ਅਬੋਹਰ(ਸੁਨੀਲ)-ਬੱਲੁਆਨਾ ਵਿਧਾਨਸਭਾ ਖੇਤਰ ਦੇ ਪਿੰਡ ਧਰਾਂਗਵਾਲਾ ਵਾਸੀ ਇਕ ਪਰਿਵਾਰ ’ਚ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਸੋਗ ’ਚ ਬਦਲ ਗਈਆਂ ਜਦ ਆਪਣੀ ਮਾਸੀ ਦੀ ਲਡ਼ਕੀ ਦੇ ਵਿਆਹ ਦਾ ਕਾਰਡ ਵੰਡਣ ਗਏ ਨੌਜਵਾਨ ਦੀ ਸ਼੍ਰੀਗੰਗਾਨਗਰ-ਮਿਰਜੇਵਾਲਾ ਰੋਡ ’ਤੇ ਤੇਜ ਹਨ੍ਹੇਰੀ ਦੇ ਕਾਰਨ ਸਡ਼ਕ ਹਾਦਸੇ ’ਚ ਮੌਤ ਹੋ ਗਈ, ਜਦਕਿ ਮ੍ਰਿਤਕ ਦੇ ਨਾਲ ਗਿਆ ਲਡ਼ਕੀ ਦਾ ਸਕਾ ਭਰਾ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ 25 ਸਾਲਾ ਪ੍ਰੇਮਪਾਲ ਪੁੱਤਰ ਲਾਲਚੰਦ ਵਾਸੀ ਧਰਾਂਗਵਾਲਾ ਅਤੇ ਉਸਦਾ ਮਾਡ਼ੀ ਦਾ ਲਡ਼ਕਾ ਕੁਲਦੀਪ ਪੁੱਤਰ ਸਾਜਨ ਰਾਮ ਵਿਆਹ ਦੇ ਕਾਰਡ ਵੰਡਣ ਲਈ ਮਿਰਜੇਵਾਲਾ ਅਤੇ ਉਸਦੇ ਆਲੇ-ਦੁਆਲੇ ਦੇ ਪਿੰਡਾਂ ’ਚ ਆਏ ਹੋਏ ਸਨ। ਕੁਲਦੀਪ ਦੀ ਭੈਣ ਦਾ 24 ਜੂਨ ਨੂੰ ਵਿਆਹ ਤੈਅ ਹੋਇਆ ਸੀ। ਉਸਦੀ ਭੈਣ ਦਾ ਰਿਸ਼ਤਾ ਕੇਸਰੀਸਿੰਘ ਦੇ ਨੇਡ਼ੇ ਪਿੰਡ ਫੂਸੇਵਾਲਾ ’ਚ ਹੋਇਆ ਹੈ। ਕੁਲਦੀਪ ਅਤੇ ਪ੍ਰੇਮਪਾਲ ਬੁੱਧਵਾਰ ਸ਼ਾਮ ਲੱਗਭੱਗ 6 ਵਜੇ ਕਾਰਡ ਵੰਡਦੇ ਹੋਏ ਮਿਰਜੇਵਾਲਾ ਦੇ ਨੇਡ਼ੇ ਚਕ 2 ਦੇ ਕੋਲੋਂ ਜਾ ਰਹੇ ਸਨ। ਇਸ ਦੌਰਾਨ ਹਨ੍ਹੇਰੀ ਆ ਗਈ ਅਤੇ ਮੋਟਰਸਾਇਕਲ ਦੇ ਸਾਹਮਣੇ ਇਕ ਰੋਝ ਆ ਗਿਆ, ਜਿਸਦੇ ਨਾਲ ਦੋਨੇ ਰੋਝ ਨਾਲ ਟਕਰਾ ਕੇ ਜ਼ਖਮੀ ਹੋ ਗਏ। ਰਾਹਗੀਰਾਂ ਨੇ ਇਨ੍ਹਾਂ ਨੂੰ ਜ਼ਿਲਾ ਹਸਪਤਾਲ ’ਚ ਭਰਤੀ ਕਰਵਾਇਆ। ਪ੍ਰੇਮਪਾਲ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਅੱਧੀ ਰਾਤ ਨੂੰ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਅੱਜ 8 ਵਜੇ ਉਸਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ। ਪ੍ਰੇਮਪਾਲ ਦੀ ਮੌਤ ਹੋ ਜਾਣ ਨਾਲ ਉਸਦੀ ਮਾਸੀ ਦੀ ਲਡ਼ਕੀ ਦੇ ਵਿਆਹ ਦੀਆਂ ਖੁਸ਼ੀਆਂ ਸੋਗ ’ਚ ਬਦਲ ਗਈਆਂ।
ਹਨੇਰੀ ਕਾਰਨ ਸਡ਼ਕ ’ਤੇ ਦਰਜਨਾਂ ਦਰੱਖ਼ਤ ਡਿੱਗੇ
NEXT STORY