ਚੰਡੀਗੜ੍ਹ (ਆਸ਼ੀਸ਼) : ਪ੍ਰੀਖਿਆਵਾਂ ਦੀ ਜਿਵੇਂ-ਜਿਵੇਂ ਉਲਟੀ ਗਿਣਤੀ ਸ਼ੁਰੂ ਹੋ ਰਹੀ ਹੈ, ਵਿਦਿਆਰਥੀਆਂ ਅਤੇ ਮਾਪਿਆਂ ਵਿਚ ਤਣਾਅ ਵੱਧਦਾ ਜਾ ਰਿਹਾ ਹੈ। ਕਈ ਬੱਚੇ ਇਸ ਸਮੇਂ ਵਿਚ ਪ੍ਰੀਖਿਆ ਦੀ ਤਿਆਰੀ ਕਾਰਨ ਤਣਾਅ ਵਿਚ ਆ ਜਾਂਦੇ ਹਨ ਅਤੇ ਪੜ੍ਹੀ ਹੋਈ ਚੀਜ਼ ਵੀ ਭੁੱਲ ਜਾਂਦੇ ਹਨ। ਵਿਸ਼ਾ ਮਾਹਿਰਾਂ ਦਾ ਕਹਿਣਾ ਹੈ ਕਿ ਸਮੇਂ ’ਤੇ ਧਿਆਨ ਕੇਂਦ੍ਰਿਤ ਕਰਕੇ ਤੇ ਪਿਛਲੀਆਂ ਪ੍ਰੀਖਿਆਵਾਂ ਦੀ ਪ੍ਰੈਕਟਿਸ ਕਰਕੇ ਚੰਗੇ ਨੰਬਰ ਪ੍ਰਾਪਤ ਕੀਤੇ ਜਾ ਸਕਦੇ ਹਨ। ਅੱਜ-ਕੱਲ੍ਹ ਵਿਸ਼ਾ ਮਾਹਿਰਾਂ ਦੇ ਸਾਹਮਣੇ ਵਿਦਿਆਰਥੀਆਂ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਬੱਚੇ ਜਾਂ ਤਾਂ ਲਿਖਦੇ ਸਮੇਂ ਮਾਤਰਾਵਾਂ ਅਤੇ ਬਿੰਦੀਆਂ ਦੀ ਵਰਤੋਂ ਨਹੀਂ ਕਰ ਰਹੇ ਹਨ ਜਾਂ ਉਨ੍ਹਾਂ ਦੀ ਗਲਤ ਵਰਤੋਂ ਕਰ ਰਹੇ ਹਨ। ਬੱਚਿਆਂ ਦੀ ਇਹ ਆਦਤ ਉਨ੍ਹਾਂ ਦੇ ਹਿੰਦੀ ਜਾਂ ਪੰਜਾਬੀ ਵਰਗੇ ਵਿਸ਼ਿਆਂ ਵਿਚ ਨੰਬਰ ਘੱਟ ਕਰ ਸਕਦੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਵਿਚ ਇਸ ਦਿਨ ਨਹੀਂ ਮਿਲੇਗਾ ਪੈਟਰੋਲ-ਡੀਜ਼ਲ
ਪ੍ਰੀਖਿਆ ਲਿਖਣ ਦੀਆਂ ਤਕਨੀਕਾਂ ਦੀ ਕਰਨ ਪ੍ਰੈਕਟਿਸ
ਕੇਂਦਰੀ ਵਿਦਿਆਲਿਆ ਸੰਗਠਨ ਦੀ ਸੇਵਾਮੁਕਤ ਸਹਾਇਕ ਕਮਿਸ਼ਨਰ ਸ਼ਾਮ ਚਾਵਲਾ ਨੇ ਦੱਸਿਆ ਕਿ ਪ੍ਰੀਖਿਆ ਲਿਖਣ ਦੀਆਂ ਤਕਨੀਕਾਂ ਦੀ ਪ੍ਰੈਕਟਿਸ ਕੀਤੀ ਜਾਵੇ, ਜਿਸ ਵਿਚ ਸਾਫ਼ ਲਿਖਾਈ, ਹਰੇਕ ਭਾਗ ਲਈ ਸਮਾਂ ਨਿਰਧਾਰਤ ਕਰਨਾ ਅਤੇ ਸੰਖੇਪ ਪਰ ਵਿਆਪਕ ਜਵਾਬ ਸ਼ਾਮਲ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਪੌਸ਼ਟਿਕ ਭੋਜਨ ਦੇ ਕੇ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣ। ਜੰਕ ਫੂਡ ਤੋਂ ਪ੍ਰਹੇਜ਼ ਕਰਨ ਤੇ ਇਹ ਯਕੀਨੀ ਬਣਾਉਣ ਕਿ ਪ੍ਰੀਖਿਆ ਦੇ ਪੂਰੇ ਸਮੇਂ ਦੌਰਾਨ ਉਨ੍ਹਾਂ ਵਿਚ ਊਰਜਾ ਦਾ ਪੱਧਰ ਅਤੇ ਮਾਨਸਿਕ ਚੌਕਸੀ ਬਰਕਰਾਰ ਰਹੇ।
