ਲੁਧਿਆਣਾ (ਵਿੱਕੀ)- ਆਉਣ ਵਾਲੇ ਦਿਨਾਂ ’ਚ ਜਦ ਤੁਹਾਡਾ ਮੁੰਨਾ ਕਿਸੇ ਹੋਰ ਰਾਜ ਦੀ ਭਾਸ਼ਾ ’ਚ ਗੱਲ ਕਰਦਾ ਸੁਣਾਈ ਦੇਵੇ ਤਾਂ ਹੈਰਾਨ ਹੋਵੋਗੇ ਕਿਉਂਕਿ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਆਪਣੇ ਵਿਦਿਆਰਥੀਆਂ ਨੂੰ ਹੋਰ ਸੂਝਵਾਨ ਬਣਾਉਣ ਦੇ ਉਦੇਸ਼ ਨਾਲ ਸਕੂਲਾਂ ’ਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਤਾਂ ਕਿ ਵਿਦਿਆਰਥੀ ਹਿੰਦੀ, ਅੰਗਰੇਜ਼ੀ ਤੇ ਖੇਤਰੀ ਭਾਸ਼ਾ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਰਾਜਾਂ ’ਚ ਬੋਲੀਆਂ ਜਾਣ ਵਾਲੀਆਂ ਹੋਰ ਭਾਸ਼ਾਵਾਂ ਨੂੰ ਵੀ ਸਿੱਖ ਸਕਣ। ਇਸ ਲਡ਼ੀ ਵਿਚ ਸੀ. ਬੀ. ਐੱਸ. ਈ. ਤੋਂ ਮਾਨਤਾ ਪ੍ਰਾਪਤ ਸਕੂਲਾਂ ’ਚ ਪਡ਼੍ਹਨ ਵਾਲੇ ਵਿਦਿਆਰਥੀ ਹੁਣ ਹਰ ਦਿਨ ਵੱਖਰੇ ਰਾਜ ਦੀ ਭਾਸ਼ਾ ਸਿੱਖਣਗੇ। ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰਾਲਿਆ ਨੇ ਭਾਸ਼ਾ ਸੰਗਮ ਪ੍ਰਾਜੈਕਟ ਦੇ ਤਹਿਤ ਇਸ ਦੀ ਸ਼ੁਰੂਆਤ ਕੀਤੀ।
ਸੀ. ਬੀ. ਐੱਸ. ਈ. ਨੇ ਪਿਛਲੇ ਕਈ ਦਿਨਾਂ ਤੋਂ ਭਾਸ਼ਾ ਸੰਗਮ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤੇ ਸਨ। ਇਸ ਦੇ ਅਨੁਸਾਰ ਵਿਦਿਆਰਥੀਆਂ ਨੂੰ ਅਗਲੇ ਇਕ ਮਹੀਨੇ ’ਚ ਇਨ੍ਹਾਂ ਭਾਸ਼ਾਵਾਂ ਨੂੰ ਸਿਖਾਉਣ ਦੇ ਲਈ ਪ੍ਰਾਜੈਕਟ ਚਲਾਇਆ ਜਾਵੇਗਾ। ਇਸ ਵਿਚ ਪਹਿਲੀ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਪ੍ਰਾਜੈਕਟ ਦਾ ਫਾਇਦਾ ਤੁਹਾਨੂੰ ਉਸ ਸਮੇਂ ਦਿਖਾਈ ਦੇਵੇਗਾ ਜਦ ਕਿਸੇ ਦੂਜੇ ਰਾਜ ਵਿਚ ਜਾਣ ’ਤੇ ਉਥੋਂ ਦੀ ਖੇਤਰੀ ਭਾਸ਼ਾ ’ਚ ਸਥਾਨਕ ਲੋਕਾਂ ਵਲੋਂ ਕੀਤੀ ਜਾਣ ਵਾਲੀ ਗੱਲਬਾਤ ਨੂੰ ਤੁਹਾਡਾ ਬੱਚਾ ਵੀ ਆਸਾਨੀ ਨਾਲ ਸਮਝ ਕੇ ਇਹ ਦੱਸ ਦੇਵੇਗਾ ਕਿ ਸਥਾਨਕ ਲੋਕ ਕੀ ਗੱਲਾਂ ਕਰ ਰਹੇ ਹਨ।
1 ਮਹੀਨੇ ਤੱਕ ਚੱਲੇਗਾ ਪ੍ਰਾਜੈਕਟ
