ਅੰਮ੍ਰਿਤਸਰ (ਸੁਮਿਤ ਖੰਨਾ) : ਦੇਸ਼ ਦੀ ਵੱਧ ਰਹੀ ਜਨਸੰਖਿਆ ਸਭ ਤੋਂ ਵੱਧ ਸਮੱਸਿਆ ਹੈ, ਜਿਸ ਕਾਰਨ ਇਕ ਸਖਸ਼ ਪੁੱਠੇ ਪੈਂਰੀਂ ਤੁਰ ਕੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਸਮੱਸਿਆ ਖਿਲਾਫ ਮੇਰਠ ਦੇ ਇਕ ਜੋੜੇ ਨੇ ਪ੍ਰਚਾਰ ਕਰਦਿਆ ਸਰਕਾਰ ਦਾ ਧਿਆਨ ਇਸ ਪਾਸੇ ਦੇਣ ਦੀ ਕੋਸ਼ਿਸ਼ ਕੀਤੀ। ਅੱਜ ਇਹ ਜੋੜਾ ਅੰਮ੍ਰਿਤਸਰ ਪਹੁੰਚਿਆ ਤੇ ਜਲ੍ਹਿਆਂਵਾਲਾ ਬਾਗ 'ਚ ਜਨਸੰਖਿਆ ਨੂੰ ਰੋਕਣ ਲਈ ਇਨ੍ਹਾਂ ਨੇ ਪ੍ਰਚਾਰ ਕੀਤਾ। ਤਲਵਾੜ ਜੋੜੇ ਨੂੰ ਇਸ ਗੱਲ ਮਲਾਲ ਹੈ ਕਿ ਪ੍ਰਧਾਨ ਮੰਤਰੀ ਨੂੰ ਸੈਂਕੜੇ ਚਿੱਠੀਆਂ ਲਿਖਣ ਦੇ ਬਾਵਜੂਦ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ, ਜਿਸ ਤੋਂ ਥੱਕ ਹਾਰ ਕੇ ਉਨ੍ਹਾਂ ਖੁਦ ਪੂਰੇ ਦੇਸ਼ 'ਚ ਘੁੰਮ ਕੇ ਜਨਤਾ ਦੀਆਂ ਅੱਖਾਂ ਖੋਲ੍ਹਣ ਦਾ ਸੋਚਿਆ।
ਜਾਣਕਾਰੀ ਮੁਤਾਬਕ ਹੁਣ ਤੱਕ 140 ਸ਼ਹਿਰਾਂ 'ਚ ਪ੍ਰਚਾਰ ਕਰ ਚੁੱਕੇ ਤਲਵਾੜ ਜੋੜੇ ਨੇ ਜਿਥੇ ਚੀਨ ਵਾਂਗ ਜਨਸੰਖਿਆ ਸਬੰਧੀ ਕਾਨੂੰਨ ਬਣਾਏ ਜਾਣ ਦੀ ਮੰਗ ਕੀਤੀ, ਉਥੇ ਹੀ ਚੋਣਾਂ 'ਚ ਜਨਸੰਖਿਆ ਨੂੰ ਮੇਨ ਮੁੱਦਾ ਬਣਾਉਣ ਦੀ ਗੱਲ ਕਰਦਿਆਂ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਵੋਟਾਂ ਮੰਗਣ ਆਉਣ ਵਾਲੇ ਹਰ ਸਿਆਸੀ ਆਗੂ ਨੂੰ ਪੁੱਛਣ ਕਿ ਉਨ੍ਹਾਂ ਜਨਸੰਖਿਆ ਦੀ ਰੋਕਥਾਮ ਲਈ ਕੀ ਉਪਰਾਲੇ ਕੀਤੇ।
ਤਲਵਾੜ ਜੋੜੇ ਦਾ ਇਹ ਉਪਰਾਲਾ ਕਿਸ ਹੱਦ ਤੱਕ ਸਫਲ ਹੁੰਦਾ ਹੈ ਤੇ ਸਿਆਸੀ ਪਾਰਟੀਆਂ ਜਾਂ ਸਰਕਾਰਾਂ ਦੇਸ਼ ਦੀ ਇਸ ਸਮੱਸਿਆ ਵੱਲ ਕਦੋਂ ਧਿਆਨ ਦਿੰਦੀਆਂ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਪਟਿਆਲਾ 'ਚ ਸ਼ਾਤਰ ਚੋਰ ਗ੍ਰਿਫਤਾਰ, ਚੋਰੀ ਦੇ 52 ਵਾਹਨ ਬਰਾਮਦ
NEXT STORY