ਫ਼ਰੀਦਕੋਟ(ਰਾਜਨ): ਬੰਬੀਹਾ ਗਰੁੱਪ ਨਾਲ ਜੁੜੇ ਹੋਂਣ ਦਾ ਡਰਾਵਾ ਦੇ ਕੇ ਸੋਨੇ ਚਾਂਦੀ ਦਾ ਕੰਮ ਕਰਦੇ ਇਕ ਸੁਨਾਰ ਕੋਲੋਂ 5 ਲੱਖ ਦੀ ਫ਼ਿਰੌਤੀ ਮੰਗਣ ਵਾਲੇ ਦੀ ਆਵਾਜ਼ ਤੋਂ ਪਛਾਣ ਹੋਣ ਦੀ ਸੂਰਤ ਵਿਚ ਪੁਲਸ ਵੱਲੋਂ ਪਿੰਡ ਮਲੂਕਾ ਨਿਵਾਸੀ ਦੋ ਵਿਅਕਤੀਆਂ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਗੋਲਡੀ ਬਰਾੜ ਗੈਂਗ ਦਾ ਵਿਅਕਤੀ ਦੱਸ 21 ਸਾਲਾਂ ਕੁੜੀ ਤੋਂ ਮੰਗੀ 5 ਲੱਖ ਦੀ ਫਿਰੌਤੀ, ਅਗਵਾ ਕਰਨ ਦੀ ਦਿੱਤੀ ਧਮਕੀ
ਜਾਣਕਾਰੀ ਅਨੁਸਾਰ ਭੋਲਾ ਜਿਊਲਰਜ਼ ਦੇ ਮਾਲਕ ਸੁਖਦੇਵ ਸਿੰਘ ਉਰਫ਼ ਭੋਲਾ ਪੁੱਤਰ ਵੀਰ ਸਿੰਘ ਨੇ ਸ਼ਿਕਾਇਤ ਵਿਚ ਦੱਸਿਆ ਕਿ ਪਹਿਲਾਂ ਉਸਦੇ ਮੋਬਾਇਲ ’ਤੇ ਬੀਤੇ ਮਹੀਨੇ 25 ਮਈ ਨੂੰ ਬਾਹਰਲੇ ਨੰਬਰ ਤੋਂ ਫੋਨ ਆਇਆ ਸੀ ਜਿਸ ਵਿਚ ਬੋਲਣ ਵਾਲੇ ਨੇ ਬੰਬੀਹਾ ਗਰੁੱਪ ਨਾਲ ਜੁੜੇ ਹੋਂਣ ਦਾ ਡਰਾਵਾ ਦੇ ਕੇ 5 ਲੱਖ ਦੀ ਫ਼ਿਰੌਤੀ ਦੀ ਮੰਗ ਕਰਦਿਆਂ ਇਹ ਧਮਕੀ ਦਿੱਤੀ ਸੀ ਕਿ ਜੇਕਰ ਇਹ ਫ਼ਿਰੌਤੀ ਨਾ ਦਿੱਤੀ ਤਾਂ ਉਹ ਸ਼ਿਕਾਇਤ ਕਰਤਾ ਨੂੰ ਜਾਨੋ ਮਾਰ ਦੇਵੇਗਾ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਬੀਤੀ 29 ਮਈ ਨੂੰ ਉਸੇ ਨੰਬਰ ਤੋਂ ਫਿਰ ਉਸਦੇ ਬੇਟੇ ਦੇ ਮੋਬਾਇਲ ’ਤੇ ਫੋਨ ਆਇਆ ਜਿਸ ਵਿਚ ਫਿਰੌਤੀ ਮੰਗਣ ਵਾਲੇ ਨੇ ਜਦ ਇਹ ਆਖਿਆ ਕਿ ਉਹ ਉਸ ਕੋਲ ਸੁਖਚੈਨ ਸਿੰਘ ਉਰਫ਼ ਸੁੱਖਾ ਵਾਸੀ ਮਲੂਕਾ ਪੱਤੀ ਨੂੰ ਭੇਜ ਰਿਹਾ ਹੈ, ਇਸ ਲਈ ਫ਼ਿਰੌਤੀ ਦੀ ਰਕਮ 5 ਲੱਖ ਰੁਪਏ ਉਸਨੂੰ ਦੇ ਦਿੱਤੀ ਜਾਵੇ ਤਾਂ ਸ਼ਿਕਾਇਤ ਕਰਤਾ ਕੋਲ ਬੈਠੇ ਉਸਦੇ ਕਰੀਬੀ ਰਣਜੀਤ ਸਿੰਘ ਨੇ ਆਵਾਜ਼ ਦੀ ਪਛਾਣ ਕੇ ਦੱਸਿਆ ਕਿ ਇਹ ਤਾਂ ਜਸਕਰਨ ਸਿੰਘ ਵਾਸੀ ਮਲੂਕਾ ਬੋਲ ਰਿਹਾ ਹੈ। ਇਸ ਘਟਨਾਂ ’ਤੇ ਪੁਲਸ ਨੇ ਸ਼ਿਕਾਇਤ ਕਰਤਾ ਵੱਲੋਂ ਲਗਾਏ ਗਏ ਦੋਸ਼ ਦੇ ਆਧਾਰ 'ਤੇ ਸੁਖਚੈਨ ਸਿੰਘ ਅਤੇ ਜਸਕਰਨ ਸਿੰਘ ਵਾਸੀ ਮਲੂਕਾ ਖ਼ਿਲਾਫ਼ ਦਰਜ ਕਰ ਲਿਆ ਹੈ ਜਦਕਿ ਅਜੇ ਕੋਈ ਗ੍ਰਿਫ਼ਤਾਰੀ ਨਾ ਹੋਣ ਦੀ ਸੂਰਤ ਤਫ਼ਤੀਸ਼ ਸਹਾਇਕ ਥਾਣੇਦਾਰ ਰਾਜ ਕੁਮਾਰ ਫ਼ਰੀਦਕੋਟ ਵੱਲੋਂ ਜਾਰੀ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਤਾਜਪੁਰ ਰੋਡ ਸਥਿਤ ਜੇਲ ’ਚ ਬੰਦ ਤਿੰਨ ਬੰਦੀਆਂ ਤੋਂ ਮਿਲੇ ਦੋ ਮੋਬਾਇਲ, ਕੇਸ ਦਰਜ
NEXT STORY