ਸੀ. ਬੀ. ਐੱਸ. ਈ ਨੇ ਸਕੂਲਾਂ ਨੂੰ ਇਸ ਬਾਰੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਹੁਣ ਅਗਲੇ 1 ਮਹੀਨੇ ਤੱਕ ਵਿਦਿਆਰਥੀ ਹਿੰਦੀ, ਅੰਗਰੇਜ਼ੀ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਪ੍ਰਦੇਸ਼ਾਂ ਦੀ ਖੇਤਰੀ ਭਾਸ਼ਾ ਨੂੰ ਵੀ ਸਿੱਖ ਸਕਣਗੇ। ਵਿਦਿਆਰਥੀ ਇਸ ਪ੍ਰਾਜੈਕਟ ਦੇ ਤਹਿਤ ਹਰ ਭਾਸ਼ਾ ਦੇ 5 ਵਾਕ ਸਿੱਖਣਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਪ੍ਰਾਰਥਨਾ ਦੇ ਸਮੇਂ ਇਨ੍ਹਾਂ ਵਾਕਾਂ ਨੂੰ ਬੋਲਣਾ ਵੀ ਹੋਵੇਗਾ।
ਵੈਬਸਾਈਟ ’ਤੇ ਅਪਲੋਡ ਕਰਨਾ ਹੋਵੇਗਾ ਵੀਡੀਓ
ਸੀ. ਬੀ. ਐੱਸ. ਈ. ਦੇ ਅਧਿਕਾਰੀ ਦੇ ਮੁਤਾਬਕ ਸਾਰੇ ਸਕੂਲ ਆਪਣੀ ਅਭਿਆਸ ਦਾ ਵੀਡੀਓ ਵੈਬਸਾਈਟ ’ਤੇ ਅਪਲੋਡ ਕਰਨਗੇ। ਨਾਲ ਹੀ ਵਿਦਿਆਰਥੀਆਂ ਨੂੰ ਘਰ ’ਚ ਮਾਪਿਆਂ ਦੇ ਨਾਲ ਇਨ੍ਹਾਂ ਵਾਕਾਂ ’ਤੇ ਵਿਚਾਰ-ਵਟਾਂਦਰਾ ਕਰਨਾ ਹੋਵੇਗਾ। ਸਕੂਲਾਂ ’ਚ ਪ੍ਰਤੀ ਦਿਨ ਦਿੱਤੀ ਜਾਣ ਵਾਲੀ ਜਾਣਕਾਰੀ ਦਾ ਵੀਡੀਓ ਬਣੇਗਾ। ਇਹ ਵੀਡੀਓ ਸੀ. ਬੀ. ਐੱਸ. ਈ. ਦੀ ਵੇਬਸਾਈਟ ’ਤੇ ਵੀ ਅਪਲੋਡ ਕਰਨਾ ਹੋਵੇਗਾ।
ਇਹ ਸਿਖਾਈਆਂ ਜਾਣਗੀਆਂ ਭਾਸ਼ਾਵਾਂ
ਗੁਜਰਾਤੀ, ਹਿੰਦੀ, ਕੰਨਡ਼, ਕਸ਼ਮੀਰੀ, ਕੋਕਣੀ, ਮੈਥਿਲੀ, ਮਲਿਆਲਮ, ਮਣੀਪੁਰੀ, ਮਰਾਠੀ, ਨੇਪਾਲੀ, ਉਡੀਆ, ਪੰਜਾਬੀ, ਸੰਸਕ੍ਰਿਤ, ਸੰਥਲੀ, ਸਿੰਧੀ, ਤਾਮਿਲ, ਤੇਲਗੂ ਭਾਸ਼ਾ ਸਿਖਾਈ ਜਾਵੇਗੀ। ਇਸ ਤੋਂ ਬਾਅਦ 21 ਦਸੰਬਰ ਨੂੰ ਪੂਰੇ ਪ੍ਰਾਜੈਕਟ ਦਾ ਪ੍ਰਸਾਰਣ ਕੀਤਾ ਜਾਵੇਗਾ।
'' ਸਰਕਾਰ ਤੇ ਸੀ. ਬੀ. ਐੱਸ. ਈ. ਦੇ ਨਿਰਦੇਸ਼ਾਂ ਤਹਿਤ ਸਕੂਲ ’ਚ ਵਿਦਿਆਰਥੀਆਂ ਨੂੰ ਪ੍ਰਤੀ ਦਿਨ ਪੰਜ ਵਾਕ ਸਿਖਾਏ ਜਾ ਰਹੇ ਹਨ। ਸੀ. ਬੀ. ਐੱਸ. ਈ ਦਾ ਇਹ ਆਈਡੀਆ ਤਾਂ ਚੰਗਾ ਹੈ। ਇਸ ਨਾਲ ਬੱਚਿਆਂ ਨੂੰ ਆਪਣੇ ਦੇਸ਼ ’ਚ ਬੋਲੀਆਂ ਜਾਣ ਵਾਲੀਆਂ ਵੱਖ-ਵੱਖ ਭਾਸ਼ਾਵਾਂ ਦਾ ਗਿਆਨ ਹੋਣ ਦੇ ਨਾਲ ਉਨ੍ਹਾਂ ਦੇ ਗਿਆਨ ’ਚ ਵੀ ਵਾਧਾ ਹੋਵੇਗਾ। ''
–ਪ੍ਰਿੰ. ਡਾ. ਸਤਵੰਤ ਕੌਰ ਭੁੱਲਰ, ਡੀ. ਏ. ਵੀ. ਸਕੂਲ ਪੱਖੋਵਾਲ ਰੋਡ
ਵਿਰੋਧੀ ਪਾਰਟੀਆਂ ਦਿੱਲੀ 'ਚ ਹੋਣਗੀਆਂ ਇਕੱਠੀਆਂ (ਪੜ੍ਹੋ 10 ਦਸੰਬਰ ਦੀਆਂ ਖਾਸ ਖਬਰਾਂ)
NEXT STORY