ਨਵਾਂਸ਼ਹਿਰ (ਤ੍ਰਿਪਾਠੀ)— ਸੀ. ਆਈ. ਏ. ਸਟਾਫ ਨਵਾਂਸ਼ਹਿਰ ਅਤੇ ਕਾਊਂਟਰ ਇੰਟੈਲੀਜੈਂਸੀ ਪਟਿਆਲਾ ਦੀ ਪੁਲਸ ਨੇ ਸਾਂਝੇ ਤੌਰ 'ਤੇ ਕੀਤੀ ਕਾਰਵਾਈ ਵਿਚ 1 ਕਿੱਲੋ ਹੈਰੋਇਨ ਸਮੇਤ 2 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਕੌਮਾਂਤਰੀ ਮਾਰਕੀਟ 'ਚ ਹੈਰੋਇਨ ਦੀ ਕੀਮਤ ਕਰੀਬ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ.(ਡੀ) ਸ਼੍ਰੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਨਸ਼ਾ ਤਸਕਰਾਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਚਾਂਦ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਨਵਾਂਸ਼ਹਿਰ ਤੋਂ ਸਤਲੁਜ ਦਰਿਆ ਕਨੌਨ ਵੱਲ ਜਾ ਰਹੀ ਸੀ ਕਿ ਪੁਲੀ ਨਹਿਰ ਨੀਲੋਵਾਲ ਨਜ਼ਦੀਕ ਦੂਜੇ ਪਾਸਿਓ ਆ ਰਹੀ ਸਫੇਦ ਰੰਗ ਦੀ ਜਾਈਲੋ ਗੱਡੀ ਦਿਖਾਈ ਦਿੱਤੀ, ਜਿਸ ਦੇ ਚਾਲਕ ਨੇ ਪੁਲਸ ਪਾਰਟੀ ਨੂੰ ਦੇਖ ਕੇ ਗੱਡੀ ਦੀ ਇਕਦਮ ਬ੍ਰੇਕ ਲਗਾ ਕੇ ਪਿੰਡ ਨੀਲੇਵਾਲ ਵੱਲ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਟ੍ਰੈਫਿਕ ਜ਼ਿਆਦਾ ਹੋਣ ਕਾਰਨ ਗੱਡੀ ਰੁਕ ਗਈ ।
ਉਨ੍ਹਾਂ ਨੇ ਦੱਸਿਆ ਕਿ ਸ਼ੱਕ ਦੇ ਆਧਾਰ 'ਤੇ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗਾਡੀ 'ਚ ਸਵਾਰ 2 ਵਿਅਕੀਤਆਂ ਕੋਲੋਂ 1 ਕਿੱਲੋਗ੍ਰਾਮ ਹੈਰੋਇਨ ਬਰਾਮਦ ਹੋਈ। ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਬਿੱਲੂ ਪੁੱਤਰ ਕਸ਼ਮੀਰ ਸਿੰਘ ਨਿਵਾਸੀ ਪਿੰਡ ਮੌਲਾਵਾਹਿਦਪੁਰ ਥਾਣਾ ਗੜ•ਸ਼ੰਕਰ ਅਤੇ ਦਲਜੀਤ ਸਿੰਘ ਪੁੱਤਰ ਕੇਵਲ ਕ੍ਰਿਸ਼ਨ ਨਿਵਾਸੀ ਚੱਕਰੇਤਾ ਥਾਣਾ ਗੜ•ਸ਼ੰਕਰ (ਹੁਸ਼ਿਆਰਪੁਰ) ਦੇ ਤੌਰ 'ਤੇ ਹੋਈ ਹੈ ।

