ਸ੍ਰੀ ਆਨੰਦਪੁਰ ਸਾਹਿਬ (ਸ਼ਮਸ਼ੇਰ)— ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਦਿੱਲੀ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਹੰਸ ਰਾਜ ਹੰਸ ਨੂੰ ਅਕਾਲੀ ਸਰਕਾਰ ਵੱਲੋਂ ਦਿੱਤਾ ਗਿਆ ਰਾਜ ਗਾਇਕ ਦਾ ਖ਼ਿਤਾਬ ਵਾਪਸ ਲੈਣ ਲਈ ਉਹ ਤੁਰੰਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਨਗੇ।
ਇਹ ਵੀ ਪੜ੍ਹੋ: ਸ਼ਾਹਕੋਟ ਨੇੜੇ ਸਤਲੁਜ ਦਰਿਆ 'ਚੋਂ ਮਿਲੀ ਫ਼ੌਜੀ ਦੀ ਵਰਦੀ ਪਾਈ ਮਾਸੂਮ ਬੱਚੀ ਦੀ ਲਾਸ਼, ਫੈਲੀ ਸਨਸਨੀ
ਉਨ੍ਹਾਂ ਕਿਹਾ ਕਿ ਗਾਇਕ ਹੰਸ ਰਾਜ ਹੰਸ ਵਰਤਮਾਨ ਕਿਸਾਨੀ ਸੰਘਰਸ਼ ਖ਼ਿਲਾਫ਼ ਲਗਾਤਾਰ ਜ਼ਹਿਰ ਉਗਲ ਰਿਹਾ ਹੈ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੀ ਖੁਸ਼ਾਮਦ ਲਈ ਲਗਾਤਾਰ ਕਿਸਾਨ ਸੰਘਰਸ਼ ਖ਼ਿਲਾਫ਼ ਬੋਲ ਰਿਹਾ ਹੈ। ਇਹ ਵੱਡੀ ਸਿਤਮਜ਼ਰੀਫ਼ੀ ਦੀ ਗੱਲ ਹੈ ਕਿ ਜਿਨ੍ਹਾਂ ਪੰਜਾਬੀਆਂ ਨੇ ਹੰਸ ਰਾਜ ਹੰਸ ਦੀ ਗਾਇਕੀ ਨੂੰ ਕਬੂਲਦਿਆਂ ਉਸ ਨੂੰ ਰਾਜ ਗਾਇਕ ਦੀ ਪਦਵੀ ਤੱਕ ਪਹੁੰਚਾਇਆ ਸੀ ਉਸ ਪੰਜਾਬ ਦੇ ਕਿਸਾਨੀ ਸੰਘਰਸ਼ ਨਾਲ ਅੱਜ ਹੰਸ ਰਾਜ ਹੰਸ ਗੱਦਾਰੀ ਕਰ ਰਿਹਾ ਹੈ। ਅਜਿਹੀ ਸਥਿਤੀ 'ਚ ਹੰਸ ਰਾਜ ਹੰਸ ਨੂੰ ਰਾਜ ਗਾਇਕ ਦੀ ਪਦਵੀ ਸੰਭਾਲ ਕੇ ਰੱਖਣ ਦਾ ਕੋਈ ਇਖਲਾਕੀ ਅਧਿਕਾਰ ਨਹੀਂ ਹੈ। ਚਾਹੀਦਾ ਤਾਂ ਇਹ ਹੈ ਕਿ ਉਹ ਆਪਣੇ ਨੈਤਿਕ ਫਰਜ਼ ਨੂੰ ਕਬੂਲਦਿਆਂ ਸਿਰ ਝੁਕਾ ਕੇ ਇਹ ਖ਼ਿਤਾਬ ਖ਼ੁਦ ਹੀ ਵਾਪਸ ਕਰ ਦੇਵੇ ਪਰ ਜੇ ਉਹ ਬੁਨਿਆਦੀ ਫਰਜ਼ਾਂ ਅਤੇ ਮਾਂ ਮਿੱਟੀ ਨਾਲੋਂ ਆਪਣੇ ਖ਼ਿਤਾਬ ਨੂੰ ਹੀ ਅਜੀਜ ਸਮਝ ਬੈਠਾ ਹੈ ਤਾਂ ਇਸ ਤੋਂ ਜ਼ਿਆਦਾ ਹੋਰ ਸ਼ਰਮਨਾਕ ਕੋਈ ਗੱਲ ਨਹੀਂ।
