ਅੰਮ੍ਰਿਤਸਰ (ਸੰਜੀਵ) : ਕਮੇਟੀਆਂ ਦੇ ਲੈਣ-ਦੇਣ ਨੂੰ ਲੈ ਕੇ ਪ੍ਰੇਸ਼ਾਨ ਵਿਨੇ ਬੱਤਰਾ ਵਲੋਂ ਆਤਮਹੱਤਿਆ ਕੀਤੇ ਜਾਣ ਦੇ ਮਾਮਲੇ 'ਚ ਥਾਣਾ ਸਦਰ ਦੀ ਪੁਲਸ ਨੇ ਸਾਗਰ ਕਪੂਰ ਵਾਸੀ ਲਾਰੈਂਸ ਸਟਰੀਟ ਵਿਰੁੱਧ ਕੇਸ ਦਰਜ ਕੀਤਾ ਹੈ। ਫਿਲਹਾਲ ਮੁਲਜ਼ਮ ਰੂਪੋਸ਼ ਹੋ ਚੁੱਕਿਆ ਹੈ, ਜਦਕਿ ਪੁਲਸ ਉਸ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਦੂਜੇ ਪਾਸੇ ਨੇ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋਂ : ਰੂਹ ਕੰਬਾਊ ਹਾਦਸਾ: 10 ਸਾਲਾ ਬੱਚੀ ਦੇ ਜਨਰੇਟਰ 'ਚ ਫ਼ਸੇ ਵਾਲ, ਸਿਰ ਤੋਂ ਕੰਨ ਸਮੇਤ ਉਤਰੀ ਚਮੜੀ
ਮਰਨ ਤੋਂ ਪਹਿਲਾਂ ਵਿਨੇ ਬੱਤਰਾ ਨੇ ਆਪਣੇ ਸੁਸਾਇਡ ਨੋਟ 'ਚ ਲਿਖਿਆ ਕਿ ਕੋਵਿਡ-19 ਦੀ ਵਜ੍ਹਾ ਨਾਲ ਉਸ ਦਾ ਕਮੇਟੀਆਂ ਦਾ ਕੰਮ ਬੰਦ ਪਿਆ ਹੈ। ਕੁਝ ਗਾਹਕ ਉਸ ਨੂੰ ਬਹੁਤ ਪ੍ਰੇਸ਼ਾਨ ਕਰ ਰਹੇ ਹਨ, ਜਿਸ ਕਾਰਨ ਉਸ ਨੂੰ ਆਤਮਹੱਤਿਆ ਕਰਨੀ ਪੈ ਰਹੀ ਹੈ। ਇਸ 'ਚ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਉਸ ਨੂੰ ਸਾਗਰ ਕਪੂਰ ਨੇ ਕੀਤਾ ਹੈ, ਜੋ ਕਿ ਆਏ ਦਿਨ ਆ ਕੇ ਉਸ ਨੂੰ ਡਰਾਉਂਦਾ ਅਤੇ ਧਮਕਾਉਂਦਾ ਹੈ। ਸਾਗਰ ਕਪੂਰ ਲਾਰੈਂਸ ਰੋਡ 'ਤੇ ਰਹਿੰਦਾ ਹੈ ਅਤੇ ਉਹ ਪੁਲਸ ਨੂੰ ਗੁਜਾਰਿਸ਼ ਕਰਦਾ ਹੈ ਕਿ ਉਸ ਦੇ ਪਰਿਵਾਰ ਅਤੇ ਉਸ ਨਾਲ ਜੁੜੇ ਸਾਰੇ ਲੋਕਾਂ ਨੂੰ ਸਾਗਰ ਕਪੂਰ ਤੋਂ ਬਚਾਇਆ ਜਾਵੇ।
ਇਹ ਵੀ ਪੜ੍ਹੋਂ : ਪਤਨੀ ਪ੍ਰੇਮੀ ਨਾਲ ਹੋਈ ਫ਼ਰਾਰ ਤਾਂ ਪਤੀ ਨੇ ਖੁਦ ’ਤੇ ਕੀਤਾ ਤਸ਼ੱਦਦ, ਮੌਤ
ਪਤਨੀ ਦੀ ਸ਼ਿਕਾਇਤ 'ਤੇ ਹੋਇਆ ਕੇਸ ਦਰਜ
ਸਾਕਸ਼ੀ ਬੱਤਰਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਪਤੀ ਕਮੇਟੀਆਂ ਦਾ ਕੰਮ ਕਰਦਾ ਸੀ। ਜਦਕਿ ਉਹ ਮੁਲਜ਼ਮ ਸਾਗਰ ਕਪੂਰ ਕਾਰਨ ਮਾਨਸਿਕ ਤਣਾਅ 'ਚ ਰਹਿੰਦਾ ਸੀ। ਬੀਤੇ ਦਿਨ ਉਸ ਦਾ ਪਤੀ ਬਾਥਰੂਮ 'ਚ ਗਿਆ ਅਤੇ ਬਾਹਰ ਨਹੀਂ ਨਿਕਲਿਆ। ਜਦੋਂ ਉਸ ਨੇ ਦਰਵਾਜ਼ਾ ਖੋਲਿਆ ਤਾਂ ਉਹ ਜ਼ਮੀਨ 'ਤੇ ਡਿੱਗਿਆ ਪਿਆ ਸੀ। ਉਹ ਉਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਲਿਜਾ ਰਹੀ ਸੀ ਤਾਂ ਉਸ ਦੇ ਪਤੀ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ। ਉਸ ਦੀ ਜੇਬ 'ਚੋਂ ਇਕ ਸੁਸਾਇਡ ਨੋਟ ਮਿਲਿਆ, ਜਿਸ 'ਚ ਉਸ ਨੇ ਆਪਣੀ ਮੌਤ ਦਾ ਕਾਰਨ ਸਾਗਰ ਕਪੂਰ ਨੂੰ ਦੱਸਿਆ ਸੀ। ਵਿਨੇ ਬੱਤਰਾ ਦੀ ਮੌਤ ਤੋਂ ਬਾਅਦ ਸਾਕਸ਼ੀ ਦੀ ਦੁਨੀਆ ਹੀ ਉਜੜ ਹੀ ਗਈ ਸੀ। ਵਿਨੇ ਆਪਣੇ ਪਿੱਛੇ ਬਜ਼ੁਰਗ ਮਾਂ, ਪਤਨੀ ਅਤੇ ਦੋ ਬੇਟੀਆਂ ਨੂੰ ਛੱਡ ਗਿਆ ਹੈ।
ਇਹ ਵੀ ਪੜ੍ਹੋਂ :
ਇਹ ਵੀ ਪੜ੍ਹੋਂ : ਪ੍ਰਸ਼ਾਦ 'ਚ ਜ਼ਹਿਰ ਮਿਲਾਉਣ ਦੇ ਮਾਮਲੇ 'ਚ ਵੱਡਾ ਖੁਲਾਸਾ, ਸਾਜਿਸ਼ ਤਹਿਤ ਦਿੱਤਾ ਸੀ ਘਟਨਾ ਨੂੰ ਅੰਜ਼ਾਮ
ਦਰਦਨਾਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ
NEXT STORY