ਹੁਸ਼ਿਆਰਪੁਰ (ਰਾਜੇਸ਼ ਜੈਨ)- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ 'ਆਪ' ਸੁਪ੍ਰੀਮੋ ਅਰਵਿੰਦ ਕੇਜਰੀਵਾਲ ਤਣਾਅ ਮੁਕਤੀ ਲਈ ਹੁਸ਼ਿਆਰਪੁਰ ਦੇ ਸਰਹੱਦੀ ਪਿੰਡ ਆਨੰਦਗੜ ਮਹਿਲਾਂਵਾਲੀ ਸਥਿਤ ਧੰਮ ਧਜ ਵਿਪਾਸਨਾ ਕੇਂਦਰ ਵਿਚ 10 ਮੈਡੀਟੇਸ਼ਨ ਕਰਨਗੇ। ਇਸੇ ਪ੍ਰੋਗਰਾਮ ਨੂੰ ਲੈ ਕੇ ਉਹ ਬੀਤੀ ਰਾਤ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਨਾਲ ਚੰਡੀਗੜ੍ਹ ਤੋਂ ਸੜਕ ਮਾਰਗ ਰਾਹੀਂ ਜੰਗਲਾਤ ਵਿਭਾਗ ਦੇ ਵਿਸ਼ਰਾਮ ਗ੍ਰਹਿ ਚੌਹਾਲ ਪਹੁੰਚੇ। ਇਥੇ ਜਲੰਧਰ ਰੇਂਜ ਦੇ ਡੀ. ਆਈ. ਜੀ. ਨਵੀਨ ਸਿੰਗਲਾ, ਡੀ. ਸੀ. ਆਸ਼ਿਕਾ ਜੈਨ, ਐੱਸ. ਐੱਸ. ਪੀ. ਸੰਦੀਪ ਮਲਿਕ, ਜੰਗਲਾਤ ਵਿਭਾਗ ਦੇ ਕੰਜ਼ਰਵੇਟਰ ਡਾ. ਸੰਜੀਵ ਤਿਵਾੜੀ ਅਤੇ ਡੀ. ਐੱਫ਼. ਓ. ਨਲਿਨ ਯਾਦਵ ਨੇ ਉਨ੍ਹਾਂ ਦਾ ਸੁਆਗਤ ਕੀਤਾ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਵੱਡੀ ਖ਼ਬਰ, ਪੰਜਾਬ ਦੇ ਇਸ ਜ਼ਿਲ੍ਹੇ 'ਚ ਸਖ਼ਤ ਪਾਬੰਦੀਆਂ ਦੇ ਹੁਕਮ ਜਾਰੀ
ਇਸ ਮੌਕੇ ਵਿਸ਼ਰਾਮ ਗ੍ਰਹਿ ਵਿਚ ਉਨ੍ਹਾਂ ਨੇ ਰਾਤ ਗੁਜ਼ਾਰੀ। ਸਵੇਰੇ ਉੱਠ ਕੇ ਕੇਜਰੀਵਾਲ ਨੇ ਆਪਣੀ ਰੁਟੀਨ ਦੀ ਮੈਡੀਟੇਸ਼ਨ ਕੀਤੀ ਅਤੇ ਨਾਸ਼ਤੇ ਤੋਂ ਬਾਅਦ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਗੱਡੀਆਂ ਦੇ ਕਾਫ਼ਿਲੇ ਨਾਲ ਜੰਗਲ ਸਫ਼ਾਰੀ ਲਈ ਚਲੀ ਗਈ ਅਤੇ ਉਨ੍ਹਾਂ ਨੇ ਡੇਢ 2 ਘੰਟੇ ਦਾ ਕੁਦਰਤ ਦਾ ਆਨੰਦ ਮਾਨਿਆ। ਉਥੋਂ ਵਾਪਸੀ ਤੋਂ ਬਾਅਦ ਅਰਵਿੰਦ ਕੇਜਰੀਵਾਲ ਅਤੇ ਸੁਨੀਤਾ ਕੇਜਰੀਵਾਲ ਨੇ ਸਾਗ-ਮੱਕੀ ਦੀ ਰੋਟੀ ਦੇ ਨਾਲ-ਨਾਲ ਹੋਰ ਪੰਜਾਬ ਦੇ ਖਾਣੇ ਦਾ ਆਨੰਦ ਮਾਨਿਆ। ਸ਼ਾਮ 5 ਵਜੇ ਦੇ ਕਰੀਬ ਅਰਵਿੰਦ ਕੇਜਰੀਵਾਲ ਉਥੋਂ ਹੁਸ਼ਿਆਰਪੁਰ ਲਈ ਰਵਾਨਾ ਹੋਏ। ਕੇਜਰੀਵਾਲ ਅਗਲੇ 10 ਦਿਨ ਵਿਪਾਸਨਾ ਕੇਂਦਰ ਵਿਚ ਮੈਡੀਟੇਸ਼ਨ ਕਰਨਗੇ। ਵਿਪਾਸਨਾ ਕੇਂਦਰ ਦਾ ਇਲਾਕਾ ਵੀ ਪੁਲਸ ਛਾਉਣੀ ਵਿਚ ਤਬਦੀਲ ਹੋ ਰਿਹਾ ਹੈ। ਇਥੇ ਵੱਡੀ ਗਿਣਤੀ ਵਿਚ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ, ਨਸ਼ਾ ਤਸਕਰਾਂ ਤੇ ਪੁਲਸ ਵਿਚਾਲੇ ਮੁਕਾਬਲਾ, ਚੱਲੀਆਂ ਤਾੜ-ਤਾੜ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੋਰਡ ਦੇ ਪੇਪਰਾਂ ਵਿਚਾਲੇ ਵੱਡੀ ਖਬਰ! PSEB ਦਾ ਬਦਲਿਆ ਗਿਆ ਚੇਅਰਮੈਨ
NEXT STORY