ਇਹ ਵੀ ਪੜ੍ਹੋ: ਜਲੰਧਰ: ਵਿਆਹ ਸਮਾਗਮ 'ਚ ਸ਼ਰੇਆਮ ਦਾਗੇ ਫਾਇਰ, ਵਾਇਰਲ ਹੋਈ ਵੀਡੀਓ ਨੇ ਸਾਹਮਣੇ ਲਿਆਂਦਾ ਸੱਚ
ਢਿੱਲੋਂ ਨੇ ਕਿਹਾ ਹੈ ਕਿ ਜਦੋਂ ਅਕਾਲੀ ਸਰਕਾਰ ਨੇ ਹੰਸ ਰਾਜ ਹੰਸ ਨੂੰ ਲੋਕ ਸਭਾ ਚੋਣ ਲੜਾਈ ਸੀ ਅਤੇ ਆਪਣੇ ਸਿਆਸੀ ਮੁਫ਼ਾਦ ਲਈ ਦਲਿਤ ਕੇਡਰ ਨੂੰ ਕੈਸ਼ ਕਰਨ ਲਈ ਪੈਂਤੜਾ ਖੇਡਣਾ ਸੀ ਤਾਂ ਉਸ ਵੇਲੇ ਪੰਜਾਬ ਦੇ ਸਿਰਮੌਰ ਅਤੇ ਇਸ ਐਵਾਰਡ ਦੇ ਹੱਕਦਾਰ ਗਾਇਕਾਂ ਨੂੰ ਨਜ਼ਰਅੰਦਾਜ਼ ਕਰਕੇ ਅਕਾਲੀ ਸਰਕਾਰ ਨੇ ਮਾਂ ਬੋਲੀ ਦੇ ਸਿਧਾਂਤ ਨਾਲ ਵੱਡਾ ਖਿਲਵਾੜ ਕੀਤਾ ਸੀ ਤੇ ਇਹ ਐਵਾਰਡ ਹੰਸ ਰਾਜ ਹੰਸ ਨੂੰ ਦਿੱਤਾ ਸੀ ਅਤੇ ਉਸ ਨੇ ਜਲੰਧਰ ਤੋਂ ਲੋਕ ਸਭਾ ਦੀ ਚੋਣ ਅਕਾਲੀ ਦਲ ਦੀ ਟਿਕਟ 'ਤੇ ਲੜੀ ਸੀ ਪਰ ਹੰਸ ਰਾਜ ਹੰਸ ਨੂੰ ਅਕਾਲੀ ਦਲ ਦਾ ਵਿਰੋਧ ਹੀ ਲੈ ਬੈਠਾ।
ਇਹ ਵੀ ਪੜ੍ਹੋ: ਕਿਸਾਨੀ ਰੰਗ 'ਚ ਰੰਗੀ ਗਈ ਵਿਆਹ ਦੀ 'ਜਾਗੋ', 'ਪੇਚਾ ਪੈ ਗਿਆ ਸੈਂਟਰ' ਨਾਲ ਗੀਤ 'ਤੇ ਪਏ ਭੰਗੜੇ (ਤਸਵੀਰਾਂ)
ਅੱਜ ਜਦੋਂ ਹੰਸ ਰਾਜ ਹੰਸ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਦੇ ਖੇਮੇ 'ਚ ਚਲਾ ਗਿਆ ਹੈ ਅਤੇ ਪੰਜਾਬ ਛੱਡ ਕੇ ਦਿੱਲੀ ਦਾ ਐੱਮ. ਪੀ. ਬਣ ਚੁੱਕਾ ਹੈ ਤਾਂ ਉਹ ਆਪਣੀ ਹੀ ਮਿੱਟੀ ਖ਼ਿਲਾਫ਼ ਭੁਗਤ ਰਿਹਾ ਹੈ। ਕਿਸਾਨ ਵਿਰੋਧੀ ਬਿੱਲਾਂ ਨੂੰ ਵਾਜਬ ਦੱਸ ਕੇ ਉਹ ਆਪਣੇ ਪੁਰਖਿਆਂ ਅਤੇ ਭਰਾਵਾਂ ਖ਼ਿਲਾਫ਼ ਬਿਆਨਬਾਜ਼ੀ 'ਤੇ ਉਤਰ ਆਇਆ ਹੈ। ਅਜਿਹੀ ਸਥਿਤੀ 'ਚ ਉਸ ਨੂੰ ਰਾਜ ਗਾਇਕ ਅਖਵਾਉਣ ਦਾ ਕੋਈ ਅਧਿਕਾਰ ਨਹੀਂ ਹੈ। ਢਿੱਲੋਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਿਸਾਨੀ ਸੰਘਰਸ਼ ਦੇ ਦਬਾਅ ਹੇਠ ਪਦਮ ਵਿਭੂਸ਼ਣ ਮੋੜਨ ਦਾ ਐਲਾਨ ਕੀਤਾ ਜਾ ਚੁੱਕਾ ਹੈ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਤੁਰੰਤ ਉਨ੍ਹਾਂ ਨੂੰ ਦਿੱਤਾ ਉਹ 'ਫ਼ਖਰ ਏ ਕੌਮ' ਐਵਾਰਡ ਵੀ ਵਾਪਸ ਲੈਣਾ ਚਾਹੀਦਾ ਹੈ ਕਿਉਂਕਿ ਜਿਸ ਇਨਸਾਨ ਦੇ ਰਾਜ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਪਤੀ ਹੋਈ ਹੋਵੇ ਅਤੇ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਈ ਗਈ ਹੋਵੇ। ਉਸ ਦੇ ਮੱਦੇਨਜ਼ਰ ਅਜਿਹੇ ਵਿਵਾਦਿਤ ਵਿਅਕਤੀ ਨੂੰ ਅਜਿਹਾ ਪਵਿੱਤਰ ਐਵਾਰਡ ਦੇਣਾ ਬੱਜਰ ਗੁਨਾਹ ਕਿਹਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਭਾਰਤ ਬੰਦ ਦੌਰਾਨ ਜਲੰਧਰ 'ਚ ਗੁੰਡਾਗਰਦੀ, ਹਥਿਆਰਬੰਦ ਨੌਜਵਾਨਾਂ ਨੇ ਫੈਕਟਰੀ ਕਾਮਿਆਂ ਦੀ ਕੀਤੀ ਕੁੱਟਮਾਰ
ਨੋਟ: ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੱਲੋਂ ਦਿੱਤੇ ਗਏ ਇਸ ਬਿਆਨ ਨੂੰ ਤੁਸੀਂ ਕਿਵੇਂ ਵੇਖਦੇ ਹੋ, ਕੁਮੈਂਟ 'ਚ ਦਿਓ ਜਵਾਬ
ਕਿਸਾਨ ਅੰਦੋਲਨ : 2 ਹਫ਼ਤਿਆਂ 'ਚ 15 ਕਿਸਾਨਾਂ ਦੀ ਗਈ ਜਾਨ, ਕਈ ਜ਼ਖਮੀਂ ਹਾਲਤ 'ਚ ਵੀ ਮੋਰਚੇ 'ਤੇ ਡਟੇ (ਤਸਵੀਰਾਂ)
NEXT STORY