨਜ਼ਦੀਕੀ ਪਿੰਡ ਲੁਹਾਰਾਂ ਵਿਖੇ ਚੋਰਾਂ ਵੱਲੋਂ ਇਕ ਪ੍ਰਵਾਸੀ ਭਾਰਤੀ ਦੀ ਤਾਲਾਬੰਦ ਕੋਠੀ 'ਚੋਂ ਕਰੀਬ 2 ਲੱਖ ਰੁਪਏ ਦਾ ਸਾਮਾਨ ਚੋਰੀ ਕਰ ਕੇ ਫਰਾਰ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਸਤਪਾਲ ਵਾਸੀ ਪ੍ਰਤਾਪਪੁਰਾ ਨੇ ਦੱਸਿਆ ਕਿ ਕੋਠੀ ਦਾ ਮਾਲਕ ਜੁਗਿੰਦਰ ਪਾਲ ਪੁੱਤਰ ਲਛਮਣ ਦਾਸ ਇਟਲੀ 'ਚ ਰਹਿੰਦਾ ਹੈ। ਇਥੇ ਉਹ ਕਰੀਬ ਇਕ ਸਾਲ ਪਹਿਲਾਂ ਆਇਆ ਸੀ। ਉਨ੍ਹਾਂ ਦੀ ਇਥੇ ਸਥਿਤ ਕੋਠੀ ਜੋ ਬੰਦ ਰਹਿੰਦੀ ਹੈ, 'ਚ ਅੱਜ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਔਰਤ ਸਫਾਈ ਕਰਨ ਲਈ ਆਈ ਤਾਂ ਉਸ ਨੇ ਤਾਲੇ ਟੁੱਟੇ ਪਏ ਵੇਖੇ। ਕਮਰਿਆਂ ਦੀਆਂ ਅਲਮਾਰੀਆਂ, ਪੇਟੀਆਂ ਤੇ ਬਾਕਸ ਬੈੱਡ ਆਦਿ ਦਾ ਸਾਰਾ ਸਾਮਾਨ ਬਾਹਰ ਖਿਲਾਰਿਆ ਹੋਇਆ ਸੀ।
ਚੋਰ ਕੋਠੀ ਦੇ ਇਕ ਕਮਰੇ ਦੀ ਖਿੜਕੀ ਦੀ ਗਰਿੱਲ ਨੂੰ ਉਖਾੜ ਕੇ ਅੰਦਰ ਆਏ ਸਨ। ਚੋਰ ਪਿੱਤਲ ਦੇ ਸਾਰੇ ਭਾਂਡੇ, 6 ਬਿਸਤਰੇ, ਕੱਪੜੇ, ਦੋ ਸਿਲੰਡਰ, ਟੂਟੀਆਂ ਆਦਿ ਸਾਮਾਨ ਚੋਰੀ ਕਰ ਕੇ ਲੈ ਗਏ। ਚੋਰ ਜੋ ਸਾਮਾਨ ਨਹੀਂ ਲਿਜਾ ਸਕੇ, ਉਸ ਦੀ ਤੋੜ-ਭੰਨ ਕਰ ਗਏ। ਇਸ ਸੰਬੰਧੀ ਥਾਣਾ ਸਦਰ ਦੀ ਪ੍ਰਤਾਪਪੁਰਾ ਚੌਕੀ ਨੂੰ ਸੂਚਨਾ ਦਿੱਤੀ ਗਈ। ਪੁਲਸ ਵੱਲੋਂ ਜਾਂਚ ਜਾਰੀ ਹੈ।
ਬੇਅਦਬੀ ਦੀ ਘਟਨਾ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ : ਰਜ਼ੀਆ ਸੁਲਤਾਨਾ
NEXT STORY