ਗ੍ਰਿਫਤਾਰ ਨਸ਼ਾ ਤਸਕਰਾਂ 'ਚੋਂ ਇਕ 'ਤੇ ਹੈ ਕਤਲ ਤੇ ਐੱਨ. ਡੀ. ਪੀ. ਐੱਸ. ਤਹਿਤ ਦਰਜ ਹਨ 3 ਮਾਮਲੇ
ਪੁਲਸ ਦੁਆਰਾ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰ ਦਲਜੀਤ ਸਿੰਘ 'ਤੇ ਪਹਿਲਾਂ ਥਾਣਾ ਗੜ•ਸ਼ੰਕਰ 'ਚ ਕਤਲ ਦਾ ਮਾਮਲਾ ਦਰਜ ਹੈ, ਜਿਸ ਵਿਚ ਸਥਾਨਕ ਅਦਾਲਤ ਵੱਲੋਂ ਦੋਸ਼ੀ ਨੂੰ 20 ਸਾਲ ਦੀ ਸਜਾ ਦਿੱਤੀ ਗਈ ਹੈ ਅਤੇ ਹੁਣ ਉਕਤ ਤਸਕਰ ਪਰੋਲ 'ਤੇ ਸੀ। ਸੀ. ਆਈ. ਏ. ਇੰਚਾਰਜ ਸੁਰਿੰਦਰ ਚਾਂਦ ਨੇ ਦੱਸਿਆ ਕਿ 8ਵੀਂ ਕਲਾਸ ਤੱਕ ਪੜ੍ਹੇ ਦਲਜੀਤ 'ਤੇ ਨੰਗਲ ਅਤੇ ਆਦਮਪੁਰ 'ਚ ਨਸ਼ਾ ਤਸਕਰੀ ਦੇ 2 ਹੋਰ ਮਾਮਲੇ ਵੀ ਦਰਜ ਹਨ। ਇਸੇ ਤਰਾਂ ਗ੍ਰਿਫਤਾਰ ਸੁਖਵਿੰਦਰ ਸਿੰਘ ਜੋ 7ਵੀਂ ਕਲਾਸ ਤੱਕ ਪੜਿਆ ਹੈ, ਖਿਲਾਫ ਮਾਹਿਲਪੁਰ 'ਚ ਐੱਨ. ਡੀ. ਪੀ. ਐੱਸ. 'ਤੇ ਥਾਣਾ ਸਿਟੀ ਨਵਾਂਸ਼ਹਿਰ 'ਚ ਐਕਸੀਡੈਂਟ ਦਾ ਮਾਮਲਾ ਦਰਜ ਹੈ।
ਦਿੱਲੀ ਸਥਿਤ ਵਿਦੇਸ਼ੀ ਵਿਅਕਤੀ ਤੋਂ ਲਿਆਏ ਸਨ ਹੈਰੋਇਨ ਦੀ ਖੇਪ
ਪੁਲਸ ਦੁਆਰਾ ਗ੍ਰਿਫਤਾਰ ਦੋਨਾਂ ਦੋਸ਼ੀਆਂ ਨੇ ਪੁਲਸ ਜਾਂਚ 'ਚ ਖੁਲਾਸਾ ਕੀਤਾ ਕਿ ਉਕਤ ਖੇਪ ਦਿੱਲੀ ਤੋਂ ਇਕ ਵਿਦੇਸ਼ੀ ਤੋਂ ਲੈ ਕੇ ਆਏ ਸਨ। ਡੀ. ਐੱਸ. ਪੀ. ਹਰਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਇਕ ਕਿੱਲੋ ਹੈਰੋਇਨ ਨਾਲ ਫੜੇ ਗਏ 2 ਦੋਸ਼ੀ ਦਿੱਲੀ ਤੋਂ ਨਸ਼ੇ ਦੀ ਖੇਪ ਲੈ ਕੇ ਆਏ ਸਨ। ਉਨ੍ਹਾਂ ਨੇ ਦੱÎਸਿਆ ਕਿ ਉਕਤ ਦੋਸ਼ੀਆਂ ਨੂੰ ਰਿਮਾਂਡ 'ਤੇ ਲੈ ਕੇ ਵਿਦੇਸ਼ੀ ਸੂਤਰਾਂ ਦਾ ਪਤਾ ਲਗਾਇਆ ਜਾਵੇਗਾ।
ਮਾਘੀ ਮੇਲੇ 'ਤੇ ਸਿਆਸੀ ਕਾਨਫਰੰਸ ਰੋਕਣ ਲਈ ਸਤਿਕਾਰ ਕਮੇਟੀ ਵਲੋਂ ਰੋਸ ਮਾਰਚ
NEXT STORY