ਨਵਾਂਸ਼ਹਿਰ, (ਤ੍ਰਿਪਾਠੀ)- ਪੁਲਸ ਨੇ ਇਕ ਨਾਬਾਲਗ ਲੜਕੀ ਨੂੰ ਭਜਾਉਣ ਦੇ ਦਰਜ ਮਾਮਲੇ 'ਚ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਲੜਕੀ ਨੂੰ ਬਰਾਮਦ ਕਰ ਲਿਆ ਹੈ। ਐੱਸ. ਐੱਚ. ਓ. ਸੁਭਾਸ਼ ਬਾਠ ਨੇ ਦੱਸਿਆ ਕਿ ਬੀਤੇ ਦਿਨ ਬਚਨ ਕੌਰ (ਕਾਲਪਨਿਕ ਨਾਂ) ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਨਾਬਾਲਗ ਲੜਕੀ ਰੂਬੀ (ਕਾਲਪਨਿਕ ਨਾਂ) ਨੂੰ ਬੌਬੀ ਪੁੱਤਰ ਕਰਨੈਲ ਸਿੰਘ ਉਰਫ ਦਾਲੀ ਵਾਸੀ ਪਿੰਡ ਪਾਸਲਾ ਪੁਲਸ ਸਟੇਸ਼ਨ ਗੋਰਾਇਆਂ ਜ਼ਿਲਾ ਜਲੰਧਰ ਵਰਗਲਾ ਕੇ ਲੈ ਗਿਆ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਬੌਬੀ ਨੂੰ ਗ੍ਰਿਫਤਾਰ ਕਰ ਕੇ ਲੜਕੀ ਨੂੰ ਮਾਪਿਆਂ ਹਵਾਲੇ ਕੀਤਾ, ਜਦਕਿ ਮੁਲਜ਼ਮ ਦਾ 1 ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ।
ਕੁੱਟਮਾਰ ਦੇ ਦੋਸ਼ 'ਚ ਪਰਚਾ ਦਰਜ
NEXT STORY