ਅੰਮ੍ਰਿਤਸਰ (ਨੀਰਜ)- ਇਨਕਮ ਟੈਕਸ ਇਨਵੈਸਟੀਗੇਸ਼ਨ ਵਿੰਗ ਵਲੋਂ ਬੀਤੇ ਦਿਨ ਅੰਮ੍ਰਿਤਸਰ ਦੇ ਮਹਿੰਦਰ ਸਿੰਘ ਜਿਊਲਰ ਦੇ ਅਦਾਰਿਆਂ ’ਤੇ ਛਾਪੇਮਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਛਾਪੇਮਾਰੀ ਦੌਰਾਨ ਇਨਕਮ ਟੈਕਸ ਇਨਵੈਸਟੀਗੇਸ਼ਨ ਵਿੰਗ ਵਲੋਂ 25 ਕਰੋੜ ਰੁਪਏ ਦੀ ਅਣ-ਐਲਾਨੀ ਆਮਦਨ ਟਰੇਸ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਵਿਭਾਗ ਨੇ ਉਕਤ ਜਿਊਲਰ ਦੇ ਤਿੰਨ ਅਦਾਰਿਆਂ ’ਤੇ ਛਾਪੇਮਾਰੀ ਕੀਤੀ ਸੀ। ਪਿਛਲੇ 15 ਸਾਲਾਂ ਦੌਰਾਨ ਜਵੈਲਰ ’ਤੇ ਤਿੰਨ ਤੋਂ ਚਾਰ ਵਾਰ ਛਾਪੇਮਾਰੀ ਹੋ ਚੁੱਕੀ ਹੈ, ਜਿਸ ਵਿਚ ਵਿਭਾਗ ਨੂੰ ਕਰੋੜਾਂ ਰੁਪਏ ਦੀ ਅਣਐਲਾਨੀ ਆਮਦਨ ਸਰੈਂਡਰ ਹੋ ਚੁੱਕੀ ਹੈ।
ਜਿਸ ਤਰ੍ਹਾਂ ਮੈਂ ਆਪਣੇ ਪਰਿਵਾਰ ਨਾਲ ਖੜ੍ਹੀ, ਪਟਿਆਲਵੀ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਖੜ੍ਹਣਗੇ : ਪ੍ਰਨੀਤ ਕੌਰ
NEXT STORY