ਇਹ ਵੀ ਪੜ੍ਹੋ : ਪੰਜਾਬ-ਹਰਿਆਣਾ ਬਾਰਡਰ ’ਤੇ 'ਜੰਗ' ਵਰਗੇ ਹਾਲਾਤ, ਇੰਟਰਨੈੱਟ ਬੰਦ, ਹੱਦਾਂ ਪੂਰੀ ਤਰ੍ਹਾਂ ਸੀਲ, ਵੇਖੋ ਕੀ ਬਣੇ ਹਾਲਾਤ
ਲਿਖਣ ਦੀ ਕਲਾ ’ਚ ਸੁਧਾਰ ਜ਼ਰੂਰੀ
ਸੈਕਟਰ-35 ਸਥਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਪੰਜਾਬੀ ਦੀ ਲੈਕਚਰਾਰ ਪਰਵਿੰਦਰਜੀਤ ਕੌਰ ਦਾ ਕਹਿਣਾ ਹੈ ਕਿ ਬੱਚੇ ਅਕਸਰ ਭਾਸ਼ਾ ਵਿਸ਼ੇ ਵੱਲ ਬਹੁਤਾ ਧਿਆਨ ਨਹੀਂ ਦਿੰਦੇ ਪਰ ਪੜ੍ਹਨ ਦੇ ਨਾਲ-ਨਾਲ ਬੱਚਿਆਂ ਨੂੰ ਸਮੇਂ-ਸਮੇਂ ਸਿਰ ਲਿਖਣ ਦੀ ਕਲਾ ਨੂੰ ਵੀ ਨਿਖਾਰਨਾ ਪਵੇਗਾ, ਤਾਂ ਜੋ ਉਹ ਪੰਜਾਬੀ ਭਾਸ਼ਾ ਵਿਚ ਨਿਪੁੰਨ ਹੋ ਸਕਣ। ਬੱਚਿਆਂ ਨੂੰ ਯਾਦ ਕਰਨ ਦੀ ਬਜਾਏ ਲਿਖਦੇ ਸਮੇਂ ਮਾਤਰਾਵਾਂ ਅਤੇ ਬਿੰਦੀਆਂ ਵੱਲ ਧਿਆਨ ਦੇਣਾ ਹੋਵੇਗਾ। ਅਕਸਰ ਦੇਖਿਆ ਜਾਂਦਾ ਹੈ ਕਿ ਬੱਚੇ ਭਾਸ਼ਾ ਵਿਚ ਮਾਤਰਾ ਦੀ ਗਲਤ ਵਰਤੋਂ ਕਰਦੇ ਹਨ, ਜਿਸ ਕਾਰਨ ਉਨ੍ਹਾਂ ਦਾ ਸਕੋਰ ਘੱਟ ਹੁੰਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਆਂਗਣਵਾੜੀ ਕੇਂਦਰਾਂ ਨੂੰ ਲੈ ਕੇ ਸਰਕਾਰ ਦਾ ਵੱਡਾ ਫ਼ੈਸਲਾ, ਸੈਂਕੜੇ ਔਰਤਾਂ ਨੂੰ ਹੋਵੇਗਾ ਫਾਇਦਾ
ਸਾਹਿਤ ’ਤੇ ਕਰਨ ਫੋਕਸ
ਸੈਕਟਰ-18 ਸਥਿਤ ਪੀ. ਐੱਮ. ਸ਼੍ਰੀ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਚ ਅੰਗਰੇਜ਼ੀ ਦੇ ਲੈਕਚਰਾਰ ਨੀਰਜ ਸ਼ਰਮਾ ਦਾ ਕਹਿਣਾ ਹੈ ਕਿ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਬੈਠਣ ਵਾਲੇ ਬੱਚਿਆਂ ਲਈ ਅੰਗਰੇਜ਼ੀ ਭਾਸ਼ਾ ਵਿਚ ਨੰਬਰ ਪ੍ਰਾਪਤ ਕਰਨਾ ਕੋਈ ਔਖਾ ਨਹੀਂ ਹੈ, ਬਸ ਕੁਝ ਗੱਲਾਂ ਦਾ ਧਿਆਨ ਰੱਖਣਾ ਹੈ। ਅੰਗਰੇਜ਼ੀ ਦੇ ਪੇਪਰ ਵਿਚ ਲਿਟਰੇਚਰ ਸੈਕਸ਼ਨ, ਰੀਡਿੰਗ, ਰਾਈਟਿੰਗ ਅਤੇ ਗ੍ਰਾਮਰ ਸੈਕਸ਼ਨ ਸ਼ਾਮਲ ਹਨ। ਲਿਟਰੇਚਰ ਸੈਕਸ਼ਨ ਸਕੋਰ ਕਰਨ ਲਈ ਸਭ ਤੋਂ ਚੰਗਾ ਹੁੰਦਾ ਹੈ, ਇਸ ਵਿਚ ਚੰਗੇ ਨੰਬਰ ਲੈਣ ਲਈ ਐੱਨ. ਸੀ. ਈ. ਆਰ. ਟੀ. ਦੀਆਂ ਕਿਤਾਬਾਂ ਤੋਂ ਤਿਆਰੀ ਕੀਤੀ ਜਾਏ।
ਇਹ ਵੀ ਪੜ੍ਹੋ : ਸਰਕਾਰੀ ਬੱਸਾਂ ’ਚ ਸਫ਼ਰ ਕਰਨ ਵਾਲੇ ਦੇਣ ਧਿਆਨ, ਆ ਗਈ ਚੰਗੀ ਖ਼ਬਰ
ਹਿੰਦੀ ’ਚ ਗਲਤੀਆਂ ਕਰਨ ਤੋਂ ਬਚੋ
ਸੈਕਟਰ-23 ਸਥਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਹਿੰਦੀ ਲੈਕਚਰਾਰ ਮਿਨਾਕਸ਼ੀ ਦਾ ਕਹਿਣਾ ਹੈ ਕਿ ਹਿੰਦੀ ਨੂੰ ਯਾਦ ਕਰਨ ਦੀ ਬਜਾਏ ਸਮਝਣ ਦੀ ਲੋੜ ਹੈ, ਇਸ ਲਈ ਪੜ੍ਹਦੇ ਸਮੇਂ ਨੋਟਸ ਬਣਾਉਣੇ ਚਾਹੀਦੇ ਹਨ। ਹਿੰਦੀ ਵਿਚ ਚੰਗੇ ਨੰਬਰ ਲਿਆਉਣ ਲਈ ਨਾਂਵ, ਪੜਨਾਂਵ, ਵਿਸ਼ੇਸ਼ਣ ਤੇ ਮੁਹਾਵਰਿਆਂ ਆਦਿ ਨੂੰ ਸਮਝਣਾ ਜ਼ਰੂਰੀ ਹੈ। ਪ੍ਰੀਖਿਆ ਕੇਂਦਰ ਵਿਚ ਪੇਪਰ ਆਉਣ ’ਤੇ ਸਭ ਤੋਂ ਪਹਿਲਾਂ ਉਸ ਨੂੰ ਧਿਆਨ ਨਾਲ ਪੜ੍ਹੋ। ਪ੍ਰਸ਼ਨਾਂ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ ਕਿਉਂਕਿ ਜ਼ਿਆਦਾਤਰ ਬੱਚੇ ਪ੍ਰਸ਼ਨ ਪੜ੍ਹਦੇ ਸਮੇਂ ਗਲਤੀਆਂ ਕਰਦੇ ਹਨ ਅਤੇ ਜਵਾਬ ਗਲਤ ਲਿਖ ਦਿੰਦੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਚੰਗੀ ਖ਼ਬਰ, ਸੂਬਾ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਬਾਲਗ ਅਤੇ ਉਸ ਦੇ ਦੋਸਤ ’ਤੇ ਚਾਕੂ ਨਾਲ ਹਮਲਾ, 3 ਕਾਬੂ
NEXT STORY