ਬਠਿੰਡਾ, (ਪਾਇਲ)- ਹਾਦਸਿਆਂ ਦਾ ਸ਼ਹਿਰ ਬਣ ਚੁਕਾ ਬਠਿੰਡਾ 'ਚ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਦੁਰਘਟਨਾਵਾਂ ਵਿਚ 10 ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਰਾਤ ਕਰੀਬ 10.30 ਵਜੇ ਬਠਿੰਡਾ-ਮਲੋਟ ਮਾਰਗ 'ਤੇ ਇਕ ਟਰੱਕ ਅਤੇ ਟਰਾਲੇ ਦੀ ਟੱਕਰ ਹੋ ਗਈ। ਹਾਦਸੇ 'ਚ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਜਦੋਂਕਿ ਚਾਲਕ ਟਰੱਕ ਵਿਚ ਹੀ ਫਸ ਗਿਆ। ਸੂਚਨਾ ਮਿਲਣ 'ਤੇ ਸਹਾਰਾ ਸੇਵਿੰਗ ਬਿਗ੍ਰੇਡ ਦੇ ਮੈਂਬਰ ਮਨੀ ਕਰਨ ਅਤੇ ਸਰਵਜੀਤ ਸਿੰਘ ਘਟਨਾ ਸਥਾਨ 'ਤੇ ਪਹੁੰਚੇ ਅਤੇ ਸਖਤ ਮਿਹਨਤ ਨਾਲ ਜ਼ਖਮੀ ਨੂੰ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀ ਦੀ ਪਛਾਣ ਜਗਦੀਸ਼ ਸਿੰਘ ਪੁੱਤਰ ਬਲਕਰਨ ਸਿੰਘ ਦੇ ਤੌਰ 'ਤੇ ਹੋਈ।
ਦੂਜੇ ਪਾਸੇ ਬਠਿੰਡਾ-ਮਲੋਟ ਰੋਡ 'ਤੇ ਇਕ ਮੋਟਰਸਾਈਕਲ ਸਵਾਰ ਹਰਪ੍ਰੀਤ ਸਿੰਘ ਵਾਸੀ ਪੂਜਾਂਵਾਲਾ ਮੁਹੱਲਾ ਐਕਟਿਵਾ ਨਾਲ ਟਕਰਾਅ ਕੇ ਜ਼ਖਮੀ ਹੋ ਗਿਆ ਜਦੋਂਕਿ ਰਾਤ 11.30 ਵਜੇ ਰੇਲਵੇ ਰੋਡ ਸਿੰਕੰਦਰਪੁਰਾ ਮੁਹੱਲਾ 'ਚ ਇਕ ਮੋਟਰਸਾਈਕਲ ਸਵਾਰ ਵਿਸ਼ਾਲ ਵਾਸੀ ਗਣੇਸ਼ ਬਸਤੀ ਜ਼ਖਮੀ ਹੋ ਗਿਆ। ਓਧਰ, ਮੁਲਤਾਨੀਆਂ ਰੋਡ 'ਤੇ ਬਠਿੰਡਾ ਵੱਲੋਂ ਆ ਰਹੇ ਦੋ ਮੋਟਰਸਾਈਕਲ ਸਵਾਰ ਕੈਂਟਰ ਵਿਚ ਟਕਰਾਅ ਕੇ ਜ਼ਖਮੀ ਹੋ ਗਏ, ਜਿਨ੍ਹਾਂ ਦੀ ਪਛਾਣ ਸੁਖਮਿੰਦਰ ਸਿੰਘ ਵਾਸੀ ਪਿੰਡ ਮਛਾਣਾ ਅਤੇ ਸੋਨੂੰ ਵਾਸੀ ਪਿੰਡ ਗੁਰਥੜੀ ਦੇ ਤੌਰ 'ਤੇ ਹੋਈ।
ਇਧਰ, ਬਠਿੰਡਾ-ਰਾਮਪੁਰਾ ਰੋਡ 'ਤੇ ਥਾਣਾ ਕੈਂਟ ਦੇ ਕੋਲ ਇਕ ਮੋਟਰਸਾਈਕਲ ਸਵਾਰ ਬਲਦੇਵ ਵਾਸੀ ਬੱਲਾਰਾਮ ਨਗਰ ਵਿਚ ਗੋਲ ਡਿੱਗੀ ਨੇੜੇ ਇਕ ਦਿਹਾੜੀਦਾਰ ਮਜ਼ਦੂਰ ਭਜਨ ਸਿੰਘ ਕਾਰ ਨਾਲ ਟਕਰਾਅ ਕੇ ਜ਼ਖਮੀ ਹੋ ਗਿਆ। ਇਸੇ ਤਰ੍ਹਾਂ ਬਠਿੰਡਾ-ਡਬਵਾਲੀ ਮਾਰਗ 'ਤੇ ਦੋ ਮੋਟਰਸਾਈਕਲ ਸਵਾਰ ਵਿਜੇ ਕੁਮਾਰ ਅਤੇ ਰਣਦੀਪ ਸਿੰਘ ਵਾਸੀ ਡਬਵਾਲੀ ਜੀਪ ਨਾਲ ਟਕਰਾਅ ਕੇ ਜ਼ਖਮੀ ਹੋ ਗਏ।
ਇਸ ਦੇ ਇਲਾਵਾ ਸ਼ਾਮ ਨੂੰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰ. 3 'ਤੇ ਇਕ ਵਿਅਕਤੀ ਚਲਦੀ ਰੇਲਗੱਡੀ 'ਤੇ ਚੜ੍ਹਦੇ ਸਮੇਂ ਪੈਰ ਫਿਸਲਣ ਨਾਲ ਹੇਠਾਂ ਡਿੱਗ ਕੇ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਪਛਾਣ ਓਮ ਪ੍ਰਕਾਸ਼ ਪੁੱਤਰ ਲਾਲ ਚੰਦ ਦੇ ਤੌਰ 'ਤੇ ਹੋਈ।
ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ
NEXT STORY