ਮਲਸੀਆਂ(ਤ੍ਰੇਹਨ, ਮਰਵਾਹਾ)–ਪੁਲਸ ਨੇ ਇਕ ਸਰਪੰਚ ਸਮੇਤ 2 ਵਿਅਕਤੀਆਂ ਨੂੰ 90 ਗ੍ਰਾਮ ਨਸ਼ੀਲੇ ਪਾਊਡਰ ਸਣੇ ਗ੍ਰਿਫਤਾਰ ਕੀਤਾ ਹੈ। ਮਾਡਲ ਪੁਲਸ ਥਾਣਾ ਸ਼ਾਹਕੋਟ ਦੇ ਮੁਖੀ ਇੰਸ. ਰੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਚੌਕੀ ਮਲਸੀਆਂ ਤੋਂ ਪੁਲਸ ਪਾਰਟੀ ਨੇ ਚੌਕੀ ਇੰਚਾਰਜ ਸੁਖਵਿੰਦਰਪਾਲ ਸਿੰਘ ਦੀ ਅਗਵਾਈ 'ਚ ਪਿੰਡ ਮਾਲੂਪੁਰ ਦੇ ਵਾਈ ਪੁਆਇੰਟ 'ਤੇ ਨਾਕਾ ਲਾਇਆ ਹੋਇਆ ਸੀ ਕਿ ਸ਼ੱਕ ਪੈਣ 'ਤੇ ਉਨ੍ਹਾਂ ਇਕ ਵਿਅਕਤੀ ਦੀ ਤਲਾਸ਼ੀ ਲਈ, ਜਿਸ ਕੋਲੋਂ 50 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਪਿੰਡ ਸੰਗਤਪੁਰ ਦੇ ਸਰਪੰਚ ਸਰਬਜੀਤ ਸਿੰਘ ਉਰਫ ਸਾਬੀ ਵਜੋਂ ਹੋਈ ਹੈ। ਰੁਪਿੰਦਰ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਮਲਸੀਆਂ ਚੌਕੀ ਦੀ ਪੁਲਸ ਪਾਰਟੀ ਏ. ਐੱਸ. ਆਈ. ਜਸਵੀਰ ਸਿੰਘ ਦੀ ਅਗਵਾਈ 'ਚ ਗਸ਼ਤ 'ਤੇ ਸੀ ਕਿ ਪਿੰਡ ਮੋਠਾਂਵਾਲ ਤੋਂ ਕੋਟਲਾ ਹੇਰਾਂ ਰੋਡ 'ਤੇ ਉਨ੍ਹਾਂ ਜਸਵੰਤ ਸਿੰਘ ਉਰਫ ਜੱਸਾ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਰਾਈਵਾਲ ਦੋਨਾ ਨੂੰ 40 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੋਵਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਨ 'ਤੇ 14 ਦਿਨਾਂ ਲਈ ਜੁਡੀਸ਼ੀਅਲ ਹਿਰਾਸਤ 'ਚ ਭੇਜ ਦਿੱਤਾ ਗਿਆ।
ਪ੍ਰੈਸ਼ਰ ਹਾਰਨ ਬਣਾਉਣ, ਲਾਉਣ ਤੇ ਵਰਤੋਂ 'ਤੇ ਹੋਵੇਗੀ 6 ਸਾਲ ਦੀ ਸਜ਼ਾ
NEXT STORY